ਮਾਸਕੋ : ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਅੱਜ ਸ਼ਾਮ ਇਥੇ ਆਪਣੇ ਸਰਕਾਰੀ ਨਿਵਾਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਿੱਘਾ ਸਵਾਗਤ ਕੀਤਾ। ਮੋਦੀ ਸਥਾਨਕ ਸਮੇਂ ਮੁਤਾਬਕ ਲਗਭਗ 7 ਵਜੇ ਨੋਵੋ ਅੋਗਾਰੇਵੋ ਪਹੁੰਚੇ। ਮੋਦੀ ਦੇ ਪਹੁੰਚਣ ’ਤੇ ਪੁਤਿਨ ਨੇ ਗਰਮਜੋਸ਼ੀ ਨਾਲ ਹੱਥ ਮਿਲਾਇਆ ਅਤੇ ਗਲੇ ਮਿਲੇ। ਪੁਤਿਨ ਨੇ ਪ੍ਰਧਾਨ ਮੰਤਰੀ ਨੂੰ ‘ਪਰਮ ਮਿੱਤਰ’ ਕਹਿ ਕੇ ਸੱਦਿਆ ਅਤੇ ਸਭ ਤੋਂ ਪਹਿਲਾਂ ਚਾਹ ’ਤੇ ਚਰਚਾ ਕੀਤੀ।
ਦੋਵਾਂ ਲਈ ਨਿੱਜੀ ਦਾਅਵਤ ਦਾ ਆਯੋਜਨ ਕੀਤਾ ਗਿਆ ਅਤੇ ਦੋਵਾਂ ਨੇਤਾਵਾਂ ਵਿਚਾਲੇ ਵੱਖ-ਵੱਖ ਮੁੱਦਿਆਂ ’ਤੇ ਗ਼ੈਰ-ਰਸਮੀ ਢੰਗ ਨਾਲ ਚਰਚਾ ਹੋਈ। ਦੋਵਾਂ ਨੇਤਾਵਾਂ ਨੇ ਇਨ੍ਹਾਂ ਖੇਤਰਾਂ ’ਚ ਆਪਸੀ ਸਹਿਯੋਗ ਵਧਾਉਣ ਦੇ ਉਪਾਵਾਂ ’ਤੇ ਵੀ ਚਰਚਾ ਕੀਤੀ।
ਰੂਸ ਪੁੱਜੇ PM ਮੋਦੀ; ਮਾਸਕੋ 'ਚ ਹੋਇਆ ਗ੍ਰੈਂਡ ਵੈਲਕਮ, ਹਵਾਈ ਅੱਡੇ 'ਤੇ ਦਿੱਤਾ ਗਿਆ ਗਾਰਡ ਆਫ ਆਨਰ
NEXT STORY