ਮੈਲਬੌਰਨ (ਮਨਦੀਪ ਸਿੰਘ ਸੈਣੀ)- ਮੈਲਬੌਰਨ ਦੇ ਦੱਖਣ ਪੱਛਮ 'ਚ ਪੈਂਦੇ ਸ਼ਹਿਰ ਬੈਂਡਿਗੋ ਦੇ ਪੀਸ ਪਾਰਕ ਵਿਖੇ “ਓਮ” ਤੇ “ਸਵਾਸਤਿਕ” ਚਿੰਨ੍ਹਾਂ ਦੀ ਸਥਾਪਨਾ ਕੀਤੀ ਗਈ ਹੈ। ਇਸ ਸਥਾਨ ਨੂੰ “ਦਾ ਗਰੇਟ ਸਤੂਪਾ” ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੌਰਾਨ ਦੁਰਗਾ ਮੰਦਰ ਰੌਕਬੈਂਕ (ਮੈਲਬੌਰਨ) ਵਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਸ਼ਖ਼ਸੀਅਤਾਂ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਇਆਨ ਗ੍ਰੀਨ (ਚੇਅਰਮੈਨ ਦਿ ਗ੍ਰੇਟ ਸਤੂਪਾ), ਡਾਃ ਸੁਸ਼ੀਲ ਕੁਮਾਰ (ਕੋਂਸਲ ਜਨਰਲ ਆਫ਼ ਇੰਡੀਆ), ਸ੍ਰੀ ਕੁਲਵੰਤ ਜੋਸ਼ੀ (ਪ੍ਰਧਾਨ – ਸ਼੍ਰੀ ਦੁਰਗਾ ਮੰਦਰ ਰੋਕਬੈਂਕ), ਐਂਡ੍ਰੀਆ ਮੈਟਕਾਫ (ਮੇਅਰ ਸਿਟੀ ਆਫ ਗ੍ਰੇਟਰ ਬੈਂਡੀਗੋ), ਡਿਪਟੀ ਮੇਅਰ ਅਭਿਸ਼ੇਕ ਅਵਸਥੀ, ਕੋਂਸਲਰ ਸ਼ਿਵਾਲੀ ਚੈਟਲੇ, ,ਕੋਂਸਲਰ ਥੋਮਸ ਪ੍ਰਿੰਸ ਅਤੇ ਬੈਂਡੀਗੋ ਇੰਟਰਫੇਥ ਕਾਊਂਸਲ ਵਲੋਂ ਜੂਡੀ ਕੌਸਨ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਸ਼੍ਰੀ ਦੁਰਗਾ ਮੰਦਰ ਦੇ ਸਕੱਤਰ ਸ੍ਰੀ ਰਿਸ਼ੀ ਪ੍ਰਭਾਕਰ ਦੇ ਸਵਾਗਤੀ ਭਾਸ਼ਨ ਦੇ ਨਾਲ ਹੋਈ ਜਿੰਨਾਂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਤੇ ਇਸ ਵਡਮੁੱਲੇ ਕਾਰਜ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਇਹ ਯਤਨ ਲਗਭਗ ਦੋ ਸਾਲਾਂ ਦੀ ਯੋਜਨਾ ਅਤੇ ਆਪ ਸਭ ਦੇ ਸਹਿਯੋਗ ਦਾ ਨਤੀਜਾ ਹੈ। ਉਨਾਂ ਕਿਹਾ ਕਿ “ਓਮ” ਅਤੇ “ਸਵਾਸਤਿਕ” ਹਿੰਦੂ ਧਰਮ ਦੇ ਮਹੱਤਵਪੂਰਨ ਚਿੰਨ੍ਹ ਹਨ ਜੋ ਸ਼ਾਂਤੀ, ਏਕਤਾ, ਸੁਭਾਗ ਅਤੇ ਆਤਮਿਕਤਾ ਦੇ ਪ੍ਰਤੀਕ ਮੰਨੇ ਜਾਂਦੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨਣ ਦੀ ਉੱਠੀ ਮੰਗ

ਇਸ ਮੌਕੇ ਸੰਗਤਾਂ ਦੀ ਸਹੂਲਤ ਲਈ ਮੰਦਰ ਵੱਲੋਂ ਵਿਸ਼ੇਸ਼ ਬੱਸ ਦੀ ਵੀ ਵਿਵਸਥਾ ਕੀਤੀ ਗਈ ਸੀ ਤੇ ਇਸ ਦੇ ਨਾਲ-ਨਾਲ ਮੈਲਬੌਰਨ ਤੇ ਵਿਕਟੋਰੀਆ ਦੇ ਕਈ ਇਲਾਕਿਆਂ ਵਿੱਚੋ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ ਹੋਏ ਸਨ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ ਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਰੌਕਬੈਂਕ ਮੰਦਰ ਕਮੇਟੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਯੋਜਨਾ ਨੂੰ ਹਕੀਕਤ ਬਣਾਉਣ ਲਈ ਮੰਦਰ ਪ੍ਰਬੰਧਨ ਨੇ ਡਿਜ਼ਾਈਨ ਤੋ ਲੈ ਕੇ ਸਥਾਪਤੀ ਤੱਕ ਵੱਖ-ਵੱਖ ਪੜਾਂਵਾਂ ਵਿੱਚ ਮਹੀਨਿਆਂ ਬੱਧੀ ਕੰਮ ਕੀਤਾ ਹੈ, ਜਿਸ ਦੌਰਾਨ ਕਈ ਚੁਣੌਤੀਆਂ ਦਾ ਵੀ ਸਾਹਮਣਾ ਕਰਨਾ ਪਿਆ ਤੇ ਅੱਜ ਉਹਨਾਂ ਦੀ ਮਿਹਨਤ ਨੂੰ ਬੂਰ ਪਿਆ ਹੈ। ਇਸ ਮੌਕੇ ਮੰਦਰ ਕਮੇਟੀ ਵਲੋਂ ਇਸ ਸਮਾਗਮ ਨੂੰ ਯਾਦਗਾਰੀ ਬਨਾਉਣ ਲਈ ਸਮੂਹ ਮਹਿਮਾਨਾਂ ਤੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਉਡਾਣ ਭਰਦੇ ਹੀ ਕ੍ਰੈਸ਼ ਹੋ ਗਿਆ ਹੈਲੀਕਾਪਟਰ, ਸਾਰੇ ਲੋਕਾਂ ਦੀ ਮੌਤ
NEXT STORY