ਲੰਡਨ (ਬਿਊਰੋ) ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦੀਆਂ ਕਿਡਨੀਆਂ ਦਾ ਪਹਿਲਾ ਆਪਰੇਸ਼ਨ ਸ਼ਫਲ ਰਿਹਾ। ਇਸ ਗੱਲ ਦੀ ਜਾਣਕਾਰੀ ਉਹਨਾ ਨੇ ਸੋਸਲ਼ ਮੀਡੀਆ ਉੱਤੇ ਦਿੱਤੀ। ਉਹਨਾਂ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਤੁਹਾਡੇ ਪਿਆਰ, ਅਸੀਸਾਂ ਲਈ ਧੰਨਵਾਦ ਕਰਦਾ ਹਾਂ। ਜ਼ਿਕਰਯੋਗ ਹੈ ਕਿ ਬੀਤੇ ਦਿਨ ਰਵੀ ਸਿੰਘ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀਆਂ ਕਿਡਨੀਆਂ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੀਆਂ, ਜਿਸ ਕਾਰਨ ਆਪਰੇਸਨ ਕਰਨਾ ਜ਼ਰੂਰੀ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਜਾਣ ਦੇ ਸੁਫ਼ਨੇ ਸਜਾਈ ਬੈਠੇ ਭਾਰਤੀਆਂ ਲਈ ਵੱਡੀ ਖ਼ਬਰ, ਸਾਲਾਨਾ 5 ਲੱਖ ਪ੍ਰਵਾਸੀਆਂ ਨੂੰ ਮਿਲ ਸਕਦੇ ਮੌਕਾ
ਆਪਰੇਸ਼ਨ ਕਰਾਉਣ ਤੋਂ ਪਹਿਲਾਂ ਉਹਨਾਂ ਨੇ ਪਰਮਾਤਮਾ ਦੀ ਰਜ਼ਾ ਵਿਚ ਰਹਿਣ ਦਾ ਸੁਨੇਹਾ ਦਿੰਦਿਆਂ ਜਲਦੀ ਸਿਹਤਯਾਬ ਹੋਣ ਲਈ ਆਪਣੇ ਪ੍ਰਸ਼ੰਸਕਾ ਨੂੰ ਦੁਆਵਾਂ ਮੰਗਣ ਦੀ ਅਪੀਲ ਵੀ ਕੀਤੀ ਸੀ। ਟਵੀਟ ਕਰਦਿਆਂ ਉਹਨਾਂ ਲਿਖਿਆ ਸੀ ਕਿ ਮੈ ਸਿਹਤਯਾਬ ਹੋ ਕੇ ਜਲਦ ਤੁਹਾਡੇ ਰੂਬਰੂ ਹੋਵਾਂਗਾ। ਕਿਡਨੀ ਦੀ ਸਮੱਸਿਆ ਤੋ ਪੀੜਤ ਰਵੀ ਸਿੰਘ ਨੇ ਇਹ ਜਾਣਕਾਰੀ ਦਿੱਤੀ ਕਿ ਪਹਿਲਾ ਆਪਰੇਸ਼ਨ ਬਿਲਕੁਲ਼ ਠੀਕ ਠਾਕ ਰਿਹਾ ਪਰ ਫਿਲਹਾਲ ਉਹਨਾਂ ਦੇ ਦਰਦ ਹੋ ਰਹੀ ਹੈ। ਉਹਨਾਂ ਨੇ ਉਮੀਦ ਜਤਾਈ ਕਿ ਜਲਦ ਉਹਨਾਂ ਨੂੰ ਕਿਡਨੀ ਮਿਲ ਜਾਵੇਗੀ ਤੇ ਆਉਣ ਵਾਲੇ ਸਮੇਂ ਵਿਚ ਵੱਡਾ ਆਪਰੇਸਨ ਕਰ ਕੇ ਖਰਾਬ ਕਿਡਨੀ ਨੂੰ ਬਦਲਿਆ ਜਾਵੇਗਾ। ਉਹਨਾਂ ਦੇ ਚਾਹੁਣ ਵਾਲੇ ਜਿੱਥੇ ਇਕ ਪਾਸੇ ਪਰਮਾਤਮਾ ਦਾ ਸ਼ੁਕਰੀਆ ਅਦਾ ਕਰ ਰਹੇ ਹਨ ਉੱਥੇ ਦੂਜੇ ਪਾਸੇ ਰਵੀ ਸਿੰਘ ਲਈ ਦੁਆਵਾਂ ਮੰਗ ਰਹੇ ਹਨ।
ਯੂਕੇ ਦੇ ਸਭ ਤੋਂ ਅਮੀਰ ਵਿਅਕਤੀਆਂ ਵਿੱਚੋਂ ਇਕ ਦਾ ਕਤਲ, ਸ਼ੱਕੀ ਗ੍ਰਿਫ਼ਤਾਰ
NEXT STORY