ਮਾਂਟਰੀਅਲ- ਕਿਊਬਿਕ ਸਿਹਤ ਅਧਿਕਾਰੀ ਨੇ ਸ਼ਨੀਵਾਰ ਜਾਣਕਾਰੀ ਦਿੱਤੀ ਕਿ ਇੱਥੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 698 ਨਵੇਂ ਮਾਮਲੇ ਦਰਜ ਹੋਏ ਹਨ। ਬੀਤੇ ਦੋ ਦਿਨਾਂ ਵਿਚ ਇੱਥੇ 1,335 ਨਵੇਂ ਮਾਮਲੇ ਦਰਜ ਹੋਏ ਤੇ ਇਸ ਸਮੇਂ ਸੂਬੇ ਵਿਚ ਕੋਰੋਨਾ ਦੇ ਸ਼ਿਕਾਰ ਹੋਏ ਲੋਕਾਂ ਦੀ ਗਿਣਤੀ 71,005 ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਮਾਂਟਰੀਅਲ ਟਾਪੂ 'ਤੇ ਸਭ ਤੋਂ ਵੱਧ ਮਾਮਲੇ ਦਰਜ ਹੋਏ ਹਨ, ਇੱਥੇ 272 ਨਵੇਂ ਮਾਮਲੇ ਦਰਜ ਹੋਣ ਨਾਲ ਪੀੜਤਾਂ ਦੀ ਕੁੱਲ ਗਿਣਤੀ 32,564 ਹੋ ਗਈ ਹੈ। ਰਿਪੋਰਟਾਂ ਮੁਤਾਬਕ ਕਿਊਬਿਕ ਸਿਟੀ ਰਿਜਨ ਵਿਚ 106 ਨਵੇਂ ਮਾਮਲੇ ਆਉਣ ਨਾਲ ਇੱਥੇ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 3,589 ਹੋ ਗਈ ਹੈ। ਉੱਥੇ ਹੀ ਮਾਂਟਰੀਗੀ ਵਿਚ 99 ਨਵੇਂ ਮਾਮਲੇ ਦਰਜ ਕੀਤੇ ਗਏ ਤੇ ਕੁੱਲ ਮਾਮਲੇ 10,380 ਹੋ ਗਏ ਹਨ।
ਅਧਿਕਾਰੀਆਂ ਨੇ ਕਿਹਾ ਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਕੋਰੋਨਾ ਕਾਰਨ ਕੋਈ ਮੌਤ ਨਹੀਂ ਹੋਈ। 9 ਤੋਂ 24 ਸਤੰਬਰ ਤੱਕ 7 ਮੌਤਾਂ ਹੋਈਆਂ ਤੇ ਕੁੱਲ ਮੌਤਾਂ 5,821 ਹੋ ਗਈਆਂ। ਕਿਊਬਿਕ ਦੇ ਹਸਪਤਾਲਾਂ ਵਿਚ 217 ਕੋਰੋਨਾ ਮਰੀਜ਼ ਇਲਾਜ ਕਰਵਾ ਰਹੇ ਹਨ ਤੇ 45 ਲੋਕਾਂ ਦੀ ਸਥਿਤੀ ਗੰਭੀਰ ਹੋ ਗਏ ਹਨ।
ਆਸਟ੍ਰੇਲੀਆ : ਸੈਂਕੜੇ ਪਾਇਲਟ ਵ੍ਹੇਲ ਮੱਛੀਆਂ ਦੀ ਮੌਤ, ਬੌਡੀਜ਼ ਹਟਾਉਣ ਦਾ ਕੰਮ ਸ਼ੁਰੂ
NEXT STORY