ਮਿਲਾਨ/ਇਟਲੀ ( ਸਾਬੀ ਚੀਨੀਆ ) ਛੇਵੀਂ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਨੂੰ ਸਮਰਪਿਤ ਇਟਲੀ ਦੀਆਂ ਗੁਰਸਿੱਖ ਸੰਗਤਾਂ ਵੱਲੋਂ ਮਹਾਨ ਗੁਰਮਤਿ ਸਮਾਗਮ ਕਰਵਾਕੇ ਇਸ ਦਿਹਾੜੇ ਨੂੰ ਮਨਾਉਣਾ ਕੀਤਾ ਗਿਆ। ਗੁਰਦੁਆਰਾ ਹਰਗੋਬਿੰਦ ਸੇਵਾ ਸੋਸਾਇਟੀ (ਰੋਮ ) ਅਤੇ ਗੁਰਦੁਆਰਾ ਸਾਧ ਸੰਗਤ ਰੋਮ ਦੀਆਂ ਸੰਗਤਾਂ ਵੱਲੋਂ ਸਾਂਝੇ ਉਪਰਾਲੇ ਕਰਦਿਆਂ ਹੋਇਆ ਇਸ ਦਿਹਾੜੇ ਨੂੰ ਮਨਾਉਣਾ ਕੀਤਾ ਗਿਆ। ਇਸ ਮੌਕੇ 'ਤੇ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲਿਆਂ ਦੇ ਜਥੇ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੌਰਵਮਈ ਸਿੱਖ ਇਤਿਹਾਸ ਸਰਵਣ ਕਰਵਾਉਣਾ ਕੀਤਾ ਗਿਆ।



ਉਹਨਾਂ ਜੋਸ਼ੀਲੀਆਂ ਢਾਡੀ ਵਾਰਾਂ ਦੇ ਨਾਲ ਲੰਬੇ ਸਮੇਂ ਤੱਕ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜੀ ਰੱਖਿਆ। ਉਪਰੰਤ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਬਾਬਾ ਇੰਦਰਜੀਤ ਸਿੰਘ ਦੁਆਰਾ ਆਈਆਂ ਸੰਗਤਾਂ ਨੂੰ ਕੀਰਤਨ ਕਥਾ ਵਿਚਾਰਾਂ ਦੇ ਨਾਲ ਨਿਹਾਲ ਕੀਤਾ ਗਿਆ ਭਾਈ ਮਨਜੀਤ ਸਿੰਘ ਜੱਸੋਮਜਾਰਾ , ਭਾਈ ਦਇਆਨੰਦ ਸਿੰਘ ਅਤੇ ਸੋਢੀ ਮਕੌੜਾ ਦੁਆਰਾ ਆਈਆਂ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਭਾਈ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲਿਆਂ ਦੇ ਜਥੇ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਇਸ ਮੌਕੇ ਗੁਰਦੁਆਰਾ ਸਾਧ ਸੰਗਤ ਰੋਮ ਅਤੇ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਦੇ ਪ੍ਰਬੰਧਕ ਵੀ ਉਚੇਚੇ ਤੌਰ 'ਤੇ ਮੌਜੂਦ ਸਨ। ਇਸ ਮੌਕੇ ਤੇ ਗੁਰੂ ਕੇ ਲੰਗਰ ਵਰਤਾਏ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਪਾਕਿਸਤਾਨੀ PM ਨੇ ਟਰੰਪ ਦੀਆਂ ਤਾਰੀਫਾਂ ਦੇ ਬੰਨੇ ਪੁੱਲ! ਸ਼ਾਂਤੀ ਯਤਨਾਂ ਦੀ ਰੱਜ ਕੇ ਕੀਤੀ ਸ਼ਲਾਘਾ
NEXT STORY