ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਬਰਤਾਨੀਆ ਦੀ ਮਹਾਰਾਣੀ ਐਲਿਜਾਬੈਥ ਨੇ ਯੂਰੋ 2020 ਦੇ ਫਾਈਨਲ ਲਈ ਇੰਗਲੈਂਡ ਦੇ ਮੈਨੇਜਰ ਗੈਰੇਥ ਸਾਊਥਗੇਟ ਨੂੰ ਇਕ ਨਿੱਜੀ ਸੰਦੇਸ਼ ਭੇਜਿਆ ਹੈ, ਜਿਸ ਵਿਚ ਯੂਰੋ 2020 ਦੇ ਫਾਈਨਲ ਤੋਂ ਪਹਿਲਾਂ ਆਪਣੇ ਅਤੇ ਸ਼ਾਹੀ ਪਰਿਵਾਰ ਵੱਲੋਂ ਵੇਂਬਲੇ ਸਟੇਡੀਅਮ ਵਿਚ ਇਟਲੀ ਖਿਲਾਫ ਫਾਈਨਲ ਵਚ ਪਹੁੰਚਣ ਲਈ ਰਾਸ਼ਟਰੀ ਟੀਮ ਨੂੰ ਵਧਾਈ ਦਿੱਤੀ।
ਮਹਾਰਾਣੀ ਅਨੁਸਾਰ ਇਸ ਵਾਰ ਦੀ ਜਿੱਤ 1966 ਦੇ ਵਿਸ਼ਵ ਕੱਪ ਤੋਂ ਬਾਅਦ ਵੈਂਬਲੇ ਵਿਚ ਹੀ ਪੁਰਸ਼ਾਂ ਦੀ ਫੁੱਟਬਾਲ ਟੀਮ ਦੀ ਪਹਿਲੀ ਵੱਡੀ ਟੂਰਨਾਮੈਂਟ ਦੀ ਜਿੱਤ ਹੋਵੇਗੀ। ਇਸ ਮੌਕੇ ਮਹਾਰਾਣੀ ਨੇ ਤਕਰੀਬਨ ਛੇ ਦਹਾਕੇ ਪਹਿਲਾਂ ਉਸ ਵੇਲੇ ਦੀ ਟੀਮ ਦੇ ਕੈਪਟਨ ਬੌਬੀ ਮੂਰ ਨੂੰ ਫਾਈਨਲ ਵਿਚ ਜਿੱਤ ਦੀ ਟਰਾਫੀ ਦੇਣ ਦੇ ਸਮੇਂ ਨੂੰ ਯਾਦ ਕੀਤਾ। ਮਾਹਾਰਾਣੀ ਦੇ ਇਲਾਕੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੇ ਵੀ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸਾਊਥਗੇਟ ਨੇ ਕਿਹਾ ਕਿ ਮਹਾਰਾਣੀ ਦਾ ਪੱਤਰ ਪ੍ਰਾਪਤ ਕਰਨਾ ‘ਸ਼ਾਨਦਾਰ’ ਹੈ ਅਤੇ ਟੀਮ ਦੁਆਰਾ ਫਾਈਨਲ ਵਿਚ ਜਿੱਤ ਪ੍ਰਾਪਤ ਕਰਨ ਦਾ ਭਰੋਸਾ ਦਿੱਤਾ।
ਅਫ਼ਗਾਨਿਸਤਾਨ ’ਚ ਅਣਮਿਥੇ ਸਮੇਂ ਤੱਕ ਯੁੱਧ ਲੜਨਾ ਅਮਰੀਕਾ ਦੇ ਰਾਸ਼ਟਰੀ ਹਿੱਤ ’ਚ ਨਹੀਂ: ਜੋਅ ਬਾਈਡੇਨ
NEXT STORY