ਇਸਲਾਮਾਬਾਦ-ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਸੰਬੰਧਿਤ ਪਾਬੰਦੀਆਂ 'ਚ ਹੋਰ ਢਿੱਲ ਪ੍ਰਦਾਨ ਕਰਦੇ ਹੋਏ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਲੋਕਾਂ ਲਈ ਸਿਨੇਮਾਘਰਾਂ ਅਤੇ ਪ੍ਰਾਥਨਾ ਸਥਾਨਾਂ ਨੂੰ ਫਿਰ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ (ਐੱਨਸ.ਸੀ.ਓ.ਸੀ.) ਵੱਲ਼ੋਂ ਇਕ ਬੈਠਕ 'ਚ ਇਹ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ : US ਕੈਪੀਟਲ ਨੇੜੇ ਬੇਸਬੈਟ ਨਾਲ ਔਰਤ ਨੇ ਪੁਲਸ ਅਧਿਕਾਰੀ 'ਤੇ ਕੀਤਾ ਹਮਲਾ
ਐੱਨ.ਸੀ.ਓ.ਸੀ. ਵੱਲ਼ੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਨਾਗਰਿਕਾਂ ਲਈ ਸਿਨੇਮਾਘਰਾਂ ਅਤੇ ਪ੍ਰਾਥਨਾ ਸਥਾਨਾਂ ਨੂੰ ਫਿਰ ਤੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਅਤੇ ਹਫਤੇ 'ਚ ਇਕ ਦਿਨ 'ਚ ਕਾਰੋਬਾਰੀ ਅਦਾਰਿਆਂ ਨੂੰ ਬੰਦ ਰੱਖਣ ਦਾ ਫੈਸਲਾ ਵੀ ਵਾਪਸ ਲੈ ਲਿਆ ਗਿਆ ਹੈ। ਘਰ ਦੇ ਅੰਦਰ ਹੋਣ ਵਾਲੇ ਵਿਆਹ ਸਮਾਰੋਹ 'ਚ ਹੁਣ 300 ਲੋਕਾਂ ਨੂੰ ਬੁਲਾਇਆ ਜਾ ਸਕੇਗਾ ਅਤੇ ਖੁੱਲ੍ਹੇ 'ਚ ਹੋਣ ਵਾਲੇ ਸਮਾਰੋਹ 'ਚ 500 ਲੋਕ ਇਕੱਠੇ ਹੋ ਸਕਣਗੇ।
ਇਹ ਵੀ ਪੜ੍ਹੋ : ਕੈਨੇਡੀਅਨ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿੱਲੋ ਦਾ ਫਰਿਜ਼ਨੋ ਵਿਖੇ ਸੁਆਗਤ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਕਾਟਲੈਂਡ : ਕੋਪ 26 ਲਈ ਵਾਤਾਵਰਣ ਕਾਰਕੁੰਨ ਕਰਨਗੇ 'ਜਲਵਾਯੂ ਰੇਲ' ਦੀ ਯਾਤਰਾ
NEXT STORY