ਵਾਸ਼ਿੰਗਟਨ— ਪਿਛਲੇ ਸਾਲ ਹੋਈਆਂ ਆਮ ਚੋਣਾਂ ਵਿੱਚ ਜੇਕਰ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਹਿਲੇਰੀ ਕਲਿੰਟਨ ਜਿੱਤ ਜਾਂਦੀ ਤਾਂ ਇਸ ਦੀ ਸਭ ਤੋਂ ਵੱਧ ਖੁਸ਼ੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਹੁੰਦੀ। ਇਹ ਕਹਿਣਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ। ਉਨ੍ਹਾਂ ਕਿਹਾ ਕਿ ਜੇਕਰ ਹੇਲਰੀ ਵ੍ਹਾਇਟ ਹਾਊਸ 'ਚ ਪੁੱਜ ਜਾਂਦੀ ਤਾਂ ਪੁਤਿਨ ਨੂੰ ਬੇਹੱਦ ਖੁਸ਼ੀ ਹੁੰਦੀ ਕਿਉਂਕਿ ਇਸ ਤਰ੍ਹਾਂ ਅਮਰੀਕਾ ਨੇ ਰੂਸ ਦੇ ਸਾਹਮਣੇ ਕਮਜ਼ੋਰ ਹੋ ਜਾਣਾ ਸੀ। ਜਰਮਨੀ ਦੇ ਹੈਮਬਰਗ 'ਚ ਪੁਤਿਨ ਨੂੰ ਮਿਲਣ ਪਿੱਛੋਂ ਪਹਿਲੀ ਵਾਰ ਪੱਤਰਕਾਰਾਂ ਨਾਲ ਖਾਸ ਮੁਲਾਕਾਤ 'ਚ ਟਰੰਪ ਨੇ ਕਿਹਾ ਕਿ ਪੁਤਿਨ ਤੇ ਮੈਂ ਦੋਵੇਂ ਆਪੋ-ਆਪਣੇ ਦੇਸ਼ ਦੇ ਹਿੱਤਾਂ ਦੀ ਸੁਰੱਖਿਆ ਕਰ ਰਹੇ ਹਾਂ ਤੇ ਦੋਵਾਂ ਦੇਸ਼ਾਂ ਵਿਚਾਕਰ ਵਿਸ਼ਵ ਪੱਧਰੀ ਸਹਿਯੋਗ ਦੀ ਗੁੰਜਾਇਸ਼ ਵੀ ਹੈ। ਟਰੰਪ ਨੇ ਕਿਹਾ ਕਿ ਮੈਂ ਰਾਸ਼ਟਰਪਤੀ ਬਣਦੇ ਸਾਰ ਅਮਰੀਕਾ ਦੀ ਫੌਜ ਨੂੰ ਸਭ ਤੋਂ ਮਜ਼ਬੂਤ ਫੌਜ ਬਣਾਈ ਰੱਖਣਾ ਚਾਹੁੰਦਾ ਹਾਂ ਪਰ ਪੁਤਿਨ ਅਜਿਹਾ ਨਹੀਂ ਚਾਹੁੰਦੇ ਤਾਂ ਫਿਰ ਉਹ ਮੈਨੂੰ ਕਿਉਂ ਪੁਸੰਦ ਕਰਨਗੇ। ਮੈਂ ਇਸੇ ਕਾਰਨ ਕਹਿ ਰਿਹਾ ਹਾਂ ਕਿ ਜੇਕਰ ਹਿਲੇਰੀ ਜਿੱਤ ਗਈ ਹੁੰਦੀ ਤਾਂ ਸਾਡੀ ਫੌਜ ਨਸ਼ਟ ਹੋ ਗਈ ਹੁੰਦੀ। ਜਿਸ ਕਾਰਨ ਪੁਤਿਨ ਹਿਲੇਰੀ ਨੂੰ ਹੀ ਵ੍ਹਾਇਟ ਹਾਊਸ 'ਚ ਦੇਖ ਕੇ ਸਭ ਤੋਂ ਵੱਧ ਖੁਸ਼ ਹੁੰਦੇ। ਪੁਤਿਨ ਨਾਲ ਹੋਈ ਤਾਜਾ ਬੈਠਕ ਬਾਰੇ ਟਰੰਪ ਨੇ ਕਿਹਾ ਕਿ 2 ਘੰਟੇ 15 ਮਿੰਟ ਚਲੀ ਇਹ ਬੈਠਕ ਚੰਗੀ ਰਹੀ। ਹਰ ਕੋਈ ਇਸ ਗੱਲ ਤਾਂ ਭਾਵੇਂ ਹੈਰਾਨ ਹੋ ਰਿਹਾ ਸੀ ਕਿ ਦੋਵਾਂ ਦੇਸ਼ਾਂ ਦੇ ਵਿਚਕਾਰ ਇਹ ਬੈਠਕ ਇੰਨੇ ਲੰਬੇ ਸਮੇਂ ਲਈ ਆਖਿਰ ਕਿਵੇਂ ਚੱਲੀ, ਪਰ ਯਕੀਨ ਮੰਨੋ ਇਹ ਬੁਰੀ ਨਹੀਂ ਬਲਕਿ ਇਕ ਚੰਗੀ ਗੱਲ ਹੈ।
ਪੁੱਤ ਨੂੰ ਇਟਲੀ ਭੇਜਣ ਲਈ ਦਿੱਤੇ ਸਨ 8 ਲੱਖ ਰੁਪਏ ਪਰ ਨਹੀਂ ਲੱਗਾ ਕੋਈ ਥਹੁਪਤਾ, ਮੂੰਹ ਦੇਖਣ ਲਈ ਤਰਸੇ ਮਾਪੇ
NEXT STORY