ਟੋਰਾਂਟੋ— ਕੈਨੇਡਾ ਦੇ 150ਵੇਂ ਜਨਮ ਦਿਨ ਮੌਕੇ ਬਹੁਤ ਸਾਰੇ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। ਲੋਕਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੌਕੇ ਬਰੈਂਪਟਨ ਤੇ ਮਿਸੀਗਾਸਾ 'ਚ ਇਕ ਰੈਸਟੋਰੈਂਟ 'ਚ ਭਾਰਤੀ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ। ਇੱਥੇ ਲੋਕ 150 ਤਰ੍ਹਾਂ ਦੇ ਖਾਣੇ ਦਾ ਆਨੰਦ ਮਾਣ ਸਕਦੇ ਹਨ। ਇਹ ਰੈਸਟੋਰੈਂਟ ਕੈਨੇਡਾ ਦਾ 150ਵਾਂ ਜਨਮ ਦਿਨ ਵੱਖਰੇ ਹੀ ਅੰਦਾਜ਼ 'ਚ ਮਨਾ ਰਿਹਾ ਹੈ। ਇੱਥੇ 'ਇੰਡੀਅਨ ਫੂਡ ਫੈਸਟੀਵਲ' ਨਾਂ ਦਾ ਮੇਲਾ ਰੱਖਿਆ ਗਿਆ ਹੈ, ਜਿਸ ਦਾ ਉਦਘਾਟਨ ਪਿਛਲੇ ਦਿਨੀਂ ਕੀਤਾ ਗਿਆ। ਇਸ ਮੌਕੇ ਕਈ ਹੋਰ ਹਸਤੀਆਂ ਤੋਂ ਇਲਾਵਾ ਬਰੈਂਪਟਨ ਦੀ ਮੇਅਰ ਲਿੰਡਾ ਜਾਫਰੀ ਨੇ ਵੀ ਸ਼ਿਰਕਤ ਕੀਤੀ।
ਇੱਥੇ ਲੋਕਾਂ ਨੂੰ ਗੋਲ ਗੱਪੇ, ਆਲੂ ਚਾਟ ਦੀਆਂ ਰੇਹੜੀਆਂ, ਚਾਵਲ-ਕੜ੍ਹੀ, ਪੂਰੀਆਂ-ਛੋਲੇ , ਨਾਨ ਤੇ ਕਈ ਤਰ੍ਹਾਂ ਦੀਆਂ ਸਬਜ਼ੀਆਂ ਤੇ ਮਾਸਾਹਾਰੀ ਭੋਜਨ ਵੀ ਮਿਲਦਾ ਹੈ। ਇਸ ਤੋਂ ਇਲਾਵਾ ਭਾਰਤ ਦੀ ਖਾਸ ਤੁਲਸੀ ਵਾਲੀ ਚਾਹ ਦਾ ਵੀ ਪ੍ਰਬੰਧ ਹੈ। ਪੰਜਾਬੀ ਸੱਭਿਆਚਾਰ ਦੇ ਪਹਿਰਾਵੇ 'ਚ ਲੋਕਾਂ ਨੂੰ ਦੇਖ ਕੇ ਲੋਕ ਬਹੁਤ ਖੁਸ਼ ਹੋ ਰਹੇ ਹਨ। ਕੁੱਝ ਇਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਗਿਆ ਹੈ ਕਿ ਲੋਕਾਂ ਨੂੰ ਲੱਗਦਾ ਹੈ ਜਿਵੇਂ ਉਹ ਲੁਧਿਆਣੇ , ਜਲੰਧਰ ਜਾਂ ਪੰਜਾਬ ਦੇ ਕਿਸੇ ਢਾਬੇ 'ਚ ਬੈਠ ਕੇ ਖਾਣਾ ਖਾ ਰਹੇ ਹਨ।
ਵੇਨਜੁਏਲਾ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ 'ਚ ਮਰਨ ਵਾਲਿਆਂ ਦੀ ਸੰਖਿਆਂ ਵੱਧ ਕੇ 75 ਹੋਈ
NEXT STORY