ਡਕਾਰ/ਸੇਂਗੇਲ (ਏਜੰਸੀ)- ਰਵਾਂਡਾ ਸਮਰਥਿਤ ਐੱਮ23 ਬਾਗ਼ੀਆਂ ਨੇ ਪੂਰਬੀ ਕਾਂਗੋ ਦੇ ਇੱਕ ਵੱਡੇ ਸ਼ਹਿਰ ਦੇ 2 ਹਸਪਤਾਲਾਂ ਤੋਂ ਘੱਟੋ-ਘੱਟ 130 ਬਿਮਾਰ ਅਤੇ ਜ਼ਖਮੀ ਲੋਕਾਂ ਨੂੰ ਅਗਵਾ ਕਰ ਲਿਆ। ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫ਼ਤਰ ਦੀ ਮਹਿਲਾ ਬੁਲਾਰਾ ਰਵੀਨਾ ਸ਼ਾਮਦਾਸਾਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ 28 ਫਰਵਰੀ ਨੂੰ ਐੱਮ23 ਲੜਾਕਿਆਂ ਨੇ ਗੋਮਾ ਵਿੱਚ ਸੀਬੀਸੀਏ ਨਡੋਸ਼ੋ ਹਸਪਤਾਲ ਅਤੇ ਹੀਲ ਅਫਰੀਕਾ ਹਸਪਤਾਲ 'ਤੇ ਹਮਲਾ ਕੀਤਾ।
ਇਹ ਇੱਕ ਰਣਨੀਤਕ ਸ਼ਹਿਰ ਹੈ, ਜਿਸ 'ਤੇ ਇਸ ਸਾਲ ਦੇ ਸ਼ੁਰੂ ਵਿੱਚ ਬਾਗੀਆਂ ਨੇ ਕਬਜ਼ਾ ਕਰ ਲਿਆ ਸੀ। ਬਾਗ਼ੀਆਂ ਨੇ ਸੀਬੀਸੀਏ ਦੇ 116 ਮਰੀਜ਼ਾਂ ਅਤੇ ਹੀਲ ਅਫਰੀਕਾ ਤੋਂ 15 ਹੋਰ ਮਰੀਜ਼ਾਂ ਨੂੰ ਅਗਵਾ ਕਰ ਲਿਆ। ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਕਾਂਗੋ ਫੌਜ ਦੇ ਸਿਪਾਹੀ ਜਾਂ ਸਰਕਾਰ ਪੱਖੀ ਵਜ਼ਾਲੈਂਡੋ ਮਿਲੀਸ਼ੀਆ ਦੇ ਮੈਂਬਰ ਸਨ।
ਅਮਰੀਕਾ 'ਚ ਮਹਿਲਾ ਮਰੀਜ਼ਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਭਾਰਤੀ ਮੂਲ ਦਾ ਡਾਕਟਰ ਗ੍ਰਿਫ਼ਤਾਰ
NEXT STORY