ਜਕਾਰਤਾ-ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਸ਼ਨੀਵਾਰ ਉਡਾਣ ਭਰਣ ਦੇ ਤੁਰੰਤ ਬਾਅਦ ਸਿਰੀਵਿਜੇ ਏਅਰ ਦਾ ਇਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਕੇ ਸਮੁੰਦਰ ਵਿਚ ਡਿਗ ਗਿਆ। ਸਥਾਨਕ ਟੀ.ਵੀ. ਚੈਨਲਾਂ ਨੇ ਦੱਸਿਆ ਕਿ ਸਮੁੰਦਰੀ ਕੰਢਿਆਂ ਦੀ ਰਾਖੀ ਕਰਨ ਵਾਲੇ ਇਕ ਜਹਾਜ਼ ਦੇ ਕੈਪਟਨ ਨੇ ਪਾਣੀ ਵਿਚ ਹਵਾਈ ਜਹਾਜ਼ ਦਾ ਮਲਬਾ ਅਤੇ ਮੁਸਾਫਰਾਂ ਦੀਆਂ ਲਾਸ਼ਾਂ ਵੇਖੀਆਂ। ਉਸ ਨੇ ਸਥਾਨਕ ਟੀ.ਵੀ. ਚੈਨਲਾਂ ਨੂੰ ਸਮੁੰਦਰ ਵਿਚ ਜਹਾਜ਼ ਦਾ ਮਲਬਾ ਵੇਖੇ ਜਾਣ ਬਾਰੇ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ
ਇੰਡੋਨੇਸ਼ੀਆ ਦੇ ਸਰਚ ਅਤੇ ਰੈਸਕਿਊ ਦਫਤਰ ਦੇ ਇਕ ਬੁਲਾਰੇ ਯੁਸੂਫ ਲਤੀਫ ਨੇ ਦੱਸਿਆ ਕਿ ਜਕਾਰਤਾ ਤੋਂ ਉਡਾਣ ਭਰਣ ਦੇ ਕੁਝ ਸਮੇਂ ਬਾਅਦ ਹੀ ਹਵਾਈ ਜਹਾਜ਼ ਦਾ ਸੰਪਰਕ ਟੁੱਟ ਗਿਆ। ਹਵਾਈ ਜਹਾਜ਼ ਵਿਚ ਅਮਲੇ ਦੇ 6 ਮੈਂਬਰਾਂ ਸਮੇਤ 62 ਵਿਅਕਤੀ ਸਵਾਰ ਸਨ। ਇਹ ਹਵਾਈ ਜਹਾਜ਼ 737-500 ਲੜੀ ਦਾ ਸੀ। ਹਵਾਈ ਜਹਾਜ਼ ਨੇ ਜਕਾਰਤਾ ਤੋਂ ਪੋਂਟੀਯਨਾਕ ਲਈ ਉਡਾਣ ਭਰੀ ਸੀ। ਇਹ ਥਾਂ ਇੰਡੋਨੇਸ਼ੀਆ ਦੇ ਬੋਰਨਿਓ ਟਾਪੂ ਸਥਿਤ ਪੱਛਮੀ ਕਾਲੀਮੰਤਨ ਸੂਬੇ ਦੀ ਰਾਜਧਾਨੀ ਹੈ। ਜਕਾਰਤਾ ਤੋਂ ਇਸ ਥਾਂ ਦੀ ਉਡਾਣ ਲਗਭਗ 90 ਮਿੰਟ 'ਚ ਪੂਰੀ ਹੁੰਦੀ ਹੈ।
ਇਹ ਵੀ ਪੜ੍ਹੋ -ਭਾਰਤੀ ਮੂਲ ਦੀ ਅਮਰੀਕੀ ਸਬਰੀਨਾ ਸਿੰਘ ਵ੍ਹਾਈਟ ਹਾਊਸ ’ਚ ਡਿਪਟੀ ਪ੍ਰੈੱਸ ਸਕੱਤਰ ਨਿਯੁਕਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
USA: ਡੋਨਾਲਡ ਟਰੰਪ ਦਾ ਟਵਿੱਟਰ ਖ਼ਾਤਾ ਬੰਦ ਕਰਨ 'ਤੇ ਭੜਕੇ ਰੀਪਬਲਿਕਨ
NEXT STORY