ਲੰਡਨ- ਬ੍ਰਿਟੇਨ ਦੀ ਮਹਾਰਾਣੀ ਅਤੇ ਡਿਊਫ ਐਡਿਨਬਰਗ ਨੂੰ ਵੀ ਕੋਵਿਡ-19 ਟੀਕਾ ਲਾਇਆ ਗਿਆ ਹੈ। ਬਕਿੰਘਮ ਪੈਲੇਸ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੂਤਰ ਨੇ ਕਿਹਾ ਕਿ ਟੀਕੇ ਸ਼ਨੀਵਾਰ ਨੂੰ ਵਿੰਡਸਰ ਕੈਸਲ ਵਿਖੇ ਉਨ੍ਹਾਂ ਦੇ ਡਾਕਟਰ ਵੱਲੋਂ ਲਾਏ ਗਏ।
ਇਸ ਦੇ ਨਾਲ ਹੀ 94 ਸਾਲਾ ਮਹਾਰਾਣੀ ਐਲਿਜ਼ਾਬੇਥ ਅਤੇ 99 ਸਾਲਾ ਪ੍ਰਿੰਸ ਫਿਲਿਪ ਬ੍ਰਿਟੇਨ ਦੇ ਉਨ੍ਹਾਂ 15 ਲੱਖ ਲੋਕਾਂ ਵਿਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਕੋਵਿਡ-19 ਟੀਕਾ ਲੱਗ ਚੁੱਕਾ ਹੈ।
ਇਹ ਵੀ ਪੜ੍ਹੋ- ਕੈਨੇਡਾ 'ਚ ਵਧੇਰੇ ਛੂਤਕਾਰੀ ਦੱਖਣੀ ਅਫ਼ਰੀਕੀ ਕੋਵਿਡ-19 ਸਟ੍ਰੇਨ ਦੀ ਦਸਤਕ
ਬ੍ਰਿਟੇਨ ਵਿਚ 80 ਸਾਲ ਤੋਂ ਵੱਧ ਉਮਰ ਦੇ ਲੋਕ ਪਹਿਲੀ ਤਰਜੀਹ ਵਾਲੇ ਸਮੂਹਾਂ ਵਿਚੋਂ ਹਨ ਜਿਨ੍ਹਾਂ ਨੂੰ ਪਹਿਲਾਂ ਟੀਕਾ ਦਿੱਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਮਹਾਰਾਣੀ ਅਤੇ ਪ੍ਰਿੰਸ ਫਿਲਿਪ ਨੇ ਕੋਰੋਨਾ ਮਹਾਮਾਰੀ ਦੌਰਾਨ ਜ਼ਿਆਦਤਰ ਸਮਾਂ ਵਿੰਡਸਰ ਪੈਲੇਸ ਵਿਚ ਇਕੱਲੇ ਬਿਤਾਇਆ ਹੈ। ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਮਹੀਨੇ ਪਹਿਲੀ ਵਾਰ ਰਾਣੀ ਸ਼ਾਹੀ ਪਰਿਵਾਰ ਦੇ ਕਈ ਸੀਨੀਅਰ ਮੈਂਬਰਾਂ ਨਾਲ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ- ਵੱਡੀ ਖ਼ਬਰ! UK ਤੋਂ ਜਲਦ ਨੀਰਵ ਮੋਦੀ ਨੂੰ ਭਾਰਤ ਲਿਆ ਸਕਦੀ ਹੈ ਸਰਕਾਰ
ਬ੍ਰਿਟੇਨ ਵਿਚ ਲੋਕਾਂ ਦਾ ਦੋ ਤਰ੍ਹਾਂ ਦੇ ਟੀਕਿਆਂ ਨਾਲ ਟੀਕਾਕਰਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਸੰਕਟਕਾਲੀ ਮਨਜ਼ੂਰੀ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਤੀਜੇ ਟੀਕੇ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ, ਜੋ ਕਿ ਅਮਰੀਕੀ ਕੰਪਨੀ ਮੋਡੇਰਨਾ ਦਾ ਹੈ। ਇਸ ਤੋਂ ਪਹਿਲਾਂ ਯੂ. ਕੇ. ਵਿਚ ਫਾਈਜ਼ਰ ਅਤੇ ਆਕਸਫੋਰਡ ਦੇ ਟੀਕੇ ਲੱਗ ਰਹੇ ਹਨ। ਹਾਲਾਂਕਿ, ਨਹੀਂ ਪਤਾ ਲੱਗਾ ਹੈ ਕਿ ਮਹਾਰਾਣੀ ਐਲਿਜ਼ਾਬੇਥ ਤੇ ਪ੍ਰਿੰਸ ਫਿਲਿਪ ਨੂੰ ਕਿਹੜੀ ਕੰਪਨੀ ਦੇ ਟੀਕੇ ਲਾਏ ਗਏ ਹਨ। ਪ੍ਰਧਾਨ ਮੰਤਰੀ ਬੌਰਿਸ ਜਾਨਸਨ ਨੇ ਕਿਹਾ ਹੈ ਕਿ ਫਰਵਰੀ ਦੇ ਅੱਧ ਤੱਕ ਯੂ. ਕੇ. ਵਿਚ 1.5 ਕਰੋੜ ਲੋਕਾਂ ਦਾ ਟੀਕਾਕਰਨ ਕਰਨ ਦਾ ਟੀਚਾ ਹੈ।
ਇੰਡੋਨੇਸ਼ੀਆ 'ਚ 62 ਮੁਸਾਫਰਾਂ ਨੂੰ ਲਿਜਾ ਰਿਹਾ ਜਹਾਜ਼ ਸਮੁੰਦਰ 'ਚ ਡਿੱਗਾ
NEXT STORY