ਯੂ.ਏ.ਈ- ਕਤਰ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਵੀਰਵਾਰ ਨੂੰ ਮੋਹਲੇਧਾਰ ਮੀਂਹ ਪਿਆ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ, ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਹੋਟਲਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ। ਮੀਂਹ ਨੇ ਯੂ.ਏ.ਈ. ਦੇ ਪੂਰਬੀ ਹਿੱਸਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਕਰ ਦਿੱਤੀ, ਜਿਸ ਨਾਲ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਵਾਹਨ ਵਹਿ ਗਏ। ਖਲੀਜ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਮੌਸਮ ਵਿੱਚ ਇਸ ਅਚਾਨਕ ਤਬਦੀਲੀ ਦੇ ਕਾਰਨ, ਯੂ.ਏ.ਈ. ਦੇ ਮੌਸਮ ਵਿਭਾਗ ਨੇ 'ਖਤਰਨਾਕ ਮੌਸਮ ਦੀਆਂ ਘਟਨਾਵਾਂ' ਲਈ ਰੈੱਡ ਅਲਰਟ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਦੁਖਦਾਇਕ ਖ਼ਬਰ: ਰੋਜ਼ੀ-ਰੋਟੀ ਲਈ ਦੁਬਈ ਗਏ ਪੱਟੀ ਦੇ 24 ਸਾਲਾ ਗੱਭਰੂ ਦੀ ਮੌਤ
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਜਾ ਰਹੀਆਂ ਤਸਵੀਰਾਂ ਅਤੇ ਵੀਡੀਓਜ਼ 'ਚ ਪੂਰੇ ਦਿਨ ਦੇ ਮੀਂਹ ਤੋਂ ਬਾਅਦ ਹਾਈਵੇ 'ਤੇ ਵਾਹਨ ਪਾਣੀ 'ਚ ਤੈਰਦੇ ਨਜ਼ਰ ਆ ਰਹੇ ਹਨ। ਇਕ ਵੀਡੀਓ ਵਿਚ ਬਚਾਅ ਕਰਮਚਾਰੀਆਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫਸੇ ਲੋਕਾਂ ਨੂੰ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਯੂ.ਏ.ਈ. ਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਵਿੱਚ ਮੀਂਹ ਨੇ 27 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਕਤਰ ਦੀ ਸਥਿਤੀ ਯੂ.ਏ.ਈ. ਵਰਗੀ ਹੈ। ਮੀਂਹ ਤੋਂ ਬਾਅਦ ਰਾਜਧਾਨੀ ਦੋਹਾ ਵਿੱਚ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਹਤ ਕਰਮਚਾਰੀ ਹੜ੍ਹ 'ਚ ਫਸੇ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਪਹੁੰਚਾਉਣ ਲਈ 24 ਘੰਟੇ ਕੰਮ ਕਰ ਰਹੇ ਹਨ। ਹਾਲਾਂਕਿ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੜ੍ਹ ਅਤੇ ਮੀਂਹ ਕਾਰਨ ਦੇਸ਼ ਵਿੱਚ ਕਿਸੇ ਦੀ ਮੌਤ ਨਹੀਂ ਹੋਈ ਹੈ।
ਇਹ ਵੀ ਪੜ੍ਹੋ: ਮੈਕਸੀਕੋ 'ਚ 94 ਪ੍ਰਵਾਸੀਆਂ ਨਾਲ ਭਰਿਆ ਟਰੱਕ ਸੜਕ ਵਿਚਕਾਰ ਛੱਡ ਭੱਜਿਆ ਚਾਲਕ, ਇੰਝ ਬਚਾਈ ਸਵਾਰਾਂ ਨੇ ਜਾਨ
ਹੈਰਾਨੀਜਨਕ! 48 ਸਾਲ ਬਾਅਦ ਵਾਪਸ ਕੀਤੀ ਲਾਇਬ੍ਰੇਰੀ ਦੀ ਕਿਤਾਬ, 6 ਲੱਖ ਬਣੀ ਲੇਟ ਫ਼ੀਸ
NEXT STORY