ਕਤਰ— ਪਿਛਲੇ ਕਾਫ਼ੀ ਸਮੇਂ ਤੋਂ ਏਅਰਲਾਈਨਜ਼ ਵਿਚਾਲੇ ਵਧਦੇ ਮੁਕਾਬਲਿਆਂ ਨੇ ਫਲਾਈਟਸ ਬਿਜਨੈੱਸ ਦੀ ਸੂਰਤ ਬਦਲ ਦਿੱਤੀ ਹੈ । ਇਸ ਵਿਚ ਮੁਕਾਬਲਾ ਸਹੂਲਤ ਦਾ ਹੋਵੇ ਜਾਂ ਫਿਰ ਪੇਸ਼ਕਸ਼ ਦਾ, ਦੋਵਾਂ ਹੀ ਮਾਮਲਿਆਂ ਵਿਚ ਯਾਤਰੀਆਂ ਦਾ ਹੀ ਫਾਇਦਾ ਹੋ ਰਿਹਾ ਹੈ । ਹਾਲ ਹੀ ਵਿਚ ਕਤਰ ਏਅਰਵੇਜ਼ ਨੇ ਯਾਤਰੀਆਂ ਨੂੰ ਆਕਰਸ਼ਤ ਕਰਨ ਲਈ ਇਕ ਨਵਾਂ ਪ੍ਰਯੋਗ ਕੀਤਾ ਹੈ। ਇਸ ਵਿਚ ਏਅਰਲਾਈਨਜ਼ ਨੇ ਆਪਣੇ ਬੋਇੰਗ-777 ਪਲੇਨ ਵਿਚ ਯਾਤਰੀਆਂ ਲਈ ਡਬਲ ਬੈੱਡ ਅਤੇ ਪਰਸਨਲ ਕੈਬਿਨ ਦੀ ਵੀ ਵਿਵਸਥਾ ਕੀਤੀ ਹੈ । ਏਅਰਲਾਈਨਜ਼ ਨੇ ਲੰਡਨ ਦੇ ਹੀਥਰੋ ਹਵਾਈਅੱਡੇ ਤੋਂ ਜਾਣ ਵਾਲੀਆਂ ਸਾਰੀਆਂ ਫਲਾਈਟਸ ਵਿਚ ਇਸ ਸਹੂਲਤ ਦਾ ਟਰਾਇਲ ਵੀ ਸ਼ੁਰੂ ਕਰ ਦਿੱਤਾ ਹੈ ।
ਸੀਟ ਨੂੰ ਬਣਾ ਸਕੋਗੇ ਡਬਲ ਬੈੱਡ
ਕਿਊ-ਸੁਈਟ ਨਾਮ ਨਾਲ ਸ਼ੁਰੂ ਕੀਤੀ ਗਈ ਇਹ ਸਹੂਲਤ ਫਿਲਹਾਲ ਬਿਜਨੈੱਸ ਕਲਾਸ ਵਿਚ ਸਫਰ ਕਰਨ ਵਾਲੇ ਯਾਤਰੀਆਂ ਲਈ ਹੈ । ਇਸ ਵਿਚ ਯਾਤਰੀ ਆਪਣੀ ਸੀਟ ਨੂੰ ਫੋਲਡ ਕਰ ਕੇ ਪੂਰੀ ਤਰ੍ਹਾਂ ਨਾਲ ਫਲੈਟ ਬੈਡ ਵੀ ਬਣਾ ਸਕਦੇ ਹਨ । ਇਸ ਤੋਂ ਇਲਾਵਾ ਚਾਰੇ ਪਾਸੇ ਮੌਜੂਦ ਪਾਰਟੀਸ਼ਨ ਪੈਨਲ ਨਾਲ ਯਾਤਰੀ ਆਪਣੀ ਸੀਟ ਨੂੰ ਪ੍ਰਾਈਵੇਟ ਕੈਬਿਨ ਵਿਚ ਵੀ ਬਦਲ ਸਕਦੇ ਹਨ । ਪਰਿਵਾਰ ਜਾਂ ਦੋਸਤਾਂ ਨਾਲ ਸਫਰ ਕਰਨ ਵਾਲੇ ਯਾਤਰੀ ਵੀ ਆਪਣੀ ਕਨਵਰਟੀਬਲ ਸੀਟ ਨੂੰ ਪਾਰਟੀਸ਼ਨ ਪੈਨਲ ਦੀ ਮਦਦ ਨਾਲ ਪ੍ਰਾਈਵੇਟ ਏਰੀਆ ਵਿਚ ਬਦਲ ਸਕਦੇ ਹਨ । ਇਸ ਏਰੀਏ ਵਿਚ ਐਂਟਰਟੇਨਮੈਂਟ ਸਕਰੀਂਸ ਤੋਂ ਲੈ ਕੇ ਡਾਈਨਿੰਗ ਟੇਬਲ ਤੱਕ ਦੀ ਸਹੂਲਤ ਵੀ ਦਿੱਤੀ ਗਈ ਹੈ । ਯੂਰੋਪ ਵਿਚ ਕਤਰ ਏਅਰਵੇਜ਼ ਦੇ ਵਾਈਸ ਪ੍ਰੈਸੀਡੇਂਟ ਜੋਨਾਥਨ ਨੇ ਪ੍ਰੈਸ ਐਸੋਸੀਏਸ਼ਨ ਨੂੰ ਦਿੱਤੇ ਇੰਟਰਵਿਊ ਵਿਚ ਏਅਰਲਾਈਨਜ਼ ਦੇ ਇਸ ਕਦਮ ਨੂੰ ਕ੍ਰਾਂਤੀਵਾਦੀ ਦੱਸਿਆ ਹੈ । ਜੋਨਾਥਨ ਨੇ ਕਿਹਾ ਕਿ ਕਤਰ ਏਅਰਵੇਜ਼ ਆਪਣੇ ਬਿਜਨੈੱਸ ਕਲਾਸ ਨੂੰ ਇਕ ਨਵੇਂ ਪੱਧਰ ਉੱਤੇ ਲਿਜਾ ਚੁੱਕਿਆ ਹੈ ਅਤੇ ਛੇਤੀ ਹੀ ਇਸ ਨੂੰ ਦੂਜੀ ਏਅਰਲਾਈਨਜ਼ ਵੀ ਫਾਲੋ ਕਰਨ ਲੱਗਣਗੀਆਂ।
ਹਰ ਪਾਸੇ ਹੋ ਰਹੀ ਤਾਰੀਫ
ਐਵੀਏਸ਼ਨ ਐਨਾਲਿਸਟ ਅਲੈਕਸ ਮੇਸ਼ੇਰਾਸ ਮੁਤਾਬਕ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਫਲਾਈਟ ਵਿਚ ਯਾਤਰੀਆਂ ਨੂੰ ਅਜਿਹੀ ਸਹੂਲਤ ਮਿਲ ਰਹੀ ਹੋਵੇ । ਅਲੈਕਸ ਨੇ ਫਲਾਈਟ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਇਸ ਫਲਾਈਟ ਵਿਚ ਆਰਾਮਦਾਇਕ ਬੈੱਡਸ, ਅੰਦਰ ਦੀ ਸਜਾਵਟ ਅਤੇ ਫਰਨੀਸ਼ਿੰਗ ਬੇਮਿਸਾਲ ਹੈ । ਕਿਊ-ਸੁਇਟ ਦੀ ਸਹੂਲਤ ਫਿਲਹਾਲ ਲੰਡਨ ਦੇ ਹੀਥਰੋ ਹਵਾਈਅੱਡੇ ਤੋਂ ਜਾਣ ਵਾਲੀ ਫਲਾਈਟਸ ਲਈ ਸ਼ੁਰੂ ਕੀਤੀ ਗਈ ਹੈ । ਹਾਲਾਂਕਿ ਛੇਤੀ ਹੀ ਇਹ ਪੈਰਿਸ ਅਤੇ ਨਿਊਯਾਰਕ ਦੀ ਫਲਾਈਟਸ ਲਈ ਵੀ ਸ਼ੁਰੂ ਕਰ ਦਿੱਤੀ ਜਾਵੇਗੀ ।
ਸਰੀਰ 'ਚ ਵੜ ਗਈ 2 ਮੀਟਰ ਲੰਬੀ ਰਾਡ, ਫਿਰ ਵੀ ਬਚੀ ਜਾਨ
NEXT STORY