ਕੋਲੰਬੋ-ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘੇ ਨੇ ਅਸਤੀਫਾ ਦੇ ਦਿੱਤਾ ਹੈ। ਵਿਕ੍ਰਮਸਿੰਘੇ ਨੇ ਅਸਤੀਫਾ ਦਿੰਦੇ ਹੋਏ ਕਿਹਾ ਕਿ ਨਾਗਰਿਕਾਂ ਦੀ ਸੁਰੱਖਿਆ ਯਕੀਨਨ ਕਰਨ ਲਈ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਵਿਕ੍ਰਮਸਿੰਘੇ ਨੇ ਪਾਰਟੀ ਨੇਤਾਵਾਂ ਨੂੰ ਕਿਹਾ ਕਿ ਉਹ ਇਸ ਤੱਥ ਨੂੰ ਧਿਆਨ 'ਚ ਰੱਖਦੇ ਹੋਏ ਅਹੁਦਾ ਛੱਡਣ ਦਾ ਫੈਸਲਾ ਲੈ ਰਹੇ ਹਨ ਕਿ ਇਸ ਹਫਤੇ ਤੋਂ ਦੇਸ਼ ਵਿਆਪੀ ਈਂਧਨ ਵੰਡ ਦੁਬਾਰਾ ਸ਼ੁਰੂ ਕੀਤਾ ਜਾਣਾ ਹੈ। ਵਿਸ਼ਵ ਖਾਧ ਪ੍ਰੋਗਰਾਮ ਦੇ ਨਿਰਦੇਸ਼ਕ ਇਸ ਹਫਤੇ ਦੇਸ਼ ਦਾ ਦੌਰਾ ਕਰਨ ਵਾਲੇ ਹਨ ਅਤੇ ਆਈ.ਐੱਮ.ਐੱਫ. ਲਈ ਲੋਨ ਨਿਰੰਤਰਤਾ ਰਿਪੋਰਟ ਨੂੰ ਜਲਦ ਹੀ ਅੰਤਿਮ ਰੂਪ ਦਿੱਤਾ ਜਾਣਾ ਹੈ।
ਇਹ ਵੀ ਪੜ੍ਹੋ : ਬ੍ਰਿਟੇਨ 'ਚ 'ਡਰਾਈਵਿੰਗ ਟੈਸਟ' ਨਾਲ ਜੁੜੀ ਧੋਖਾਧੜੀ 'ਚ ਭਾਰਤੀ ਮੂਲ ਦੀ ਮਹਿਲਾ ਨੂੰ ਜੇਲ੍ਹ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਪੀਕਰ ਦੇ ਘਰ ਜ਼ੂਮ 'ਤੇ ਹੋਈ ਨੇਤਾਵਾਂ ਦੀ ਬੈਠਕ 'ਚ ਰਾਸ਼ਟਰਪਤੀ ਅਤੇ ਪੀ.ਐੱਮ. ਦੇ ਅਹੁਦੇ ਛੱਡਣ ਦੀ ਪੇਸ਼ਕਸ਼ ਕੀਤੀ ਗਈ ਸੀ। ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕ੍ਰਮਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਅਸਤੀਫਾ ਦੇਣ ਦੇ ਚਾਹਵਾਨ ਹਨ ਤਾਂ ਕਿ ਦੇਸ਼ 'ਚ ਸਰਬ ਪਾਰਟੀ ਸਰਕਾਰ ਦੇ ਗਠਨ ਲਈ ਰਸਤਾ ਬਣਾ ਸਕੇ। ਪ੍ਰਧਾਨ ਮੰਤਰੀ ਦੇ ਮੀਡੀਆ ਵਿਭਾਗ ਨੇ ਕਿਹਾ ਕਿ ਸਰਬ ਪਾਰਟੀ ਸਰਕਾਰ ਬਣਨ ਅਤੇ ਸੰਸਦ 'ਚ ਬਹੁਮਤ ਸਾਬਤ ਹੋਣ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਗੇ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
‘ਪਾਕਿਸਤਾਨ ਨੂੰ ਪਾਕਿਸਤਾਨੀਆਂ ਤੇ ਇਸਲਾਮ ਨੂੰ ਮੁਸਲਮਾਨਾਂ ਤੋਂ ਖਤਰਾ’
NEXT STORY