ਪੈਰਿਸ : ਫਰਾਂਸ ਦੇ ਅਰਬਪਤੀ ਕਾਰੋਬਾਰੀ ਓਲੀਵੀਅਰ ਦਾਸਾਲਟ ਦੀ ਇਕ ਹੈਲੀਕਾਪਟਰ ਹਾਦਸੇ ਵਿਚ ਮੌਤ ਹੋ ਗਈ ਹੈ। ਦਾਸਾਲਟ ਦੀ ਮੌਤ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੋਗ ਜਤਾਇਆ ਹੈ। ਦਾਸਾਲਟ ਦੀ ਕੰਪਨੀ ਰਾਫੇਲ ਫਾਈਟਰ ਜੈਟ ਬਣਾਉਂਦੀ ਹੈ।
ਇਹ ਵੀ ਪੜ੍ਹੋ: ਵਿਸ਼ਵ ਯੁੱਧ ’ਚ ਲੜੇ ਭਾਰਤੀਆਂ ਦੇ ਸਨਮਾਨ ’ਚ ਬਣ ਰਹੀ ਯਾਦਗਾਰ ’ਚ ਲੱਗੇਗੀ ਸਿੱਖ ਪਾਇਲਟ ਦੀ ਮੂਰਤੀ
ਦਾਸਾਲਟ ਫਰਾਂਸ ਦੀ ਸੰਸਦ ਦੇ ਮੈਂਬਰ ਵੀ ਸਨ। ਫ੍ਰਾਂਸੀਸੀ ਉਦਯੋਗਪਤੀ ਸਰਜ ਦਾਸਾਲਟ ਦੇ ਸਭ ਤੋਂ ਵੱਡੇ ਪੁੱਤਰ ਅਤੇ ਦਾਸਾਲਟ ਦੇ ਸੰਸਥਾਪਕ ਮਾਰਕੇਲ ਦਾਸਾਲਟ ਦੇ ਪੋਤੇ ਓਲੀਵੀਅਰ ਦਾਸਾਲਟ ਦੀ ਉਮਰ 69 ਸਾਲ ਸੀ। ਖ਼ਬਰਾਂ ਮੁਤਾਬਕ ਐਤਵਾਰ ਨੂੰ ਦਾਸਾਲਟ ਛੁੱਟੀਆਂ ਮਨਾਉਣ ਗਏ ਸਨ, ਉਦੋਂ ਉਨ੍ਹਾਂ ਦਾ ਨਿੱਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਖ਼ਬਰ ਹੈ ਕਿ ਓਲੀਵੀਅਰ ਦਾਸਾਲਟ ਦੇ ਇਲਾਵਾ ਇਸ ਹਾਦਸੇ ਵਿਚ ਪਾਇਲਟ ਦੀ ਵੀ ਮੌਤ ਹੋ ਗਈ ਹੈ।
ਦਾਸਾਲਟ ਦੇ ਦਿਹਾਂਤ ’ਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਵੀਟ ਕੀਤਾ ਕਿ ਓਲੀਵੀਅਰ ਫਰਾਂਸ ਨਾਲ ਪਿਆਰ ਕਰਦੇ ਸਨ। ਉਨ੍ਹਾਂ ਨੇ ਉਦਯੋਗ, ਨੇਤਾ, ਹਵਾਈ ਫ਼ੌਜ ਦੇ ਕਮਾਂਡਰ ਦੇ ਤੌਰ ’ਤੇਦੇਸ਼ ਦੀ ਸੇਵਾ ਕੀਤੀ, ਉਨ੍ਹਾਂ ਦਾ ਦਿਹਾਂਤ ਇਕ ਬਹੁਤ ਵੱਡਾ ਨੁਕਸਾਨ ਹੈ, ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਪ੍ਰਤੀ ਡੂੰਘੀ ਹਮਦਰਦੀ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਪੰਜਾਬਣ ਨੇ ਸਿਰਜਿਆ ਇਤਿਹਾਸ, ਪੁਲਸ 'ਚ ਭਰਤੀ ਹੋ ਵਧਾਇਆ ਦੇਸ਼ ਦਾ ਮਾਣ
ਫੋਰਬਸ 2020 ਦੀ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸਨ ਦਾਸਾਲਟ
ਰਾਜਨੀਤਕ ਕਾਰਨਾਂ ਅਤੇ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਓਲੀਵੀਅਰ ਦੇ ਦਾਸਾਲਟ ਬੋਰਡ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ। ਸਾਲ 2020 ਫੋਰਬਸ ਦੀ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਦਾਸਾਲਟ ਨੂੰ ਆਪਣੇ 2 ਭਾਰਾਵਾਂ ਅਤੇ ਭੈਣ ਨਾਲ 361ਵਾਂ ਸਥਾਨ ਮਿਲਿਆ ਸੀ। ਦਾਸਾਲਟ ਸਮੂਹ ਕੋਲ ਏਵੀਏਸ਼ਨ ਕੰਪਨੀ ਦੇ ਇਲਾਵਾ ਲੀ ਫਿਗਾਰੋ ਅਖ਼ਬਾਰ ਵੀ ਹੈ। ਸਾਲ 2002 ਵਿਚ ਉਹ ਫਰਾਂਸ ਦੀ ਨੈਸ਼ਨਲ ਅੰਸੈਂਬਲੀ ਲਈ ਚੁਣੇ ਗਏ ਸਨ ਅਤੇ ਫਰਾਂਸ ਦੇ ਓਈਸ ਏਰੀਆ ਦੀ ਨੁਮਾਇੰਦਗੀ ਕਰਦੇ ਸਨ। ਰਿਪਬਲੀਕਨ ਪਾਰਟੀ ਦੇ ਸਾਂਸਦ ਦਾਸਾਲਟ ਦੀ ਸੰਪਤੀ ਕਰੀਬ 7.3 ਅਰਬ ਅਮਰੀਕੀ ਡਾਲਰ ਹੈ।
ਇਹ ਵੀ ਪੜ੍ਹੋ: ਇਕ ਅਜਿਹਾ ਦੇਸ਼ ਜਿਥੇ ਇਕ ਵੀ ਅਪਰਾਧੀ ਨਹੀ, ਜੇਲ੍ਹਾਂ ਬੰਦ ਹੋਣ ਕੰਢੇ
ਇਕਵਾਟੋਰੀਅਲ ਗਿਨੀ 'ਚ ਧਮਾਕਾ, 20 ਲੋਕਾਂ ਦੀ ਮੌਤ ਤੇ 600 ਜ਼ਖਮੀ (ਵੀਡੀਓ)
NEXT STORY