ਇੰਟਰਨੈਸ਼ਨਲ ਡੈਸਕ- ਪੰਜਾਬ ਦੇ ਇੱਕ ਸਿੱਖ ਨੌਜਵਾਨ ਦਾ ਮੈਕਸੀਕੋ ਤੋਂ ਸਾਹਮਣੇ ਆਇਆ ਇੱਕ ਭਾਵੁਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਪੰਜਾਬੀ ਨੌਜਵਾਨ ਰੋਂਦਾ ਹੋਇਆ ਹੱਥ ਜੋੜ ਕੇ ਲੋਕਾਂ ਨੂੰ ਬੇਨਤੀ ਕਰਦਾ ਹੈ, ਕਿ ਕੋਈ ਵੀ "ਡੌਂਕੀ ਰੂਟ" ਜ਼ਰੀਏ ਮੈਕਸੀਕੋ ਵਿੱਚ ਦਾਖਲ ਹੋਣ ਦੀ ਗਲਤੀ ਨਾ ਕਰੇ ਅਤੇ ਲੋਕ ਧੋਖੇਬਾਜ਼ ਏਜੰਟਾਂ ਦੀਆਂ ਗੱਲਾਂ ਵਿਚ ਨਾ ਆਉਣ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਪ੍ਰਦਰਸ਼ਨ ਕਰ ਰਹੇ ਪੰਜਾਬੀ ਵਿਦਿਆਰਥੀਆਂ 'ਤੇ ਸਖ਼ਤੀ ! ਜਾਰੀ ਹੋਏ ਨੋਟਿਸ
ਨੌਜਵਾਨ ਨੇ ਵੀਡੀਓ ਵਿੱਚ ਆਪਣਾ ਨਾਮ ਨਹੀਂ ਦੱਸਿਆ, ਪਰ ਦਾਅਵਾ ਕੀਤਾ ਕਿ ਉਹ ਗੈਰ-ਕਾਨੂੰਨੀ ਢੰਗ ਨਾਲ ਮੈਕਸੀਕੋ ਵਿੱਚ ਦਾਖਲ ਹੋਇਆ ਸੀ। ਜਦੋਂ ਉਸਨੇ ਉਥੋਂ ਨਿਕਲਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਨੌਜਵਾਨ ਨੇ ਕਿਹਾ ਕਿ ਉਸਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਹ ਹੁਣ ਠੀਕ ਤਰ੍ਹਾਂ ਤੁਰਨ ਤੋਂ ਅਸਮਰੱਥ ਹੈ। ਇੱਕ ਕਮਰੇ ਵਿੱਚ ਬੈਠਾ ਨੌਜਵਾਨ ਵਾਰ-ਵਾਰ ਆਪਣੀ ਗਲਤੀ ਮੰਨਦਾ ਹੈ ਅਤੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿੰਦਾ ਹੈ।ਰੋਂਦੇ-ਵਿਲਕਦੇ ਪੰਜਾਬੀ ਨੌਜਵਾਨ ਦੀ ਆਵਾਜ਼ ਵਿਚ ਦਰਦ ਮਹਿਸੂਸ ਕੀਤਾ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਜ਼ਾਦੀ ਦਿਹਾੜੇ ਨੂੰ 'ਬਲੈਕ ਡੇਅ' ਵਜੋਂ ਮਨਾ ਰਿਹੈ ਪਾਕਿਸਤਾਨ ਦਾ ਇਹ ਸੂਬਾ
NEXT STORY