ਵਾਸ਼ਿੰਗਟਨ (ਭਾਸ਼ਾ): ਅਮਰੀਕੀ ਸੈਨੇਟ ਨੇ ਪਾਣੀ ਨਾਲ ਜੁੜੇ ਮੁੱਦਿਆਂ ਦੀ ਮਾਹਰ ਭਾਰਤੀ-ਅਮਰੀਕੀ ਰਾਧਿਕਾ ਫੌਕਸ ਦੀ ਵਾਤਾਵਰਨ ਸੁਰੱਖਿਆ ਏਜੰਸੀ ਦੇ ਜਲ ਦਫਤਰ ਦੇ ਪ੍ਰਮੁੱਖ ਦੇ ਤੌਰ 'ਤੇ ਪੁਸ਼ਟੀ ਕਰ ਦਿੱਤੀ ਹੈ। ਸੈਨੇਟ ਨੇ 43 ਦੇ ਮੁਕਾਬਲੇ 55 ਵੋਟਾਂ ਨਾਲ ਬੁੱਧਵਾਰ ਨੂੰ ਫੌਕਸ ਦੇ ਨਾਮ 'ਤੇ ਮੋਹਰ ਲਗਾ ਦਿੱਤੀ। ਸੱਤ ਰੀਪਬਲਿਕਨ ਸੈਨੇਟਰਾਂ ਨੇ ਫੌਕਸ ਦੀ ਉਮੀਦਵਾਰੀ ਦਾ ਸਮਰਥਨ ਕੀਤਾ।ਦੋ ਡੈਮੋਕ੍ਰੈਟਿਕ ਸੈਨੇਟਰਾਂ ਨੇ ਵੋਟ ਨਹੀਂ ਪਾਈ।
ਵਾਤਾਵਰਨ ਅਤੇ ਲੋਕ ਨਿਰਮਾਣ ਕੰਮਾਂ (EPW) 'ਤੇ ਸੈਨੇਟ ਦੀ ਕਮੇਟੀ ਦੇ ਪ੍ਰਧਾਨ ਟਾਮ ਕਾਰਵਰ ਨੇ ਕਿਹਾ,''ਫੌਕਸ ਦਾ ਦੋ ਦਹਾਕਿਆਂ ਦੇ ਕਰੀਅਰ ਵਿਚ ਸੇਵਾ ਅਤੇ ਉਪਲਬਧੀ ਦਾ ਇਕ ਸ਼ਾਨਦਾਰ ਪੇਸ਼ੇਵਰ ਰਿਕਾਰਡ ਹੈ। ਉਹਨਾਂ ਨੇ ਸਥਾਨਕ, ਰਾਜ ਅਤੇ ਸੰਘੀ ਪੱਧਰ 'ਤੇ ਪਾਣੀ ਦੇ ਮੁੱਦਿਆਂ 'ਤੇ ਕੰਮ ਕੀਤਾ ਹੈ।'' ਰਾਸ਼ਟਰਪਤੀ ਜੋਅ ਬਾਈਡੇਨ ਨੇ 14 ਅਪ੍ਰੈਲ ਨੂੰ ਸਹਾਇਕ ਜਲ ਪ੍ਰਸ਼ਾਸਕ, ਵਾਤਾਵਰਨ ਸੁਰੱਖਿਆ ਏਜੰਸੀ ਦੇ ਅਹੁਦੇ ਲਈ ਫੌਕਸ ਨੂੰ ਨਾਮਜ਼ਦ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਅਫਰੀਕਾ 'ਚ ਮਿਲਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ 'ਹੀਰਾ', ਚਮਕ ਕਰ ਦੇਵੇਗੀ ਹੈਰਾਨ
ਫੌਕਸ ਹਾਲੇ ਕਾਰਜਕਾਰੀ ਜਲ ਸਹਾਇਕ ਪ੍ਰਸ਼ਾਸਕ ਦੇ ਅਹੁਦੇ 'ਤੇ ਨਿਯੁਕਤ ਹੈ। ਈ.ਪੀ.ਏ. ਦੇ ਜਲ ਦਫਤਰ ਦਾ ਕੰਮ ਇਹ ਯਕੀਨੀ ਕਰਨਾ ਹੈ ਕਿ ਪੀਣ ਵਾਲਾ ਪਾਣੀ ਸੁਰੱਖਿਅਤ ਰਹੇ। ਫਾਲਤੂ ਪਾਣੀ ਸੁਰੱਖਿਅਤ ਢੰਗ ਨਾਲ ਵਾਤਾਵਰਨ ਵਿਚ ਪਰਤੇ ਅਤੇ ਭੂਮੀ ਅੰਦਰਲੇ ਪਾਣੀ ਦਾ ਸਹੀ ਪ੍ਰਬੰਧ ਅਤੇ ਸੁਰੱਖਿਆ ਹੋਵੇ। ਫੌਕਸ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਕਲਾ ਵਿਸ਼ੇ ਵਿਚ ਗ੍ਰੈਜੁਏਸ਼ਨ ਕੀਤੀ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਤੋਂ ਸਿਟੀ ਅਤੇ ਰੀਜ਼ਨਲ ਪਲਾਨਿੰਗ ਵਿਚ ਪੋਸਟ ਗ੍ਰੈਜੁਏਸ਼ਨ ਦੀ ਡਿਗਰੀ ਹਾਸਲ ਕੀਤੀ ਹੈ।
ਨੋਟ- ਭਾਰਤੀ-ਅਮਰੀਕੀ ਰਾਧਿਕਾ ਫੌਕਸ ਜਲ ਦਫਤਰ ਦੇ ਪ੍ਰਮੁੱਖ ਦੇ ਤੌਰ 'ਤੇ ਨਿਯੁਕਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਰੀਕਾ 'ਚ ਮਿਲਿਆ ਦੁਨੀਆ ਦਾ ਤੀਜਾ ਸਭ ਤੋਂ ਵੱਡਾ 'ਹੀਰਾ', ਚਮਕ ਕਰ ਦੇਵੇਗੀ ਹੈਰਾਨ
NEXT STORY