ਓਟਾਵਾ (ਏਜੰਸੀ)- ਕੈਨੇਡਾ 'ਚ ਜਿਸ ਦਿਨ ਕੈਨੇਡਾ ਡੇਅ ਮਨਾਇਆ ਜਾ ਰਿਹਾ ਸੀ ਉਸ ਦਿਨ ਇਕ ਪੰਜਾਬੀ ਨੌਜਵਾਨ ਸਮੁੰਦਰ ਦੇ ਬੀਚ 'ਤੇ ਕੈਨੇਡਾ ਡੇਅ ਮਨਾ ਰਿਹਾ ਸੀ, ਜਿਸ ਦੌਰਾਨ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ 25 ਸਾਲਾ ਰੁਪੇਸ਼ ਨਰੂਲਾ ਵਜੋਂ ਹੋਈ ਹੈ। ਰੁਪੇਸ਼ ਪੰਜਾਬ ਦੇ ਮੋਹਾਲੀ ਦਾ ਰਹਿਣ ਵਾਲਾ ਹੈ। ਉਹ ਕੈਨੇਡਾ ਦੇ ਸ਼ਹਿਰ ਸਕਾਰਬੋ 'ਚ ਸਥਿਤ ਇੱਕ ਬੀਚ 'ਤੇ ਕੈਨੇਡਾ ਦਿਵਸ ਮਨਾਉਣ ਲਈ ਗਿਆ ਸੀ ਅਤੇ ਸਮੁੰਦਰ ਵਿਚ ਡੁੱਬਣ ਕਾਰਨ ਉਸਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਰੁਪੇਸ਼ ਦਾ ਵਿਆਹ ਮਾਰਚ ਮਹੀਨੇ ਹੀ ਹੋਇਆ ਸੀ, ਜਿਸ ਤੋਂ ਬਾਅਦ ਉਹ 20 ਜੂਨ ਨੂੰ ਵਾਪਸ ਕੈਨੇਡਾ ਆ ਗਿਆ। ਉਸ ਦੀ ਪਤਨੀ ਨੇ ਅਗਲੇ ਮਹੀਨੇ ਉਸ ਕੋਲ ਜਾਣਾ ਸੀ। ਰੁਪੇਸ਼ ਦੇ ਪਿਤਾ ਪਵਨ ਨਰੂਲਾ ਦਾ ਇਥੇ ਸੋਹਾਣਾ ਵਿਖੇ ਨਰੂਲਾ ਟੈਂਟ ਸਟੋਰ ਸੀ, ਜਿਨ੍ਹਾਂ ਦਾ ਕਿ ਪਹਿਲਾਂ ਹੀ ਦੇਹਾਂਤ ਹੋ ਚੁੱਕਿਆ ਹੈ। ਜਦੋਂ ਮ੍ਰਿਤਕ ਨੌਜਵਾਨ ਰੁਪੇਸ਼ ਨਰੂਲਾ ਦੇ ਮੌਤ ਦੀ ਖਬਰ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਦੇ ਘਰ ਵਿਚ ਮਾਤਮ ਛਾਅ ਗਿਆ।
ਨਿਊਜ਼ੀਲੈਂਡ ਨੇ ਗੂਗਲ ਦੀ ਗਲਤੀ 'ਤੇ ਕੀਤੀ ਸਖਤ ਆਲੋਚਨਾ
NEXT STORY