ਲੰਡਨ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਬੁੱਧਵਾਰ ਨੂੰ ਕਿਹਾ ਕਿ ਇਕ ਹਫ਼ਤੇ 'ਚ ਗਲੋਬਲ ਪੱਧਰ 'ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਅਤੇ ਇਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 'ਚ ਕਮੀ ਜਾਰੀ ਹੈ। ਡਬਲਯੂ.ਐੱਚ.ਓ. ਮੁਤਾਬਕ ਸਿਰਫ਼ ਪੱਛਮੀ ਪ੍ਰਸ਼ਾਂਤ ਖੇਤਰ 'ਚ ਹੀ ਕੋਵਿਡ-19 ਦੇ ਨਵੇਂ ਮਾਮਲਿਆਂ 'ਚ ਵਾਧਾ ਹੋ ਰਿਹਾ ਹੈ।
ਇਹ ਵੀ ਪੜ੍ਹੋ : WHO ਨੇ ਯੂਕ੍ਰੇਨ 'ਚ ਸਿਹਤ ਮੁਲਾਜ਼ਮਾਂ 'ਤੇ ਹਮਲਿਆਂ ਦੀ ਕਹੀ ਗੱਲ
ਡਬਲਯੂ.ਐੱਚ.ਓ. ਨੇ ਬੁੱਧਵਾਰ ਨੂੰ ਜਾਰੀ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਕਿ ਪਿਛਲੇ ਹਫ਼ਤੇ ਦੌਰਾਨ ਕੋਵਿਡ-19 ਦੇ ਨਵੇਂ ਮਾਮਲਿਆਂ 'ਚ 5 ਫੀਸਦੀ ਦੀ ਕਮੀ ਆਈ ਹੈ। ਗਲੋਬਲ ਪੱਧਰ 'ਤੇ ਕਰੀਬ ਇਕ ਮਹੀਨੇ ਤੋਂ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਲਗਾਤਾਰ ਕਮੀ ਦੇਖੀ ਜਾ ਰਹੀ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਮੁਤਾਬਕ ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 'ਚ ਵੀ 8 ਫੀਸਦੀ ਦੀ ਕਮੀ ਆਈ ਹੈ ਅਤੇ ਗਲੋਬਲ ਪੱਧਰ 'ਤੇ ਪਿਛਲੇ ਦੋ ਹਫ਼ਤਿਆਂ ਤੋਂ ਮ੍ਰਿਤਕਾਂ ਦੀ ਗਿਣਤੀ 'ਚ ਲਗਾਤਾਰ ਕਮੀ ਦੇਖੀ ਜਾ ਰਹੀ ਹੈ।
ਇਹ ਵੀ ਪੜ੍ਹੋ : ਰੂਸ ਨੇ ਹਸਪਤਾਲ 'ਤੇ ਕੀਤਾ ਹਮਲਾ : ਯੂਕ੍ਰੇਨ
ਸਿਰਫ਼ ਪੱਛਮੀ ਪ੍ਰਸ਼ਾਂਤ ਖੇਤਰ 'ਚ ਹੀ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ ਵਾਧਾ ਦੇਖਿਆ ਗਿਆ ਹੈ, ਜਿਥੇ ਇਨਫੈਕਸ਼ਨ ਦੇ ਨਵੇਂ ਮਾਮਲਿਆਂ 'ਚ 46 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਆਕਸਫੋਰਡ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਪਿਛਲੇ ਹਫ਼ਤੇ ਦੌਰਾਨ ਹਾਂਗਕਾਂਗ 'ਚ ਕੋਰੋਨਾ ਦੇ ਕਾਰਨ ਰੋਜ਼ਾਨਾ ਲਗਭਗ 150 ਮੌਤਾਂ ਦਰਜ ਕੀਤੀਆਂ ਜਾ ਰਹੀਆਂ ਸਨ ਜਿਸ ਨਾਲ ਇਹ ਪ੍ਰਤੀ 10 ਲੱਖ ਲੋਕਾਂ 'ਤੇ ਦੁਨੀਆ 'ਚ ਕੋਰੋਨਾ ਦੀ ਸਭ ਤੋਂ ਜ਼ਿਆਦਾ ਮੌਤ ਦਰ ਹੈ।
ਇਹ ਵੀ ਪੜ੍ਹੋ : ਚੋਣ ਨਤੀਜਿਆਂ ਤੋਂ ਪਹਿਲਾਂ ਪੰਜਾਬ 'ਚ ਹੋਇਆ ਧਮਾਕਾ, ਪੁਲਸ ਚੌਕੀ ਨੂੰ ਉਡਾਉਣ ਦੀ ਕੀਤੀ ਗਈ ਕੋਸ਼ਿਸ਼
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
WHO ਨੇ ਯੂਕ੍ਰੇਨ 'ਚ ਸਿਹਤ ਮੁਲਾਜ਼ਮਾਂ 'ਤੇ ਹਮਲਿਆਂ ਦੀ ਕਹੀ ਗੱਲ
NEXT STORY