ਨਨਕਾਣਾ ਸਾਹਿਬ (ਸਰਬਜੀਤ ਸਿੰਘ ਬਨੂੜ)-ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਰਵੇਲ ਸਿੰਘ ਦਾ ਲਾਹੌਰ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। ਬੀਤੇ ਕਈ ਦਿਨਾਂ ਤੋਂ ਰਵੇਲ ਸਿੰਘ (80) ਲਾਹੌਰ ਦੇ ਹਸਪਤਾਲ 'ਚ ਜ਼ੇਰੇ ਇਲਾਜ ਸਨ। ਉਨ੍ਹਾਂ ਦੇ ਪੁੱਤਰ ਐੱਮ.ਐੱਨ.ਪੀ. ਮੋਹਿੰਦਰਪਾਲ ਸਿੰਘ ਤੇ ਹੋਰ ਨਜ਼ਦੀਕੀ ਪਰਿਵਾਰਕ ਮੈਂਬਰ ਲਾਹੌਰ ਹਸਪਤਾਲ 'ਚ ਮੌਜੂਦ ਸਨ।
ਇਹ ਵੀ ਪੜ੍ਹੋ : ਮੁੰਬਈ 'ਚ ਹਾਈ ਅਲਰਟ, ਹਮਲਾ ਕਰ ਸਕਦੇ ਹਨ ਖਾਲਿਸਤਾਨੀ ਅੱਤਵਾਦੀ
ਉਹ ਆਪਣੇ ਪਿੱਛੇ 3 ਪੁੱਤਰ ਤੇ 6 ਧੀਆਂ ਛੱਡ ਗਏ। ਰਵੇਲ ਸਿੰਘ ਸਾਰੀ ਜ਼ਿੰਦਗੀ ਗੁਰਦੁਆਰਾ ਜਨਮ ਅਸਥਾਨ 'ਚ ਸੇਵਾਵਾਂ ਨਿਭਾਉਂਦੇ ਰਹੇ। ਰਵੇਲ ਸਿੰਘ ਪਾਕਿ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਦੇ ਸਹੁਰਾ ਸਾਹਿਬ ਸਨ। ਚਾਵਲਾ ਨੇ ਕਿਹਾ ਕਿ ਰਵੇਲ ਸਿੰਘ ਦਾ ਅੰਤਿਮ ਸੰਸਕਾਰ ਭਲਕੇ ਨਨਕਾਣਾ ਸਾਹਿਬ ਦੇ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਡਰੱਗ ਮਾਮਲੇ 'ਚ ਬਿਕਰਮ ਮਜੀਠੀਆ ਨੂੰ ਜਾਣਬੁੱਝ ਕੇ ਗ੍ਰਿਫ਼ਤਾਰ ਨਹੀਂ ਕਰ ਰਹੀ ਚੰਨੀ ਸਰਕਾਰ : ਹਰਪਾਲ ਚੀਮਾ
ਰਵੇਲ ਸਿੰਘ ਦੇ ਅਚਾਨਕ ਵਿਛੋੜੇ 'ਤੇ ਸਿੱਖ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕੁਲਵੰਤ ਸਿੰਘ ਮੁਠੱਡਾ, ਕਾਰ ਸੇਵਾ ਪਾਕਿ ਸਿੱਖ ਗੁਰਦੁਆਰਾ ਦੇ ਜਨਰਲ ਸਕੱਤਰ ਜੋਗਾ ਸਿੰਘ ਬਰਮਿੰਘਮ , ਅਵਤਾਰ ਸਿੰਘ ਸੰਘੇੜਾ, ਸਿੱਖ ਮੁਸਲਿਮ ਫਰੈਂਡਸ਼ਿੱਪ ਐਸੋਸੀਏਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ , ਜਸਬੀਰ ਸਿੰਘ ਬੋਪਾਰਾਏ , ਹਰਜੋਤ ਸਿੰਘ ਸੰਧੂ,ਰਣਜੀਤ ਸਿੰਘ ਰਾਣਾ, ਗੁਰਦਿਆਲ ਸਿੰਘ ਢਕਨਾਸੂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।
ਇਹ ਵੀ ਪੜ੍ਹੋ : ਯੂਕ੍ਰੇਨ-ਰੂਸ 'ਚ ਤਣਾਅ ਦਰਮਿਆਨ ਗੱਲਬਾਤ ਕਰਨਗੇ ਬਾਈਡੇਨ ਤੇ ਪੁਤਿਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਯੂਕ੍ਰੇਨ-ਰੂਸ 'ਚ ਤਣਾਅ ਦਰਮਿਆਨ ਗੱਲਬਾਤ ਕਰਨਗੇ ਬਾਈਡੇਨ ਤੇ ਪੁਤਿਨ
NEXT STORY