ਇੰਟਰਨੈਸ਼ਨਲ ਡੈਸਕ: ਪਾਕਿਸਤਾਨੀ ਦਾ ਰਾਵਲਪਿੰਡੀ ਇਨ੍ਹਾਂ ਦਿਨਾਂ ’ਚ ਪਾਣੀ ਦੀ ਭਾਰੀ ਕਿੱਲਤ ਦੇ ਸੰਕਟ ਨਾਲ ਜੂਝ ਰਿਹਾ ਹੈ। ਰਾਵਲਪਿੰਡ ’ਚ ਪਾਣੀ ਦਾ ਸੰਕਟ ਇੰਨਾ ਜ਼ਿਆਦਾ ਹੈ ਕਿ ਉੱਥੇ ਦੇ ਲੋਕਾਂ ਨੂੰ ਹੁਣ ਹਫ਼ਤੇ ’ਚ ਸਿਰਫ਼ ਤਿੰਨ ਦਿਨ ਹੀ ਪਾਣੀ ਮਿਲ ਰਿਹਾ ਹੈ। ਪਾਣੀ ਦੀ ਕਿੱਲਤ ਦੇ ਨਾਲ ਹੀ ਰਾਵਲਪਿੰਡੀ ’ਚ ਲੁੱਟ ਮਚ ਗਈ ਹੈ। ਲੋਕਾਂ ਨੂੰ 3000 ਰੁਪਏ ਤੋਂ 4000 ਰੁਪਏ ’ਚ ਪਾਣੀ ਦਾ ਇਕ ਟੈਂਕਰ ਵੇਚਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਇਕ ਟੈਂਕਰ ਦੇ ਲਈ ਲੋਕਾਂ ਨੂੰ ਕਈ ਦਿਨਾਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ।
ਦਿ ਐਕਸਪ੍ਰੈੱਸ ਟ੍ਰਿਬਿਊਨਲ ਦੇ ਮੁਤਾਬਕ ਸ਼ਹਿਰ ਦਾ ਜ਼ਮੀਨੀ ਹੇਠਾਂ ਪਾਣੀ ਲਗਭਗ 700 ਫੁੱਟ ਹੇਠਾਂ ਚਲਾ ਗਿਆ ਅਤੇ ਰਾਵਲ ਬੰਨ੍ਹ ਅਤੇ ਖਾਨਪੁਰ ਬੰਨ੍ਹ ’ਚ ਪਾਣੀ ਆਪਣੇ ਸਭ ਤੋਂ ਹੇਠਲੇ ਪੱਧਰ ਨੂੰ ਛੂ ਰਿਹਾ ਹੈ। ਜਿਸ ਦੇ ਕਾਰਨ ਸ਼ਹਿਰ ’ਚ ਪਾਣੀ ਦੀ ਕਮੀ ਕਾਫ਼ੀ ਵੱਧ ਗਈ ਹੈ। ਪਾਣੀ ਲਈ ਲੋਕ ਘੰਟਿਆਂ ਤੱਕ ਲਾਈਨਾਂ ’ਚ ਲੱਗ ਰਹ ਹਨ। ਦਰਅਸਲ ਭਿਆਨਕ ਗਰਮੀ ਦੇ ਕਾਰਨ ਪਾਣੀ ਸੰਕਟ ਇਸ ਵਾਰ ਜ਼ਿਆਦਾ ਹੈ। ਉੱਥੇ ਦੇ ਸਥਾਨਕ ਲੋਕ ਪਾਣੀ ਦੇ ਲਈ ਤ੍ਰਹਾ-ਤ੍ਰਹਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹਫ਼ਤੇ ’ਚ ਤਿਨ ਦਿਨ ਪਾਣੀ ਆ ਰਿਹਾ ਹੈ। ਪਰ ਉਹ ਵੀ ਬੇਹੱਦ ਘੱਟ। ਜੇਕਰ ਬਾਹਰ ਤੋਂ ਟੈਂਕਰ ਵੀ ਮੰਗਵਾ ਰਹੇ ਹਾਂ ਤਾਂ ਉਸ ਨੂੰ ਪਹੁੰਚਣ ’ਚ ਕਈ ਦਿਨ ਲੱਗ ਰਹੇ ਹਨ ਅਤੇ ਇਸ ਲਈ ਮੋਟੀ ਰਕਮ ਵਸੂਲੀ ਜਾ ਰਹੀ ਹੈ।
ਢੀਠ ਪਾਕਿਸਤਾਨ, FATF ਦੀ ਗ੍ਰੇ ਲਿਸਟ ’ਚ ਰਹਿਣ ਦੇ ਬਾਵਜੂਦ ਨਹੀਂ ਲੈ ਰਿਹਾ ਅੱਤਵਾਦੀਆਂ ’ਤੇ ਐਕਸ਼ਨ
NEXT STORY