ਵਾਸ਼ਿੰਗਟਨ/ਸਿਡਨੀ (ਬਿਊਰੋ) ਅਮਰੀਕੀ ਵਿਦੇਸ਼ ਮੰਤਰੀ ਜਲਦ ਭਾਰਤ ਸਮੇਤ ਜਾਪਾਨ ਅਤੇ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀਆਂ ਨਾਲ ਗੱਲ ਕਰਨਗੇ। ਸਟੇਟ ਡਿਪਾਰਟਮੈਂਟ ਦੇ ਬੁਲਾਰੇ ਨੇਡ ਪ੍ਰਾਇਸ ਨੇ ਬੁੱਧਵਾਰ (ਸਥਾਨਕ ਸਮੇਂ ਮੁਤਾਬਕ) ਨੂੰ ਦੱਸਿਆ,''ਅਮਰੀਕੀ ਵਿਦੇਸ਼ ਵਿਭਾਗ ਦੇ ਸਕੱਤਰ ਐਂਟਨ ਬਲਿੰਕਨ ਜਾਪਾਨ, ਆਸਟ੍ਰੇਲੀਆ ਅਤੇ ਭਾਰਤ ਦੇ ਆਪਣੇ ਹਮਰੁਤਬਿਆਂ ਨਾਲ ਜਲਦ ਦੀ ਕਵਾਡ ਬੈਠਕ ਆਯੋਜਿਤ ਕਰ ਕੇ ਗੱਲ ਕਰਨਗੇ।''
ਕਵਾਡ ਦੇਸ਼ਾਂ ਦੀ ਪਹਿਲ ਨਾਲ ਚੀਨ ਦੀ ਆਰਥਿਕ ਜ਼ਬਰਦਸਤੀ ਦੀ ਰਣਨੀਤੀ ਨੂੰ ਖ਼ਤਮ ਕਰਨ ਦੀ ਆਸ ਹੈ। ਬਲਿੰਕਨ ਦੀ ਆਗਾਮੀ ਕਾਲ ਦੀ ਘੋਸ਼ਣਾ ਕਰਦਿਆਂ ਪ੍ਰਾਇਸ ਨੇ ਕਿਹਾ ਕਿ ਕਵਾਡ ਵਿਦੇਸ਼ ਮੰਤਰੀਆਂ ਦੇ ਨਾਲ ਇਹ ਚਰਚਾ ਇਕ ਸੁਤੰਤਰ ਅਤੇ ਖੁੱਲ੍ਹੇ ਇੰਡੋ ਪੈਸੀਫਿਕ ਦੇ ਸਾਡੇ ਸਾਂਝੇ ਟੀਚਿਆਂ ਨੂੰ ਅੱਗੇ ਵਧਾਉਣ ਅਤੇ ਸਾਡੇ ਸਮੇਂ ਦੀਆਂ ਚੁਣੌਤੀਆਂ ਲਈ ਮਹੱਤਵਪੂਰਨ ਹੈ। ਕਵਾਡ ਚਾਰ ਦੇਸ਼ਾਂ ਵਿਚ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਅਮਰੀਕਾ ਹਨ ਜੋ ਇਕ ਗੈਰ ਰਮਮੀ ਸੁਰੱਖਿਆ ਸਮੂਹ ਹੈ। ਇਸ ਦਾ ਉਦੇਸ਼ ਰਣਨੀਤਕ ਤੌਰ 'ਤੇ ਮਹੱਤਵਪੂਰਨ ਹਿੰਦ-ਪ੍ਰਸ਼ਾਂਤ ਖੇਤਰ ਨੂੰ ਇਕ ਸੁਤੰਤਰ ਅਤੇ ਮੁਕਤ ਖੇਤਰ ਬਣਾਉਣਾ ਹੈ, ਜਿੱਥੇ ਹਾਲ ਦੇ ਸਾਲਾਂ ਵਿਚ ਚੀਨੀ ਸੈਨਾ ਦੇ ਦਖਲ ਵਿਚ ਵਾਧਾ ਦੇਖਿਆ ਜਾ ਰਿਹਾ ਹੈ।
ਚਾਰੇ ਦੇਸ਼ ਖੇਤਰ ਵਿਚ ਚੀਨ ਦੇ ਵੱਧਦੇ ਦਬਦਬੇ ਵਿਚ ਆਪਣੇ ਨੇਤਾਵਾਂ ਦੀ ਪਹਿਲੀ ਬੈਠਕ ਦੀ ਵਿਵਸਥਾ ਕਰਨ ਲਈ ਕੰਮ ਕਰ ਰਹੇ ਹਨ। ਇੱਥੇ ਦੱਸ ਦਈਏ ਕਿ ਅਮਰੀਕਾ ਹਿੰਦ-ਪ੍ਰਸ਼ਾਂਤ ਖੇਤਰ ਵਿਚ ਭਾਰਤ ਦੀ ਇਕ ਵੱਡੀ ਭੂਮਿਕਾ 'ਤੇ ਜ਼ੋਰ ਦੇ ਰਿਹਾ ਹੈ, ਜਿਸ ਨੂੰ ਕਈ ਦੇਸ਼ ਖੇਤਰ ਵਿਚ ਚੀਨ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਦੇ ਹਨ। ਇੰਡੋ-ਪੈਸੀਫਿਕ ਲੋਕਤੰਤਰਾਂ ਦੇ ਸਮੂਹੀਕਰਨ 'ਤੇ ਨਵੇਂ ਸਿਰੇ ਤੋਂ ਧਿਆਨ ਦੇਣ ਲਈ ਬਾਈਡੇਨ ਪ੍ਰਸ਼ਾਸਨ ਉਤਸੁਕ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲਿਵਨ ਨੇ ਇਸ ਨੂੰ ਇੰਡੋ-ਪੈਸੀਫਿਕ ਵਿਚ ਲੋੜੀਂਦੀ ਅਮਰੀਕੀ ਨੀਤੀ ਬਣਾਉਣ ਲਈ ਇਕ ਨੀਂਹ ਦੱਸਿਆ ਹੈ।
ਪੜ੍ਹੋ ਇਹ ਅਹਿਮ ਖਬਰ- ਫੇਸਬੁੱਕ ਦੀ ਵੱਡੀ ਕਾਰਵਾਈ, ਆਸਟ੍ਰੇਲੀਆ 'ਚ ਬੈਨ ਕੀਤੀਆਂ ਖ਼ਬਰਾਂ
ਸੂਤਰ ਮੁਤਾਬਕ ਅਮਰੀਕਾ ਨੇ ਪਹਿਲਾਂ ਹੀ ਹੋਰ ਦੇਸ਼ਾਂ ਲਈ ਕਵਾਡ ਨੇਤਾਵਾਂ ਦੀ ਇਕ ਆਨਲਾਈਨ ਬੈਠਕ ਆਯੋਜਿਤ ਕਰਨ ਦਾ ਵਿਚਾਰ ਪ੍ਰਸਤਾਵਿਤ ਕੀਤਾ ਹੈ। ਬੈਠਕ ਦੌਰਾਨ ਖੇਤਰ ਵਿਚ ਚੀਨ ਦੀ ਸਮੁੰਦਰੀ ਨੀਤੀ 'ਤੇ ਚਿੰਤਾਵਾਂ ਦੇ ਵਿਚ ਕਵਾਡ ਮੈਂਬਰਾਂ ਨੂੰ 'ਫ੍ਰੀ ਐਂਡ ਓਪਨ ਇੰਡੋ-ਪੈਸੀਫਿਕ' ਦੀ ਪ੍ਰਾਪਤੀ ਲਈ ਸਹਿਯੋਗ 'ਤੇ ਚਰਚਾ ਕਰਨ ਦੀ ਆਸ ਹੈ। ਉੱਥੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਚੀਨ ਬੈਠਕ 'ਤੇ ਨਾਰਾਜ਼ਗੀ ਜ਼ਾਹਰ ਕਰ ਸਕਦਾ ਹੈ।
ਨੋਟ- ਆਸਟ੍ਰੇਲੀਆ, ਭਾਰਤ, ਅਮਰੀਕਾ ਤੇ ਜਾਪਾਨ ਵਿਚਕਾਰ ਜਲਦ ਹੋਵੇਗੀ 'ਕਵਾਡ' ਬੈਠਕ, ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ 90 ਸਾਲਾ ਬੀਬੀ ਨੇ ਕੋਰੋਨਾ ਟੀਕਾਕਰਣ ਲਈ ਪੈਦਲ ਤੈਅ ਕੀਤਾ 6 ਮੀਲ ਦਾ ਰਸਤਾ
NEXT STORY