ਕਾਠਮਾਂਡੂ (ਬਿਊਰੋ)— ਆਮ ਤੌਰ 'ਤੇ ਕੋਈ ਵੀ ਹਵਾਈ ਅੱਡਾ ਆਪਣੇ ਟੇਕ-ਆਫ ਜਾਂ ਲੈਡਿੰਗ ਦੇ ਖਾਸ ਅਨੁਭਵਾਂ ਕਰ ਕੇ ਯਾਦ ਰਹਿੰਦਾ ਹੈ। ਜ਼ਿਆਦਾਤਰ ਹਵਾਈ ਅੱਡਿਆਂ ਦੀ ਹਵਾਈ ਪੱਟੀ ਜਾਂ ਰਨਵੇ ਦੀ ਲੰਬਾਈ 1800 ਮੀਟਰ ਤੋਂ ਲੈ ਕੇ 2400 ਮੀਟਰ ਤੱਕ ਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਜਿਹੜੇ ਹਵਾਈ ਅੱਡਿਆਂ ਬਾਰੇ ਦੱਸ ਰਹੇ ਹਾਂ ਉਹ ਨਾ ਸਿਰਫ ਲੰਬਾਈ ਵਿਚ ਛੋਟੇ ਹਨ ਬਲਕਿ ਖਤਰਾਨਕ ਜਗ੍ਹਾ 'ਤੇ ਵੀ ਹਨ।
1. ਨੇਪਾਲ: ਤੇਨਜ਼ਿੰਗ-ਹਿਲੇਰੀ ਹਵਾਈ ਅੱਡਾ- ਪਹਾੜ ਅਤੇ ਖਾਈ ਵਿਚਕਾਰ
ਨੇਪਾਲ ਦੇ ਤੇਨਜ਼ਿੰਗ-ਹਿਲੇਰੀ ਹਵਾਈ ਅੱਡੇ ਦੇ ਰਨਵੇ ਨੂੰ ਤੁਸੀਂ ਰੋਮਾਂਚ ਦਾ ਦੂਜਾ ਨਾਂ ਦੇ ਸਕਦੇ ਹੋ। ਇਹ 460 ਮੀਟਰ ਲੰਬਾ ਰਨਵੇ ਹਿਮਾਲਾ ਦੀਆਂ ਪਹਾੜੀਆਂ ਵਿਚਕਾਰ ਵਸੇ ਸ਼ਹਿਰ ਲੁਕਲਾ ਵਿਚ ਹੈ। ਇਸ ਕਾਰਨ ਇੱਥੇ ਸਿਰਫ ਛੋਟੇ ਜਹਾਜ਼ ਅਤੇ ਹੈਲੀਕਾਪਟਰ ਦੀ ਉੱਤਰ ਸਕਦੇ ਹਨ। ਰਨਵੇ ਦੇ ਉੱਤਰ ਵਿਚ ਪਹਾੜ ਦੀਆਂ ਚੋਟੀਆਂ ਹਨ ਜਦਕਿ ਦੱਖਣ ਵਿਚ 600 ਮੀਟਰ ਡੂੰਘੀ ਖੱਡ ਹੈ। ਥੋੜ੍ਹੀ ਜਿਹੀ ਅਸਾਵਧਾਨੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ।
2. ਸਕਾਟਲੈਂਡ: ਬਾਰਾ ਹਵਾਈ ਅੱਡਾ-ਵਿਚਕਾਰ ਹੀ ਹੈ ਰਨਵੇ
ਤੇਨਜ਼ਿੰਗ ਹਵਾਈ ਅੱਡੇ ਤੋਂ ਬਿਲਕੁਲ ਵੱਖ ਹੈ ਸਕਾਟਲੈਂਡ ਦਾ ਬਾਰਾ ਹਵਾਈ ਅੱਡਾ। ਸਮੁੰਦਰ ਵਿਚ ਜਵਾਰ-ਭਾਟਾ ਆਉਣ 'ਤੇ ਇਹ ਹਵਾਈ ਅੱਡਾ ਪਾਣੀ ਵਿਚ ਡੁੱਬ ਜਾਂਦਾ ਹੈ। ਕਿਓਰਾ ਵੈਬਸਾਈਟ ਦੀ ਵਰਤੋਂ ਕਰਨ ਵਾਲੇ ਅਮਿਤ ਕੁਸ਼ਵਾਹਾ ਦੱਸਦੇ ਹਨ,''ਇਹ ਹਵਾਈ ਅੱਡਾ ਆਪਣੇ ਆਪ ਵਿਚ ਖਾਸ ਹੈ ਕਿਉਂਕਿ ਇਹ ਇਕ ਅਜਿਹਾ ਰਨਵੇ ਹੈ, ਜਿੱਥੇ ਉਡਾਣਾਂ ਦਾ ਸਮਾਂ ਸਮੁੰਦਰੀ ਤੂਫਾਨਾਂ ਦੇ ਸਮੇਂ ਨਾਲ ਪ੍ਰਭਾਵਿਤ ਹੁੰਦਾ ਹੈ।''
ਇਹ ਹਵਾਈ ਅੱਡਾ ਟ੍ਰੇਗਮੋਰ ਸਮੁੰਦਰੀ ਤੱਟ 'ਤੇ ਬਣਿਆ ਹੋਇਆ ਹੈ। ਬਾਰਾ ਟਾਪੂ 'ਤੇ ਸਥਿਤ ਇਹ ਰਨਵੇ ਤ੍ਰਿਕੋਣੀ ਆਕਾਰ ਬਣਾਉਂਦਾ ਹੈ ਅਤੇ ਇੱਥੇ ਲੱਕੜ ਦੇ ਖੰਭੇ ਲਗਾਏ ਗਏ ਹਨ ਤਾਂ ਜੋ ਜਹਾਜ਼ਾਂ ਨੂੰ ਰੇਤ 'ਤੇ ਉਤਾਰਣ ਵਿਚ ਮਦਦ ਮਿਲ ਸਕੇ।
3. ਮਾਲਦੀਵ: ਮਾਲੇ ਹਵਾਈ ਅੱਡਾ-ਸਮੁੰਦਰ ਤੋਂ 2 ਮੀਟਰ ਉੱਪਰ
ਮਾਲਦੀਵ ਦੇ ਮਾਲੇ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਉਡਾਣ ਭਰਨਾ ਪਾਇਲਟਾਂ ਲਈ ਬਹੁਚ ਚੁਣੌਤੀਪੂਰਣ ਹੁੰਦਾ ਹੈ। ਇਹ ਦੁਨੀਆ ਦਾ ਇਕਲੌਤਾ ਅਜਿਹਾ ਹਵਾਈ ਅੱਡਾ ਹੈ, ਜੋ ਅਲਕਤਰਾ (ਐੱਸਫ੍ਰਾਲਟ) ਨਾਲ ਬਣਿਆ ਹੋਇਆ ਹੈ ਅਤੇ ਸਮੁੰਦਰੀ ਤੱਟ ਤੋਂ ਸਿਰਫ 2 ਮੀਟਰ ਦੀ ਉੱਚਾਈ 'ਤੇ ਸਥਿਤ ਹੈ।
ਇਹ ਹਵਾਈ ਅੱਡਾ, ਟਾਪੂ ਦੇ ਇਕ ਸਿਰਾ ਤੋਂ ਲੈ ਕੇ ਦੂਜੇ ਸਿਰੇ ਤੱਕ ਜਾਂਦਾ ਹੈ। ਪਾਇਲਟ ਦੀ ਛੋਟੀ ਜਿਹੀ ਗਲਤੀ ਕਾਰਨ ਹਵਾਈ ਜਹਾਜ਼ ਸਿੱਧਾ ਹਿੰਦ ਮਹਾਸਾਗਰ ਵਿਚ ਡਿੱਗ ਜਾਵੇਗਾ।
ਇੱਥੇ ਉਤਰਣ ਮਗਰੋਂ ਸੈਲਾਨੀਆਂ ਨੂੰ ਸਪੀਡਬੋਟਸ ਦੀ ਮਦਦ ਨਾਲ ਦੂਜੇ ਠਿਕਾਣਿਆਂ ਤੱਕ ਪਹੁੰਚਾਇਆ ਜਾਂਦਾ ਹੈ।
4. ਸਾਬਾ ਇਰਾਸਕਿਨ- ਸਭ ਤੋਂ ਛੋਟਾ ਰਨਵੇ
ਕਿਊਰੋ ਦੇ ਇਕ ਹੋਰ ਯੂਜ਼ਰ ਧਾਰੀਆ ਮਾਨੇਕ ਮੁਤਾਬਕ ਕੈਰੀਬੀਅਨ ਟਾਪੂ ਸਾਬਾ ਦੇ ਜੂਯਾਨਕੋ ਈ ਇਰਾਸਕਿਨ ਹਵਾਈ ਅੱਡੇ 'ਤੇ ਲੈਂਡ ਕਰਨਾ ਕਮਜ਼ੋਰ ਦਿਲ ਵਾਲੇ ਲੋਕਾਂ ਲਈ ਠੀਕ ਨਹੀਂ ਹੈ। ਇਸ ਹਵਾਈ ਅੱਡੇ ਦਾ ਰਨਵੇ ਵਪਾਰਕ ਉਡਾਣਾਂ ਲਈ ਵਰਤੇ ਜਾ ਰਹੇ ਰਨਵੇ ਵਿਚ ਸਭ ਤੋਂ ਛੋਟਾ ਹੈ। ਇਸ ਰਨਵੇ ਦੀ ਲੰਬਾਈ ਕਰੀਬ 396 ਮੀਟਰ ਹੈ। ਇੱਥੇ ਜੈੱਟ ਜਹਾਜ਼ ਨਹੀਂ ਉੱਤਰ ਸਕਦੇ।
5. ਅਮਰੀਕਾ ਵਿਚ ਸਭ ਤੋਂ ਉੱਚਾ-ਕੋਲੋਰਾਡੋ ਹਵਾਈ ਅੱਡਾ
ਅਮਰੀਕਾ ਦੇ ਕੋਲੋਰਾਡੋ ਸਥਿਤ ਟੇਲੂਰਾਇਡ ਰੀਜ਼ਨਲ ਹਵਾਈ ਅੱਡਾ 2,767 ਮੀਟਰ ਦੀ ਉੱਚਾਈ 'ਤੇ ਹੈ ਅਤੇ
ਉੱਤਰੀ ਅਮਰੀਕਾ ਦਾ ਸਭ ਤੋਂ ਉੱਚਾ ਵਪਾਰਕ ਹਵਾਈ ਅੱਡਾ ਹੈ। ਇਸ ਦਾ ਸਿੰਗਲ ਰਨਵੇ ਰੌਕੀ ਪਰਬਤ ਦੇ ਇਕ ਹਿੱਸੇ 'ਤੇ ਬਣਿਆ ਹੋਇਆ ਹੈ। ਇਸ ਦੇ ਸਾਹਮਣੇ 300 ਮੀਟਰ ਦੀ ਡੂੰਘਾਈ 'ਤੇ ਸਾਨ ਮਿਗੁਲ ਨਦੀ ਵਹਿੰਦੀ ਹੈ। ਹਾਲਾਂਕਿ ਸਾਲ 2009 ਵਿਚ ਇਸ ਰਨਵੇ ਨੂੰ ਸੁਰੱਖਿਅਤ ਬਣਾਇਆ ਗਿਆ ਹੈ। ਹੁਣ ਇੱਥੇ ਵੱਡੇ ਜਹਾਜ਼ ਵੀ ਉੱਤਰ ਸਕਦੇ ਹਨ।
6. ਹਾਂਗਕਾਂਗ ਕਾਈ ਟਾਕ- ਘਰਾਂ ਵਿਚ ਝਾਕਦੇ ਹੋਏ ਲੈਡਿੰਗ
ਹਾਂਗਕਾਂਗ ਦਾ ਕਾਈ ਟਾਕ ਹਵਾਈ ਅੱਡਾ ਬਹੁਤ ਖਤਰਨਾਕ ਸੀ । ਇੰਨਾ ਖਤਰਨਾਕ ਕਿ ਯਾਤਰੀ ਇੱਥੇ ਲੈਂਡ ਕਰਨ ਨੂੰ ਕਾਈ ਟਾਕ ਹਾਰਟ ਅਟੈਕ ਕਹਿੰਦੇ ਸਨ।
ਕਿਓਰਾ ਦੇ ਯੂਜ਼ਰ ਮੁਤਾਬਕ,''ਹੁਣ ਇਹ ਹਵਾਈ ਅੱਡਾ ਵਰਤੋਂ ਵਿਚ ਨਹੀਂ ਹੈ ਪਰ ਸਾਲ 1925 ਤੋਂ ਸਾਲ 1998 ਤੱਕ ਇੱਥੇ ਜਹਾਜ਼ ਉੱਤਰਦੇ ਅਤੇ ਉਡਾਣ ਭਰਦੇ ਰਹੇ ਹਨ।''
ਰੱਬ ਨੇ ਝੋਲੀ ਪੁੱਤ ਨਾਲ ਭਰੀ ਪਰ ਡਾਕਟਰਾਂ ਦੀ ਅਣਗਹਿਲੀ ਕਾਰਨ ਮਾਂ ਦੇ ਕੱਟਣੇ ਪਏ ਹੱਥ
NEXT STORY