ਲੰਡਨ- ਚਿਹਰੇ 'ਤੇ ਲਾਏ ਜਾਣ ਵਾਲੇ ਮਾਸਕ ਤੋਂ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਘੱਟ ਹੁੰਦਾ ਹੈ ਪਰ ਵਾਰ-ਵਾਰ ਖੰਘਣ ਨਾਲ ਉਸ ਦੀ ਫਿਲਟਰ ਕਰਨ ਦੀ ਸਮਰੱਥਾ 'ਤੇ ਮਾੜਾ ਅਸਰ ਪੈਂਦਾ ਹੈ। ਇਕ ਨਵੇਂ ਅਧਿਐਨ ਵਿਚ ਇਹ ਗੱਲ ਆਖੀ ਗਈ ਹੈ।
ਇਸ ਵਿਚ ਸਿਹਤ ਦੇਖਭਾਲ ਕਰਮਚਾਰੀਆਂ ਲਈ ਹਵਾ ਫਿਲਟਰ ਕਰਨ ਵਾਲੇ ਅਤੇ ਫੇਸ ਸ਼ੀਲ਼ਡ (ਮੂੰਹ ਢੱਕਣ ਵਾਲਾ) ਨਾਲ ਲੈਸ ਹੈਲਮਟ ਸਣੇ ਨਿੱਜੀ ਸੁਰੱਖਿਆ ਉਪਕਰਣ ਪਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਸਾਈਪਰਸ ਵਿਚ 'ਯੂਨੀਵਰਸਿਟੀ ਆਫ ਨਿਕੋਸੀਆ' ਦੇ ਤਾਲਿਬ ਦਿਬੁਕ ਅਤੇ ਦਿਮਿਤਰਸ ਦ੍ਰਿਕਾਕਿਸ ਸਣੇ ਵਿਗਿਆਨੀਆਂ ਨੇ ਕੰਪਿਊਟਰ ਮਾਡਲਾਂ ਦੀ ਵਰਤੋਂ ਕਰ ਕੇ ਇਹ ਪਤਾ ਲਗਾਇਆ ਕਿ ਜਦ ਮਾਸਕ ਪਹਿਨਣ ਵਾਲਾ ਕੋਈ ਵਿਅਕਤੀ ਵਾਰ-ਵਾਰ ਖੰਘਦਾ ਹੈ ਤਾਂ ਡਿਗਣ ਵਾਲੀਆਂ ਛੋਟੀਆਂ-ਛੋਟੀਆਂ ਬੂੰਦਾਂ ਕਿੰਨੀ ਕੁ ਦੂਰ ਜਾਂਦੀਆਂ ਹਨ। ਹੈ। ਇਸ ਤੋਂ ਪਹਿਲਾਂ ਇਕ ਅਧਿਐਨ ਵਿਚ ਪਾਇਆ ਗਿਆ ਹੈ ਕਿ ਜਦ ਬਿਨਾ ਮਾਸਕ ਪਾਉਣ ਵਾਲਾ ਵਿਅਕਤੀ ਖੰਘਦਾ ਹੈ ਤਾਂ ਉਸ ਦੀਆਂ ਲਾਰ ਦੀਆਂ ਬੂੰਦਾਂ 5 ਸਕਿੰਟਾਂ ਵਿਚ 18 ਫੁੱਟ ਤੱਕ ਦੀ ਦੂਰੀ ਤੈਅ ਕਰ ਸਕਦੀਆਂ ਹਨ।
'ਫਿਜ਼ਕਸ ਆਫ ਫਲੂਇਡਸ ਵਿਚ ਪ੍ਰਕਾਸ਼ਿਤ ਇਸ ਅਧਿਐਨ ਵਿਚ ਚਿਹਰੇ 'ਤੇ ਲਗਾਏ ਜਾਣ ਵਾਲੇ ਮਾਸਕ ਦੀ ਫਿਲਟਰ ਦੀ ਸਮਰੱਥਾ ਦਾ ਅਧਿਐਨ ਕੀਤਾ ਗਿਆ। ਅਧਿਐਨ ਮੁਤਾਬਕ ਮਾਸਕ ਨਾਲ ਹਵਾ ਵਿਚ ਲਾਰ ਦੇ ਫੈਲਣ ਦਾ ਖਤਰਾ ਘੱਟ ਹੋ ਸਕਦਾ ਹੈ ਪਰ ਵਾਰ-ਵਾਰ ਖੰਘਣ ਦੀ ਉਸ ਦੀ ਸਮਰੱਥਾ 'ਤੇ ਅਸਰ ਪੈਂਦਾ ਹੈ। ਵਿਗਿਆਨੀਆਂ ਨੇ ਕਿਹਾ ਕਿ ਇੱਥੋਂ ਤੱਕ ਕਿ ਮਾਸਕ ਪਾਉਣ ਵਾਲਿਆਂ ਦੇ ਲਾਰ ਦੀਆਂ ਬੂੰਦਾਂ ਵੀ ਕੁਝ ਦੂਰੀ ਤੱਕ ਡਿੱਗ ਸਕਦੀਆਂ ਹਨ।
ਪਾਕਿ 'ਚ ਕੋਰੋਨਾ ਵਾਇਰਸ ਦੇ ਮਾਮਲੇ 1,50,000 ਦੇ ਪਾਰ, ਮ੍ਰਿਤਕਾਂ ਦੀ ਗਿਣਤੀ 'ਚ ਵੀ ਹੋਇਆ ਵਾਧਾ
NEXT STORY