ਸਿਡਨੀ - ਇਕੱਲੇਪਨ ਦਾ ਸ਼ਿਕਾਰ ਹੋਣ ਵਾਲੇ ਲੋਕ ਹਮੇਸ਼ਾ ਆਪਣੇ ਆਪ ਨੂੰ ਕਿਸੇ ਨਾ ਕਿਸੇ ਮੁਸੀਬਤ 'ਚ ਪਾ ਲੈਂਦੇ ਹਨ। ਇਕੱਲੇ ਰਹਿਣ ਨਾਲ ਡਿਪਰੈਸ਼ਨ, ਦਿਲ ਦੀਆਂ ਬੀਮਾਰੀਆਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਰੋਗ ਹੋ ਜਾਂਦੇ ਹਨ। ਇਨ੍ਹਾਂ ਤੋਂ ਬਚਣ ਦਾ ਇਕ ਹੀ ਤਰੀਕਾ ਹੋ ਸਕਦਾ ਹੈ ਕਿ ਹਰੇਕ ਤਰ੍ਹਾਂ ਦੇ ਲੋਕਾਂ ਨਾਲ ਮਿਲ ਕੇ ਰਹਿਣਾ ਸ਼ੁਰੂ ਕਰੀਏ। ਵੱਧ ਤੋਂ ਵੱਧ ਦੋਸਤ ਬਣਾਈਏ ਅਤੇ ਉਨ੍ਹਾਂ ਦਾ ਗੱਲਾਂ ਕਰੀਏ ਪਰ ਅਜਿਹਾ ਕਦੇ ਨਹੀਂ ਹੋ ਸਕਦਾ। ਇਕੱਲੇਪਨ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਪਛਾਣ ਜਲਦੀ ਨਹੀਂ ਹੁੰਦੀ। ਨਵੇਂ ਅਧਿਐਨ ਦੇ ਮੁਤਾਬਕ ਖੋਜਕਰਤਾਵਾਂ ਨੇ ਅਜਿਹੇ ਲੋਕਾਂ ਦੀ ਪਛਾਣ ਕਰਨ ਦਾ ਇਕ ਨਵਾਂ ਤਰੀਕਾ ਲੱਭ ਲਿਆ ਹੈ।

ਖੋਜਕਰਤਾਵਾਂ ਦਾ ਦਾਅਵਾ ਹੈ ਕਿ ਲੋਕਾਂ ਦੀ ਸੋਸ਼ਲ ਮੀਡੀਆ ਦੀ ਪੋਸਟ ਪੜ੍ਹ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਹੜਾ ਯੂਜ਼ਰ ਇਕੱਲਾਪਨ ਮਹਿਸੂਸ ਕਰ ਰਿਹਾ ਹੈ ਜਾਂ ਇਕੱਲਾ ਹੈ। ਲੋਕਾਂ ਦੇ ਟਵੀਟਸ ਦਾ ਅਧਿਐਨ ਕਰਨ ਵਾਲੇ ਖੋਜਕਰਤਾਵਾਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਸਹਾਰਾ ਦੇਣ ਨਾਲ ਉਨ੍ਹਾਂ ਦੀ ਜਿੰਦਗੀ ਚੰਗੀ ਬਣਾਈ ਜਾ ਸਕਦੀ ਹੈ, ਜਿਸ ਨਾਲ ਉਹ ਗੰਭੀਰ ਬੀਮਾਰੀਆਂ ਤੋਂ ਬਚ ਸਕਦੇ ਹਨ। ਇਸ ਅਧਿਐਨ 'ਚ ਅਮਰੀਕਾ ਦੀ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਸਕੂਲ ਆਫ਼ ਮੈਡੀਸਨ ਦੇ ਖੋਜਕਰਤਾਵਾਂ ਨੇ ਉਨ੍ਹਾਂ ਵਿਸ਼ਿਆਂ ਦੀ ਰੂਪ ਰੇਖਾ ਕੀਤੀ ਹੈ, ਜਿਨ੍ਹਾਂ ਦਾ ਸਬੰਧ ਇਕੱਲੇਪਨ ਨਾਲ ਹੈ। ਖੋਜਕਰਤਾਵਾਂ ਨੇ ਕਿਹਾ , ''ਟਵਿੱਟਰ ਉਪਭੋਗਤਾ ਦੀ ਕੰਧ 'ਚ ਪੋਸਟ ਕੀਤੀ ਗਈ ਸਮੱਗਰੀ ਦੇ ਵਿਸ਼ੇ ਨੂੰ ਪੜ੍ਹਨ ਤੋਂ ਬਾਅਦ ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਪਭੋਗਤਾ ਦਾ ਮੂਡ ਕੀ ਹੈ।''

ਪੋਸਟ ਕੀਤੀ ਗਈ ਸਮੱਗਰੀ ਦੀ ਭਾਸ਼ਾ ਦੇ ਵਿਸ਼ਲੇਸ਼ਣ ਦੇ ਅਧਾਰ 'ਤੇ ਖੋਜਕਰਤਾਵਾਂ ਨੇ ਪਾਇਆ ਕਿ ਇਕੱਲੇ ਰਹਿਣ ਦੀ ਪ੍ਰਵਿਰਤੀ ਉਨ੍ਹਾਂ ਲੋਕਾਂ 'ਚ ਵੱਧ ਦੇਖਣ ਨੂੰ ਮਿਲਦੀ ਹੈ, ਜੋ ਆਪਣੇ ਰਿਸ਼ਤੇ, ਮਾਨਸਿਕ ਪਰੇਸ਼ਾਨੀਆਂ ਆਦਿ ਵਰਗੇ ਵਿਸ਼ਿਆਂ 'ਤੇ ਵਧੇਰੇ ਪੋਸਟ ਪਾਉਂਦੇ ਹਨ। ਬੀ.ਐੱਮ.ਜੇ. ਓਪਨ ਨਾਮਕ ਇਕ ਰਸਾਲੇ 'ਚ ਪ੍ਰਕਾਸ਼ਤ ਹੋਈਆਂ ਖੋਜਾਂ 'ਚ ਇਸ ਦੇ ਉਪਭੋਗਤਾਵਾਂ ਦੀ ਪਛਾਣ ਸੌਖੀ ਤਰ੍ਹਾਂ ਹੋ ਸਕਦੀ ਹੈ। ਜੋ ਲੋਕ ਇਕੱਲੇ ਹਨ, ਜਾਂ ਇਕੱਲਾਪਨ ਮਹਿਸੂਸ ਕਰ ਰਹੇ ਹਨ, ਉਹ ਇਸ ਦੇ ਬਾਰੇ ਸਪੱਸ਼ਟ ਤੌਰ 'ਤੇ ਟਵੀਟ ਨਹੀਂ ਕਰ ਸਕਦੇ। ਅਜਿਹੇ ਉਪਭੋਗਤਾਵਾਂ ਨੂੰ ਇਕੱਲੇਪਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਪੈਂਸਿਲਵੇਨੀਆ ਯੂਨੀਵਰਸਿਟੀ ਦੇ ਇਕ ਵਿਗਿਆਨੀ ਤੇ ਇਸ ਅਧਿਐਨ ਦੇ ਪ੍ਰਮੁੱਖ ਲੇਖਕ ਸ਼ਰਦ ਚੰਦਰ ਗੁੰਟੁਕੁ ਨੇ ਕਿਹਾ ਕਿ , '' ਇਕੱਲਾਪਨੇ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੱਸਣ 'ਚ ਕਈ ਸਾਲ ਲੱਗ ਜਾਂਦੇ ਹਨ। ਇਸੇ ਕਰਕੇ ਇਸ ਨੂੰ ਘਾਤਕ ਕਿਹਾ ਜਾ ਸਕਦਾ ਹੈ, ਕਿਉਂਕਿ ਇਹ ਹੌਲੀ-ਹੌਲੀ ਵਿਅਕਤੀ ਨੂੰ ਆਪਣੀ ਲਪੇਟ 'ਚ ਲੈ ਲੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਇਕੱਲੇ ਰਹਿਣ ਵਾਲੇ ਲੋਕਾਂ ਦੀ ਪਛਾਣ ਕਰਨ ਦੇ ਕਾਬਲ ਹੋ ਜਾਂਦੇ ਹਾਂ ਤਾਂ ਇਸ ਸਮੱਸਿਆ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਉਕਤ ਲੋਕਾਂ ਦੀ ਮਾਨਸਿਕ ਸਥਿਤੀ ਦਾ ਅੰਦਾਜ਼ਾ ਲਗਾ ਕੇ ਅਸੀਂ ਉਨ੍ਹਾਂ ਨੂੰ ਲੱਗਣ ਵਾਲੀਆਂ ਗੰਭੀਰ ਬੀਮਾਰੀਆਂ ਤੋਂ ਬਚਾਅ ਸਕਦੇ ਹਾਂ।
ਪਾਕਿ: ਹਿੰਦੂ ਲੜਕੀ ਨਾਲ ਕਤਲ ਤੋਂ ਪਹਿਲਾਂ ਹੋਇਆ ਸੀ ਜਬਰ-ਜ਼ਨਾਹ, ਪੋਸਟਮਾਰਟਮ ਰਿਪੋਰਟ 'ਚ ਖੁਲਾਸਾ
NEXT STORY