ਕਾਠਮੰਡੂ-ਨੇਪਾਲ ਦੇ ਹਿੰਦੂਵਾਦੀ ਦਲ ਰਾਸ਼ਟਰਪੀ ਪ੍ਰਜਾਤੰਤਰ ਪਾਰਟੀ (ਆਰ.ਪੀ.ਪੀ.) ਨੇ ਐਤਵਾਰ ਨੂੰ ਸੰਸਦ ਮੈਂਬਰ ਰਾਜੇਂਦਰ ਪ੍ਰਸਾਦ ਲਿੰਗਡੇਨ ਨੂੰ ਆਪਣਾ ਪ੍ਰਧਾਨ ਚੁਣ ਲਿਆ। ਪਾਰਟੀ ਦੀ ਆਮ ਸਭਾ 'ਚ ਪ੍ਰਧਾਨ ਕਮਲ ਥਾਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਵੋਟਿੰਗ ਦੌਰਾਨ 58 ਸਾਲਾ ਲਿੰਗਡੇਨ ਨੂੰ 1844 ਵੋਟਾਂ ਮਿਲੀਆਂ ਜਦਕਿ 68 ਸਾਲ ਕਮਲ ਥਾਪਾ ਨੂੰ 1617 ਵੋਟਾਂ ਮਿਲੀਆਂ।
ਇਹ ਵੀ ਪੜ੍ਹੋ : ਭਾਰਤ ਵੱਲੋਂ ਸਿੱਖਸ ਫਾਰ ਜਸਟਿਸ 'ਤੇ ਕੈਨੇਡਾ 'ਚ ਪਾਬੰਦੀ ਲਾਉਣ ਦੀ ਮੰਗ
ਲਿੰਗਡੇਨ ਆਰ.ਪੀ.ਪੀ. ਨਾਲ ਸੰਬੰਧਿਤ ਇਕਲੌਤੇ ਸੰਸਦ ਮੈਂਬਰ ਹਨ। ਉਥੇ, ਵਿਕਰਮ ਪਾਂਡੇ, ਬੁੱਧੀਮਾਨ ਤਮਾਂਗ ਅਤੇ ਧਰੂਵ ਬਹਾਦੁਰ ਪ੍ਰਧਾਨ ਉਪ ਪ੍ਰਧਾਨ ਅਹੁਦੇ ਲਈ ਚੁਣੇ ਗਏ। ਰੋਸ਼ਨ ਕਰਕੀ ਨੂੰ ਮਹਿਲਾ ਕੋਟੇ ਤਹਿਤ ਮੀਤ ਪ੍ਰਧਾਨ ਚੁਣਿਆ ਗਿਆ ਹੈ। ਲਿੰਗਡੇਨ ਦੇ ਪੈਨਲ ਤੋਂ ਧਵਲ ਸ਼ਮਸ਼ੇਰ ਰਾਣਾ 2,221 ਵੋਟਾਂ ਨਾਲ ਜਨਰਲ ਸਕਤਰ ਚੁਣੇ ਗਏ ਜਦਕਿ ਥਾਪਾ ਦੇ ਪੈਨਲ ਤੋਂ ਭੁਵਨ ਪਾਠਕ ਵੀ 1805 ਵੋਟਾਂ ਲੈ ਕੇ ਜਨਰਲ ਸਕੱਤਰ ਬਣੇ ਹਨ। ਥਾਪਾ ਨੇ ਆਪਣੀ ਹਾਰ ਲਈ ਸਾਬਕਾ ਰਾਜਾ ਗਿਆਨੇਂਦਰ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਉਨ੍ਹਾਂ 'ਤੇ ਚੋਣਾਂ 'ਚ ਦਖਲਅੰਦਾਜ਼ੀ ਦਾ ਦੋਸ਼ ਲਾਇਆ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਵਾਰਾਣਸੀ ਪਹੁੰਚੇ ਮੁੱਖ ਮੰਤਰੀ ਯੋਗੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਵੱਲੋਂ ਸਿੱਖਸ ਫਾਰ ਜਸਟਿਸ 'ਤੇ ਕੈਨੇਡਾ 'ਚ ਪਾਬੰਦੀ ਲਾਉਣ ਦੀ ਮੰਗ
NEXT STORY