ਲੰਡਨ (ਏਜੰਸੀ)- ਪੂਰੀ ਦੁਨੀਆ 'ਚ ਔਰਤਾਂ ਖਿਲਾਫ ਹਿੰਸਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਬ੍ਰਿਟੇਨ 'ਚ ਵੀ ਅਜਿਹੇ ਹੀ ਇਕ ਵਿਅਕਤੀ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੇ ਸਿਰਫ ਦੋ ਹਫਤੇ ਅੰਦਰ ਹੀ ਦਰਜਨਾਂ ਔਰਤਾਂ ਅਤੇ ਬੱਚਿਆਂ ਦੇ ਨਾਲ ਜਬਰ ਜਨਾਹ ਕੀਤਾ ਸੀ। ਹੁਣ ਜੱਜ ਨੇ ਇਸ ਵਿਅਕਤੀ ਨੂੰ ਕਾਇਰ ਕਹਿੰਦੇ ਹੋਏ ਕਾਫੀ ਵੱਡੀ ਸਜ਼ਾ ਸੁਣਾਈ ਹੈ। ਮੁਲਜ਼ਮ ਦੀ ਪਛਾਣ 34 ਸਾਲ ਦੇ ਜੋਸੇਫ ਮੱਕਾਨ ਵਜੋਂ ਹੋਈ ਹੈ। ਉਸ ਨੇ ਔਰਤਾਂ ਅਤੇ ਬੱਚਿਆਂ ਨੂੰ ਅਗਵਾ ਕੀਤਾ ਸੀ, ਉਨ੍ਹਾਂ ਦੇ ਨਾਲ ਜਬਰ ਜਨਾਹ ਕੀਤਾ ਅਤੇ ਕੁਝ ਦੇ ਨਾਲ ਛੇੜਛਾੜ ਵੀ ਕੀਤੀ ਹੈ। ਉਸ ਨੇ ਇਹ ਸਭ ਲੰਡਨ ਦੇ ਨੇੜੇ ਅਤੇ ਉੱਤਰ ਪੂਰਬੀ ਇੰਗਲੈਂਡ ਵਿਚ ਕੀਤਾ। ਉਸ ਨੂੰ 11 ਪੀੜਤਾਂ ਦੀ ਸ਼ਿਕਾਇਤ 'ਤੇ ਸਜ਼ਾ ਸੁਣਾਈ ਗਈ। ਪੀੜਤਾਂ 'ਚ 11 ਸਾਲ ਦੀ ਬੱਚੀ ਤੋਂ ਲੈ ਕੇ 71 ਸਾਲ ਤੱਕ ਦੀ ਬਜ਼ੁਰਗ ਮਹਿਲਾ ਤੱਕ ਸ਼ਾਮਲ ਹੈ। ਇਹ ਘਟਨਾਵਾਂ ਇਸੇ ਸਾਲ ਅਪ੍ਰੈਲ ਦੇ ਆਖਿਰ ਵਿਚ ਹੋਈਆਂ ਹਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਮੱਕਾਨ ਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ। ਇਹ ਗੱਲ ਲੰਡਨ ਦੇ ਸੈਂਟਰਲ ਕੋਰਟ ਵਿਚ ਜੱਜ ਨੇ ਕਹੀ। ਜੱਜ ਨੇ ਮੁਲਜ਼ਮ ਨੂੰ ਕਿਹਾ ਕਿ ਤੁਸੀਂ ਖੁਦ ਵਿਚ ਇੰਨੇ ਮਸ਼ਰੂਫ ਹੋ ਕਿ ਕਿਸੇ ਦੇ ਵੀ ਨਾਲ ਕੁਝ ਵੀ ਕਰਨ ਨੂੰ ਆਪਣਾ ਹੱਕ ਸਮਝਦੇ ਹੋ। ਤੁਸੀ ਸੋਚਦੇ ਹੋ ਕਿ ਹੋਰ ਲੋਕ ਸਿਰਫ ਤੁਹਾਡੇ ਮਜ਼ੇ ਲਈ ਹਨ। ਮੁਲਜ਼ਮ ਨੂੰ ਜੱਜ ਏਡਿਸ ਨੇ 37 ਰੇਪ, ਛੇੜਛਾੜ, ਅਗਵਾ ਦੇ ਅਪਰਾਧ ਵਿਚ 33 ਵਾਰ ਉਮਰਕੈਦ ਦੀ ਸਜ਼ਾ ਸੁਣਾਈ ਹੈ।
ਹਾਲਾਂਕਿ ਮੁਲਜ਼ਮ ਮੱਕਾਨ ਨੇ ਖੁਦ 'ਤੇ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਹੈ। ਉਸ ਨੇ ਕੋਰਟ ਦੀ ਸੁਣਵਾਈ ਵਿਚ ਆਉਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਇਹ ਸਜ਼ਾ ਪੂਰੀ ਨਹੀਂ ਕਰੇਗਾ। ਹਾਲਾਂਕਿ ਜੱਜ ਨੇ ਕਿਹਾ ਕਿ ਉਸ ਨੂੰ ਘੱਟੋ-ਘੱਟ 30 ਸਾਲ ਤਾਂ ਜੇਲ ਵਿਚ ਰਹਿਣਾ ਹੀ ਪਵੇਗਾ। ਮਾਮਲੇ ਦੀ ਜਾਂਚ ਕਰਨ ਵਾਲੀ ਡਿਟੈਕਟਿਵ ਚੀਫ ਇੰਸਪੈਕਟਰ ਕੈਥਰੀਨ ਗੁਡਵਿਨ ਨੇ ਕਿਹਾ ਕਿ ਮੱਕਾਨ ਬ੍ਰਿਟੇਨ ਦੇ ਸਭ ਤੋਂ ਖਤਰਨਾਕ ਅਪਰਾਧੀਆਂ ਵਿਚੋਂ ਇਕ ਹੈ। ਗੁਡਵਿਨ ਦਾ ਕਹਿਣਾ ਹੈ ਕਿ ਜੋ ਵੀ ਉਸ ਨੂੰ ਸਜ਼ਾ ਦਿੱਤੀ ਗਈ ਹੈ ਉਹ ਉਸ ਦੇ ਕੀਤੇ ਅਪਰਾਧਾਂ ਦਾ ਹੀ ਨਤੀਜਾ ਹੈ। ਇਸ ਤੋਂ ਪਹਿਲਾਂ ਮੱਕਾਨ ਨੂੰ ਚੋਰੀ ਕਰਨ ਦੇ ਅਪਰਾਧ ਵਿਚ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਉਸ ਨੂੰ ਫਰਵਰੀ ਵਿਚ ਜ਼ਮਾਨਤ ਮਿਲ ਗਈ ਸੀ। ਮੱਕਾਨ ਦੀ ਮਦਦ ਕਰਨ ਦੇ ਸ਼ੱਕ ਵਿਚ ਚਾਰ ਵਿਅਕਤੀ ਅਤੇ ਦੋ ਔਰਤਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਪਰ ਬਾਅਦ ਵਿਚ ਇਨ੍ਹਾਂ ਨੂੰ ਜ਼ਮਾਨਤ ਮਿਲ ਗਈ।
ਜਲਵਾਯੂ ਪਰਿਵਰਤਨ ਪ੍ਰਦਰਸ਼ਨ ਸੂਚਕਅੰਕ 'ਚ ਭਾਰਤ 9ਵੇਂ ਸਥਾਨ 'ਤੇ
NEXT STORY