ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਤਸਮਾਨੀਆ ਰਾਜ ਵਿਚ ਕਿਨਾਰੇ 'ਤੇ ਫਸੀਆਂ ਸੈਂਕੜੇ ਪਾਇਲਟ ਵ੍ਹੇਲਾਂ ਦੀ ਮੌਤ ਹੋ ਗਈ ਹੈ। ਤਸਮਾਨੀਆ ਪ੍ਰਸ਼ਾਸਨ ਨੇ ਕਿਹਾ ਹੈ ਕਿ ਹੁਣ ਤੱਕ ਕਿਨਾਰੇ 'ਤੇ ਫਸੀਆਂ 108 ਪਾਇਲਟ ਵ੍ਹੇਲਾਂ ਨੂੰ ਬਚਾ ਕੇ ਡੂੰਘੇ ਪਾਣੀ ਵਿਚ ਪਹੁੰਚਾਇਆ ਗਿਆ ਹੈ। ਹੁਣ ਬਚੀਆਂ ਵ੍ਹੇਲਜ਼ ਦੇ ਬਚਣ ਦੀ ਆਸ ਖਤਮ ਹੋ ਗਈ ਹੈ। ਅਜਿਹੇ ਵਿਚ ਆਸਟ੍ਰੇਲੀਆ ਦੇ ਜੰਗਲੀ ਜੀਵ ਅਧਿਕਾਰੀਆਂ ਨੇ ਇਹਨਾਂ ਵ੍ਹੇਲਜ਼ ਦੀ ਡੈੱਡ ਬੌਡੀਜ਼ ਨੂੰ ਕਿਨਾਰੇ ਤੋਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਇੱਥੇ ਦੱਸ ਦਈਏ ਕਿ ਸੋਮਵਾਰ ਨੂੰ ਤਸਮਾਨੀਆ ਦੇ ਮੇਕਵੇਰੀ ਹਾਰਬਰ ਦੇ ਡੂੰਘੇ ਪਾਣੀ ਵਿਚ ਸੈਂਕੜੇ ਵ੍ਹੇਲਾਂ ਆ ਕੇ ਫਸ ਗਈਆਂ ਸਨ। ਸ਼ੁਰੂ ਵਿਚ ਅਧਿਕਾਰੀਆਂ ਨੂੰ ਲੱਗਾ ਸੀ ਕਿ ਇਹਨਾਂ ਦੀ ਗਿਣਤੀ 70 ਦੇ ਕਰੀਬ ਹੈ ਪਰ ਬਾਅਦ ਵਿਚ ਨਿਰੀਖਣ ਕੀਤਾ ਗਿਆ ਤਾਂ ਇਹਨਾਂ ਵਿਚ 470 ਪਾਇਲਟ ਵ੍ਹੇਲਾਂ ਸਨ। ਕਈ ਦਿਨਾਂ ਤੱਕ ਚੱਲੀ ਮੁਹਿੰਮ ਦੇ ਬਾਅਦ ਤਸਮਾਨੀਆ ਪ੍ਰਸ਼ਾਸਨ ਨੇ ਕਿਹਾ ਸੀ ਕਿ ਉਹਨਾਂ ਨੂੰ 108 ਪਾਇਲਟ ਵ੍ਹੇਲਾਂ ਨੂੰ ਬਚਾਉਣ ਵਿਚ ਸਫਲਤਾ ਮਿਲੀ ਹੈ। ਬਾਕੀ ਵ੍ਹੇਲਾਂ ਦੇ ਹੁਣ ਜ਼ਿੰਦਾ ਬਚਣ ਦੀ ਆਸ ਨਹੀਂ ਬਚੀ ਹੈ।
ਹੁਣ ਤੱਕ 15 ਮ੍ਰਿਤਕ ਵ੍ਹੇਲਾਂ ਨੂੰ ਸਮੁੰਦਰ ਵਿਚ ਨਿਪਟਾਰਾ ਕੀਤਾ ਗਿਆ ਹੈ।ਮੰਨਿਆ ਜਾ ਰਿਹਾ ਹੈ ਕਿ ਬਾਕੀ ਦੀਆਂ 350 ਵ੍ਹੇਲਾਂ ਦਾ ਨਿਪਟਾਰਾ ਕਰਨ ਵਿਚ ਕਈ ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਮ੍ਰਿਤਕ ਵ੍ਹੇਲਾਂ ਦੀਆਂ ਲਾਸ਼ਾਂ ਨੂੰ ਸਮੂਹਾਂ ਵਿਚ ਵੱਖਰਾ ਕੀਤਾ ਜਾ ਰਿਹਾ ਹੈ। ਇਸ ਦੇ ਬਾਅਦ ਸ਼ਾਰਕ ਅਤੇ ਹੋਰ ਸ਼ਿਕਾਰੀਆਂ ਨੂੰ ਦੂਰ ਰੱਖਣ ਲਈ ਉਹਨਾਂ ਨੂੰ ਡੂੰਘੇ ਪਾਣੀ ਵਿਚ ਲਿਜਾ ਕੇ ਛੱਡਿਆ ਜਾ ਰਿਹਾ ਹੈ।
ਪਾਇਲਟ ਵ੍ਹੇਲਾਂ ਮਹਾਸਾਗਰੀ ਡਾਲਫਿਨ ਦੀ ਇਕ ਪ੍ਰਜਾਤੀ ਹੁੰਦੀਆਂ ਹਨ ਜੋ ਕਿ 7 ਮੀਟਰ (23 ਫੁੱਟ) ਤੱਕ ਲੰਬੀਆਂ ਅਤੇ 3 ਟਨ ਤੱਕ ਵਜ਼ਨੀ ਹੋ ਸਕਦੀਆਂ ਹਨ। ਪਾਇਲਟ ਵ੍ਹੇਲਾਂ ਦੇ ਸਮੁੰਦਰ ਤੱਟ 'ਤੇ ਫਸੇ ਹੋਣ ਦੀ ਘਟਨਾ ਤਸਮਾਨੀਆ ਦੇ ਤੱਟ 'ਤੇ ਕਈ ਅਸਧਾਰਨ ਨਹੀਂ ਹੈ। ਆਮਤੌਰ 'ਤੇ ਹਰ ਦੋ ਜਾਂ ਤਿੰਨ ਹਫਤਿਆਂ ਵਿਚ ਇਕ-ਦੋ ਪਾਇਲਟ ਵ੍ਹੇਲ ਜਾਂ ਡਾਲਫਿਨ ਫਸ ਜਾਂਦੀਆਂ ਹਨ। ਸਮੱਸਿਆ ਉਦੋਂ ਹੁੰਦੀ ਹੈ ਜਦੋਂ ਵੱਡੀ ਗਿਣਤੀ ਵਿਚ ਇਹ ਸਮੁੰਦਰੀ ਜੀਵ ਡੂੰਘੇ ਪਾਣੀ ਵਿਚ ਆ ਜਾਂਦੇ ਹਨ। ਇੰਨੇ ਵੱਡੇ ਸਮੂਹ ਵਿਚ ਵ੍ਹੇਲਾਂ ਦੇ ਫਸਣ ਦੀ ਘਟਨਾ ਕਰੀਬ 10 ਸਾਲ ਬਾਅਦ ਹੋਈ ਹੈ। ਇਸ ਤੋਂ ਪਹਿਲਾਂ 2009 ਵਿਚ ਅਜਿਹੀ ਘਟਨਾ ਵਾਪਰੀ ਸੀ। ਉੱਥੇ 2018 ਵਿਚ ਨਿਊਜ਼ੀਲੈਂਡ ਦੇ ਤੱਟ 'ਤੇ ਫਸ ਕੇ ਕਰੀਬ 100 ਪਾਇਲਟ ਵ੍ਹੇਲਾਂ ਦੀ ਮੌਤ ਹੋ ਗਈ ਸੀ।
ਪਾਕਿਸਤਾਨ : ਚੱਲਦੀ ਬੱਸ 'ਚ ਲੱਗੀ ਅੱਗ, 13 ਦੀ ਮੌਤ ਤੇ 15 ਜ਼ਖ਼ਮੀ, ਮਲਬੇ 'ਚ ਫਸੀਆਂ ਕਈ ਲਾਸ਼ਾਂ
NEXT STORY