ਨਵੀਂ ਦਿੱਲੀ (ਭਾਸ਼ਾ) - ਵੇਦਾਂਤਾ ਸਮੂਹ ਦੀ ਕੰਪਨੀ ਹਿੰਦੁਸਤਾਨ ਜ਼ਿੰਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਚਾਂਦੀ ਉਤਪਾਦਕ ਕੰਪਨੀ ਬਣ ਗਈ ਹੈ। ਕੰਪਨੀ ਨੇ ਵੀਰਵਾਰ ਨੂੰ ਦਿੱਤੇ ਇਕ ਬਿਆਨ ’ਚ ਕਿਹਾ ਕਿ ਇਕ ਸਰਵੇ ਅਨੁਸਾਰ ਰਾਜਸਥਾਨ ਸਥਿਤ ਉਸ ਦੀ ਸਿੰਦੇਸਰ ਖੁਰਦ ਖਾਨ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਚਾਂਦੀ ਉਤਪਾਦਕ ਖਾਨ ਬਣ ਗਈ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਇਹ ਚੌਥੇ ਸਥਾਨ ’ਤੇ ਸੀ।
ਇਹ ਵੀ ਪੜ੍ਹੋ - ਚੋਣਾਂ ਦੇ ਮੌਸਮ ’ਚ ਵੀ ਨਹੀਂ ਵੱਧ ਰਹੀ ਡੀਜ਼ਲ ਦੀ ਖਪਤ, ਆਈ ਜ਼ਬਰਦਸਤ ਗਿਰਾਵਟ
ਇਸ ਮਾਮਲੇ ਦੇ ਸਬੰਧ ਵਿਚ ਹਿੰਦੁਸਤਾਨ ਜ਼ਿੰਕ ਦੀ ਚੇਅਰਪਰਸਨ ਪ੍ਰਿਆ ਅਗਰਵਾਲ ਹੇਬਰ ਨੇ ਕਿਹਾ ਕਿ ਚਾਂਦੀ ਕੌਮਾਂਤਰੀ ਊਰਜਾ ਸੰਚਾਰ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਅਤੇ ਹਿੰਦੁਸਤਾਨ ਜ਼ਿੰਕ ਦੇ ਉਤਪਾਦਨ ’ਚ ਸਾਲਾਨਾ 5 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦਾ ਸਿਹਰਾ ਦਰਾਮਦ ਉਤਪਾਦਨ ’ਚ ਵਾਧੇ ਤੇ ਉੱਨਤ ਗ੍ਰੇਡ ਨੂੰ ਜਾਂਦਾ ਹੈ, ਜਿਸ ਨਾਲ ਕੌਮਾਂਤਰੀ ਚਾਂਦੀ ਬਾਜ਼ਾਰ ’ਚ ਇਕ ਪ੍ਰਮੁੱਖ ਕੰਪਨੀ ਵਜੋਂ ਇਸ ਦੀ ਸਥਿਤੀ ਮਜ਼ਬੂਤ ਹੋਈ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਇਸ ਦੇ ਨਾਲ ਹੀ ਜਸਤਾ, ਸੀਸਾ ਤੇ ਚਾਂਦੀ ਦੇ ਕਾਰੋਬਾਰ ’ਚ ਵੇਦਾਂਤਾ ਸਮੂਹ ਦੀ ਕੰਪਨੀ ਹਿੰਦੁਸਤਾਨ ਜ਼ਿੰਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਏਕੀਕ੍ਰਿਤ ਜਸਤਾ ਉਤਪਾਦਕ ਅਤੇ ਹੁਣ ਤੀਜੀ ਸਭ ਤੋਂ ਵੱਡੀ ਚਾਂਦੀ ਉਤਪਾਦਕ ਹੈ। ਕੰਪਨੀ ਕੋਲ ਭਾਰਤ ’ਚ ਵਧਦੇ ਜਸਤਾ ਬਾਜ਼ਾਰ ’ਚ 75 ਫ਼ੀਸਦੀ ਬਾਜ਼ਾਰ ਹਿੱਸੇਦਾਰੀ ਹੈ। ਇਸ ਦਾ ਮੁੱਖ ਦਫ਼ਤਰ ਉਦੈਪੁਰ ’ਚ ਹੈ। ਇਸ ਦੀ ਜਸਤਾ, ਸੀਸਾ ਖਾਨਾਂ ਅਤੇ ਗਲਾਉਣ ਦੇ ਕੰਪਲੈਕਸ ਪੂਰੇ ਰਾਜਸਥਾਨ ’ਚ ਫੈਲੇ ਹੋਏ ਹਨ।
ਇਹ ਵੀ ਪੜ੍ਹੋ - ਨਵਾਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਕੀਮਤਾਂ 'ਚ ਭਾਰੀ ਉਛਾਲ ਆਉਣ ਦੀ ਉਮੀਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤੀ ਅਰਥਵਿਵਸਥਾ ਦੇ 2024 ’ਚ 6.5 ਫੀਸਦੀ ਵੱਧਣ ਦਾ ਅਨੁਮਾਨ : ਯੂ. ਐੱਨ. ਸੀ. ਟੀ. ਏ. ਡੀ. ਰਿਪੋਰਟ
NEXT STORY