ਗੈਜੇਟ ਡੈਸਕ : ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਵਾਹਨ ਮਾਲਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਫਾਸਟੈਗ (FASTag) ਦੇ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ। 1 ਫਰਵਰੀ ਤੋਂ ਨਵੀਆਂ ਕਾਰਾਂ, ਜੀਪਾਂ ਅਤੇ ਵੈਨਾਂ ਲਈ ਫਾਸਟੈਗ ਜਾਰੀ ਕਰਦੇ ਸਮੇਂ ਹੁਣ KYV (Know Your Vehicle) ਪ੍ਰਕਿਰਿਆ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਫੈਸਲੇ ਨਾਲ ਵਾਹਨ ਮਾਲਕਾਂ ਨੂੰ ਹੁਣ ਵਾਰ-ਵਾਰ ਦਸਤਾਵੇਜ਼ ਅਪਡੇਟ ਕਰਨ ਦੀ ਪਰੇਸ਼ਾਨੀ ਤੋਂ ਮੁਕਤੀ ਮਿਲੇਗੀ।
ਬੈਂਕ ਖੁਦ ਕਰਨਗੇ ਵੈਰੀਫਿਕੇਸ਼ਨ
ਨਵੇਂ ਨਿਯਮਾਂ ਅਨੁਸਾਰ ਹੁਣ ਫਾਸਟੈਗ ਨੂੰ ਵਾਰ-ਵਾਰ ਅਪਡੇਟ ਕਰਨ ਦੀ ਲੋੜ ਖਤਮ ਹੋ ਜਾਵੇਗੀ। NHAI ਨੇ ਫਾਸਟੈਗ ਜਾਰੀ ਕਰਨ ਵਾਲੇ ਬੈਂਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਫਾਸਟੈਗ ਐਕਟੀਵੇਟ ਕਰਨ ਤੋਂ ਪਹਿਲਾਂ 'ਵਾਹਨ ਪੋਰਟਲ' ਦੇ ਡੇਟਾਬੇਸ ਰਾਹੀਂ ਸਿੱਧਾ ਡੇਟਾ ਵੈਰੀਫਾਈ ਕਰਨ। ਇਸ ਡਿਜੀਟਲ ਆਟੋਮੇਸ਼ਨ ਪ੍ਰਕਿਰਿਆ ਨਾਲ ਗਾਹਕਾਂ ਨੂੰ ਵੈਰੀਫਿਕੇਸ਼ਨ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ ਅਤੇ ਨਾ ਹੀ ਦਫ਼ਤਰਾਂ ਦੇ ਚੱਕਰ ਕੱਟਣੇ ਪੈਣਗੇ।
ਸਿਰਫ਼ ਸ਼ਿਕਾਇਤ ਮਿਲਣ 'ਤੇ ਹੀ ਹੋਵੇਗੀ ਜਾਂਚ
ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ KYV ਦੀ ਪ੍ਰਕਿਰਿਆ ਪੂਰੀ ਤਰ੍ਹਾਂ ਖਤਮ ਨਹੀਂ ਕੀਤੀ ਗਈ, ਸਗੋਂ ਇਸ ਨੂੰ 'ਜ਼ਰੂਰਤ ਅਧਾਰਤ' ਬਣਾ ਦਿੱਤਾ ਗਿਆ ਹੈ। ਹੁਣ ਦਸਤਾਵੇਜ਼ਾਂ ਦੀ ਮੰਗ ਸਿਰਫ਼ ਉਦੋਂ ਹੀ ਕੀਤੀ ਜਾਵੇਗੀ ਜਦੋਂ ਕਿਸੇ ਫਾਸਟੈਗ ਦੇ ਗਲਤ ਇਸਤੇਮਾਲ, ਗਲਤ ਤਰੀਕੇ ਨਾਲ ਜਾਰੀ ਹੋਣ ਜਾਂ ਉਸ ਦੇ ਗੁੰਮ ਹੋਣ ਦੀ ਕੋਈ ਸ਼ਿਕਾਇਤ ਮਿਲੇਗੀ। ਆਮ ਤੌਰ 'ਤੇ ਕੰਮ ਕਰ ਰਹੇ ਫਾਸਟੈਗ ਲਈ ਦੁਬਾਰਾ ਕਿਸੇ ਦਸਤਾਵੇਜ਼ ਦੀ ਲੋੜ ਨਹੀਂ ਪਵੇਗੀ।
ਟੋਲ ਪਲਾਜ਼ਿਆਂ 'ਤੇ ਸਮੇਂ ਦੀ ਹੋਵੇਗੀ ਬਚਤ
NHAI ਦੇ ਅਧਿਕਾਰੀਆਂ ਅਨੁਸਾਰ, ਇਸ ਸੁਧਾਰ ਦਾ ਮੁੱਖ ਉਦੇਸ਼ ਟੋਲ ਪਲਾਜ਼ਿਆਂ 'ਤੇ ਭੁਗਤਾਨ ਦੀ ਪ੍ਰਕਿਰਿਆ ਨੂੰ 'ਸੀਮਲੇਸ' (ਬਿਨਾਂ ਰੁਕਾਵਟ) ਬਣਾਉਣਾ ਹੈ। ਪਹਿਲਾਂ ਵੈਧ ਦਸਤਾਵੇਜ਼ ਹੋਣ ਦੇ ਬਾਵਜੂਦ ਕਈ ਵਾਰ ਵੈਰੀਫਿਕੇਸ਼ਨ ਵਿੱਚ ਦੇਰੀ ਕਾਰਨ ਯੂਜ਼ਰਸ ਨੂੰ ਪ੍ਰੇਸ਼ਾਨੀ ਹੁੰਦੀ ਸੀ, ਜੋ ਹੁਣ ਖਤਮ ਹੋ ਜਾਵੇਗੀ।
1 ਅਪ੍ਰੈਲ ਤੋਂ ਪੂਰੀ ਤਰ੍ਹਾਂ ਕੈਸ਼ਲੈੱਸ ਹੋਣਗੇ ਟੋਲ ਪਲਾਜ਼ਾ
ਇਸ ਦੇ ਨਾਲ ਹੀ ਇੱਕ ਹੋਰ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਕਿ 1 ਅਪ੍ਰੈਲ ਤੋਂ ਦੇਸ਼ ਦੇ ਸਾਰੇ ਟੋਲ ਪਲਾਜ਼ਾ ਪੂਰੀ ਤਰ੍ਹਾਂ ਕੈਸ਼ਲੈੱਸ ਹੋ ਜਾਣਗੇ। ਕੇਂਦਰੀ ਸੜਕ ਟ੍ਰਾਂਸਪੋਰਟ ਮੰਤਰਾਲੇ ਅਨੁਸਾਰ, ਨਕਦ ਭੁਗਤਾਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਅਤੇ ਟੈਕਸ ਸਿਰਫ਼ ਫਾਸਟੈਗ ਜਾਂ UPI ਰਾਹੀਂ ਹੀ ਲਿਆ ਜਾਵੇਗਾ। ਫਿਲਹਾਲ ਦੇਸ਼ ਦੇ 25 ਟੋਲ ਪਲਾਜ਼ਿਆਂ 'ਤੇ ਇਸ ਦਾ ਟ੍ਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿਰਫ਼ 699 ਰੁਪਏ 'ਚ ਚੱਲਣਗੇ 2 ਸਿਮ ਕਾਰਡ ! ਧਾਕੜ ਫੈਮਿਲੀ ਪਲਾਨ 'ਚ ਮਿਲੇਗਾ 105 GB ਡਾਟਾ, ਕਾਲਿੰਗ ਤੇ...
NEXT STORY