ਵਾਸ਼ਿੰਗਟਨ-ਅਮਰੀਕਾ ਦੇ ਰੋਗ ਮਾਹਰ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਦੇ ਇਕ ਸਲਾਹਕਾਰ ਪੈਨਲ ਨੇ ਬਾਲਗਾਂ ਲਈ ਜਾਨਸਨ ਐਂਡ ਜਾਨਸਨ ਦੇ ਕੋਵਿਡ-19 ਟੀਕੇ ਦੀ ਵਰਤੋਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਸਿਫਾਰਿਸ਼ ਕੀਤੀ ਹੈ। ਟੀਕਾਕਰਣ ਸੰਬੰਧੀ ਸੀ.ਡੀ.ਸੀ. ਦੀ ਸਲਾਹਕਾਰ ਕਮੇਟੀ (ਏ.ਸੀ.ਆਈ.ਪੀ.) ਦੇ ਮੈਂਬਰਾਂ ਨੇ ਟੀਕੇ ਨਾਲ ਜੁੜੇ ਖੂਨ ਦੇ ਥੱਕੇ ਜੰਮਣ ਨਾਲ ਹੋਣ ਵਾਲੇ ਜ਼ੋਖਿਮਾਂ ਦੇ ਬਾਰੇ 'ਚ ਸਹਿਮਤੀ ਜਤਾਈ। ਸ਼ਨੀਵਾਰ ਨੂੰ ਜਾਰੀ ਮੀਡੀਆ ਰਿਪੋਰਟ ਮੁਤਾਬਕ ਇਸ ਟੀਕੇ ਨੂੰ ਫਿਰ ਤੋਂ ਲਾਉਣ ਲਈ ਸੁਤੰਤਰ ਮਾਹਰ ਪੈਨਲ ਨੇ 10 ਦੇ ਮੁਕਾਬਲੇ ਚਾਰ ਵੋਟ ਦਿੱਤੇ ਜਦਕਿ ਇਕ ਮੈਂਬਰ ਗੈਰ-ਹਾਜ਼ਰ ਰਿਹਾ।
ਇਹ ਵੀ ਪੜ੍ਹੋ-ਕੋਰੋਨਾ ਇਨਫੈਕਸ਼ਨ ਹੋਣ 'ਤੇ ਇਨ੍ਹਾਂ ਮਹਿਲਾਵਾਂ ਨੂੰ ਹੈ 20 ਗੁਣਾ ਵਧੇਰੇ ਮੌਤ ਦਾ ਖਤਰਾ
ਮੀਡੀਆ ਨੇ ਏ.ਸੀ.ਆਈ.ਪੀ. ਦੇ ਕਾਰਜਕਾਰੀ ਸੈਕਟਰੀ ਅਮਾਂਡਾ ਕੋਹਨ ਦੇ ਹਵਾਲੇ ਨੂੰ ਕਿਹਾ ਕਿ ਸੀ.ਡੀ.ਸੀ. ਦੇ ਡਾਇਰੈਕਟਰ ਰੋਸ਼ੇਲ ਵਾਲੈਂਸਕੀ ਦੇ ਫੈਸਲੇ 'ਤੇ ਦਸਤਖਤ ਕਰਨ ਦੀ ਉਮੀਦ ਹੈ ਅਤੇ ਫਿਰ ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਟੀਕੇ ਲਈ ਇਕ ਸੰਸ਼ੋਧਿਤ ਐਮਰਜੈਂਸੀ ਵਰਤੋਂ ਅਥਾਰਿਟੀ ਬਣਾਏਗੀ। ਇਸ ਤੋਂ ਪਹਿਲਾਂ ਸੀ.ਡੀ.ਸੀ. ਅਤੇ ਐੱਫ.ਡੀ.ਏ. ਨੇ ਜਾਨਸਨ ਐਂਡ ਜਾਨਸਨ ਦੇ ਕੋਵਿਡ-19 ਟੀਕੇ ਦੀ ਵਰਤੋਂ ਨੂੰ 13 ਅਪ੍ਰੈਲ ਨੂੰ ਰੋਕ ਦਿੱਤਾ ਗਿਆ ਸੀ ਜਦ ਦੇਸ਼ 'ਚ ਟੀਕੇ ਲਾਉਣ ਤੋਂ ਬਾਅਦ ਦੁਰਲੱਭ ਅਤੇ ਗੰਭੀਰ ਤਰ੍ਹਾਂ ਦੇ ਖੂਨ ਦੇ ਥੱਕੇ ਜੰਮਣ ਦੇ 6 ਮਾਮਲੇ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ-ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਜੂਨ 'ਚ ਕਰਨਗੇ ਪਹਿਲੀ ਵਿਦੇਸ਼ ਯਾਤਰਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਯੂਕੇ: ਵੱਡੀ ਗਿਣਤੀ 'ਚ ਦਰੱਖਤ ਵੱਢਣ ਦੇ ਮਾਮਲੇ 'ਚ 24 ਸਾਲਾ ਨੌਜਵਾਨ ਗ੍ਰਿਫ਼ਤਾਰ
NEXT STORY