ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ ਮਾਮਲੇ 1,50,000 ਦੇ ਪਾਰ ਚਲੇ ਗਏ ਹਨ, ਜਦੋਂ ਕਿ 136 ਲੋਕਾਂ ਦੀ ਮੌਤ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 2,975 'ਤੇ ਪਹੁੰਚ ਗਈ ਹੈ। ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਦੱਸਿਆ ਕਿ ਕੋਵਿਡ-19 ਲਈ ਹੁਣ ਤੱਕ 950,782 ਲੋਕਾਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿਚੋਂ 28,117 ਲੋਕਾਂ ਦੀ ਜਾਂਚ ਪਿਛਲੇ 24 ਘੰਟਿਆਂ ਵਿਚ ਕੀਤੀ ਗਈ। ਮੰਤਰਾਲਾ ਨੇ ਦੱਸਿਆ ਕਿ ਬੀਤੇ 24 ਘੰਟਿਆਂ ਵਿਚ 5,839 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਇਸ ਦੇ ਨਾਲ ਹੀ ਪੀੜਤਾਂ ਦੀ ਕੁੱਲ ਗਿਣਤੀ 154,760 ਹੋ ਗਈ ਹੈ। ਉਸ ਨੇ ਕਿਹਾ ਕਿ ਦੇਸ਼ ਵਿਚ ਇਕ ਦਿਨ ਵਿਚ ਕੋਵਿਡ-19 ਨਾਲ ਰਿਕਾਰਡ 136 ਲੋਕਾਂ ਦੀ ਮੌਤ ਹੋਈ ਹੈ। ਇਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 2,975 ਹੋ ਗਈ ਹੈ।
ਪੰਜਾਬ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ 58,239 ਮਾਮਲੇ ਸਾਹਮਣੇ ਆਏ। ਇਸ ਦੇ ਬਾਅਦ ਸਿੰਧ ਵਿਚ 57,868, ਖੈਬਰ-ਪਖਤੂਨਖਵਾ ਵਿਚ 19,107, ਇਸਲਾਮਾਬਾਦ ਵਿਚ 9,242, ਬਲੂਚਿਸਤਾਨ ਵਿਚ 8,437, ਗਿਲਗਿਤ-ਬਾਲਤੀਸਤਾਨ ਵਿਚ 1,164 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 703 ਲੋਕ ਪੀੜਤ ਪਾਏ ਗਏ ਹਨ। ਸਿਹਤ ਮੰਤਰਾਲਾ ਅਨੁਸਾਰ ਹੁਣ ਤੱਕ 58,437 ਮਰੀਜ਼ ਠੀਕ ਹੋਏ ਹਨ। ਇਸ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਵਿਸ਼ਾਣੁ ਨੂੰ ਫੈਲਣ ਤੋਂ ਰੋਕਣ ਲਈ ਸਿੰਧ ਸੂਬੇ ਵੱਲੋਂ ਚੁੱਕੇ ਕਦਮਾਂ ਦਾ ਜਾਇਜ਼ਾ ਲੈਣ ਲਈ ਕਰਾਚੀ ਦਾ ਦੌਰਾ ਕੀਤਾ।
LAC 'ਤੇ ਭਾਰਤ ਦੇ ਨਾਲ ਹੋਈ ਝੜਪ 'ਚ ਚੀਨ ਦੇ ਮਾਰੇ ਗਏ 35 ਫੌਜੀ : ਸੂਤਰ
NEXT STORY