ਵਾਰਸਾ (ਏਜੰਸੀ): ਪੋਲੈਂਡ ਵਿਚ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਨੂੰ ਵਾਰਸਾ ਵਿਚ ਇਕ ਕਬਰਸਤਾਨ ਵਿਚ ਰੂਸੀ ਰਾਜਦੂਤ ਸਰਗੇਈ ਐਂਡਰੀਵ 'ਤੇ ਲਾਲ ਰੰਗ ਦਾ ਪੇਂਟ ਸੁੱਟਿਆ, ਜਿੱਥੇ ਉਹ ਦੂਜੇ ਵਿਸ਼ਵ ਯੁੱਧ ਵਿਚ ਆਪਣੀ ਜਾਨ ਗੁਆਉਣ ਵਾਲੇ ਰੈੱਡ ਆਰਮੀ ਦੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ। ਐਂਡਰੀਵ ਕਬਰਸਤਾਨ ਵਿੱਚ ਤਤਕਾਲੀ ਸੋਵੀਅਤ ਸੰਘ ਦੇ ਸੈਨਿਕਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ, ਜਿੱਥੇ ਯੂਕ੍ਰੇਨ ਵਿੱਚ ਰੂਸ ਦੀ ਲੜਾਈ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਇੱਕ ਸਮੂਹ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ। ਵੀਡੀਓ ਫੁਟੇਜ 'ਚ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਤੋਂ ਐਂਡਰੀਵ 'ਤੇ ਲਾਲ ਪੇਂਟ ਸੁੱਟਦੇ ਦੇਖਿਆ ਜਾ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਜਲਦੀ ਹੀ 'ਵਿਜੈ ਦਿਵਸ' ਮਨਾਏਗਾ : ਜ਼ੇਲੇਂਸਕੀ
ਇਸ 'ਚ ਇਕ ਪ੍ਰਦਰਸ਼ਨਕਾਰੀ ਉਹਨਾਂ ਦੇ ਚਿਹਰੇ 'ਤੇ ਪੇਂਟ ਸੁੱਟਦਾ ਨਜ਼ਰ ਆ ਰਿਹਾ ਹੈ। ਯੂਕ੍ਰੇਨ ਦੇ ਝੰਡੇ ਨੂੰ ਫੜੇ ਹੋਏ ਪ੍ਰਦਰਸ਼ਨਕਾਰੀਆਂ ਨੇ ਐਂਡਰੀਵ ਅਤੇ ਰੂਸੀ ਵਫ਼ਦ ਦੇ ਹੋਰ ਮੈਂਬਰਾਂ ਨੂੰ ਕਬਰਸਤਾਨ 'ਤੇ ਸ਼ਰਧਾਂਜਲੀ ਦੇਣ ਤੋਂ ਰੋਕਿਆ। ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਪੀੜਤਾਂ ਨਾਲ ਇਕਜੁੱਟਤਾ ਦੇ ਪ੍ਰਦਰਸ਼ਨ ਵਿਚ ਕੁਝ ਪ੍ਰਦਰਸ਼ਨਕਾਰੀ ਖੂਨ ਦੇ ਧੱਬਿਆਂ ਵਾਲੀਆਂ ਚਿੱਟੀਆਂ ਚਾਦਰਾਂ ਵਿਚ ਲਿਪਟੇ ਹੋਏ ਸਨ। ਉਨ੍ਹਾਂ ਨੇ ਐਂਡਰੀਵ ਸਾਹਮਣੇ 'ਫਾਸੀਵਾਦੀ' ਅਤੇ ਹੋਰ ਨਾਅਰੇ ਲਾਏ। ਰੂਸੀ ਵਫ਼ਦ ਦੇ ਹੋਰ ਮੈਂਬਰ, ਜੋ ਐਂਡਰੀਵ ਦੇ ਨਾਲ ਕਬਰਸਤਾਨ ਗਏ ਸਨ, 'ਤੇ ਵੀ ਲਾਲ ਪੇਂਟ ਵਰਗਾ ਤਰਲ ਪਦਾਰਥ ਸੁੱਟਿਆ ਗਿਆ। ਰੂਸੀ ਰਾਜਦੂਤ ਅਤੇ ਉਨ੍ਹਾਂ ਦੇ ਵਫ਼ਦ ਦੇ ਹੋਰ ਮੈਂਬਰਾਂ ਨੂੰ ਕਬਰਸਤਾਨ ਤੋਂ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕਰਨ ਲਈ ਪੋਲਿਸ਼ ਪੁਲਸ ਨੂੰ ਬੁਲਾਉਣਾ ਗਿਆ।
ਯੂਕ੍ਰੇਨ ਜਲਦੀ ਹੀ 'ਵਿਜੈ ਦਿਵਸ' ਮਨਾਏਗਾ : ਜ਼ੇਲੇਂਸਕੀ
NEXT STORY