ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ 'ਚ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਤੋਂ ਪਿਛਲੇ ਦੋ ਮਹੀਨਿਆਂ ਤੋਂ ਵਾਧੇਰੇ ਸਮੇਂ ਦਰਮਿਆਨ ਮੀਂਹ ਸਬੰਧੀ ਘਟਨਾਵਾਂ ਵਿਚ 300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਅਤੇ 239 ਹੋਰ ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿਚ 100 ਤੋਂ ਜ਼ਿਆਦਾ ਬੱਚੇ ਸ਼ਾਮਲ ਹਨ। ਰਾਸ਼ਟਰੀ ਆਪਦਾ ਐਮਰਜੈਂਸੀ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਪਾਕਿਸਤਾਨ ਵਿਚ ਹਰ ਸਾਲ ਮਾਨਸੂਨ ਦੌਰਾਨ ਦੋਹਾਂ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਸ ਦੌਰਾਨ ਵੱਡੇ ਪੱਧਰ 'ਤੇ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ। ਜੂਨ-ਜੁਲਾਈ ਤੋਂ ਲੈ ਕੇ ਸਤੰਬਰ ਤੱਕ ਪਾਕਿਸਤਾਨ ਵਿਚ ਮਾਨਸੂਨ ਦਾ ਮੌਸਮ ਰਹਿੰਦਾ ਹੈ। ਦੇਸ਼ ਵਿਚ ਇਸ ਵੇਲੇ ਕੋਵਿਡ-19 ਦਾ ਵੀ ਕਹਿਰ ਹੈ ਅਤੇ ਹੁਣ ਤੱਕ ਤਿੰਨ ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਅਤੇ 6,377 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਾਕਿਸਤਾਨ ਦੇ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਟੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਮੌਸਮ ਮੀਂਹ ਕਾਰਣ ਹੁਣ ਤੱਕ 310 ਲੋਕਾਂ ਦੀ ਮੌਤ ਹੋਈ ਹੈ। ਇਨ੍ਹਾਂ ਵਿਚੋਂ 135 ਪੁਰਸ਼, 107 ਬੱਚੇ ਅਤੇ 70 ਔਰਤਾਂ ਸ਼ਾਮਲ ਹਨ। ਅਥਾਰਟੀ ਦੇ ਅੰਕੜਿਆਂ ਦੇ ਹਵਾਲੇ ਤੋਂ ਮੀਡੀਆ ਵਿਚ ਆਈਆਂ ਖਬਰਾਂ ਮੁਤਾਬਕ ਇਸ ਨਾਲ ਸਭ ਤੋਂ ਪ੍ਰਭਾਵਿਤ ਸਿੰਧ ਸੂਬਾ ਹੈ, ਜਿੱਥੇ 136 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਖੈਬਰ ਪਖਤੂਨਖਵਾ ਵਿਚ 116, ਬਲੂਚਿਸਤਾਨ ਵਿਚ 21, ਪੰਜਾਬ ਵਿਚ 16, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 12, ਗਿਲਗਿਤ ਬਾਲਟਿਸਤਾਨ ਵਿਚ 11 ਲੋਕਾਂ ਦੀ ਮੌਤ ਹੋਈ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਬਰਸਾਤ ਸਬੰਧੀ ਘਟਨਾਵਾਂ ਵਿਚ 239 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚ 6 ਔਰਤਾਂ, 41 ਬੱਚੇ ਅਤੇ 142 ਪੁਰਸ਼ ਸ਼ਾਮਲ ਹਨ। ਆਪਦਾ ਪ੍ਰਬੰਧਨ ਅਥਾਰਟੀ ਨੇ ਪਿਛਲੇ ਮਹੀਨੇ ਆਪਣੀ ਰਿਪੋਰਟ ਵਿਚ ਮਹੀਨੇ ਵਿਚ ਕਿਹਾ ਸੀ ਕਿ ਪਾਕਿਸਤਾਨ ਕੋਲ ਨਾ ਤਾਂ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਪ੍ਰਣਾਲੀ ਹੈ ਅਤੇ ਨਾ ਹੀ ਸਮੇਂ 'ਤੇ ਹੜ੍ਹ ਦੀ ਜਾਣਕਾਰੀ ਦੇਣ ਵਾਲਾ ਅਤੇ ਮੁੜ ਅਨੁਮਾਨ ਲਗਾਉਣ ਵਾਲਾ ਅਤਿ ਆਧੁਨਿਕ ਰਡਾਰ ਹੈ।
ਦੂਜੇ ਵਿਸ਼ਵ ਯੁੱਧ 'ਚ ਅਮਰੀਕੀ ਫੌਜ ਦੇ ਹੀਰੋ ਲਾਰੇਂਸ਼ ਬਰੂਕਸ ਨੇ ਮਨਾਇਆ 111ਵਾਂ ਜਨਮਦਿਨ (ਤਸਵੀਰਾਂ)
NEXT STORY