ਲੰਡਨ— ਜ਼ਿੰਦਗੀ 'ਚ ਕਈ ਵੱਡੀਆਂ ਮੁਸ਼ਕਲਾਂ ਆਉਂਦੀਆਂ ਹਨ ਪਰ ਇਨ੍ਹਾਂ ਮੁਸ਼ਕਲਾਂ ਨੂੰ ਹੌਂਸਲੇ ਜ਼ਰੀਏ ਪਾਰ ਕਰਨਾ ਇਕ ਕੁੜੀ ਲਈ ਸਭ ਤੋਂ ਵੱਡੀ ਚੁਣੌਤੀ ਹੁੰਦੀ ਹੈ। ਅਸੀਂ ਗੱਲ ਕਰ ਰਹੇ ਹਾਂ ਦੁਨੀਆ ਭਰ ਵਿਚ ਹੁੰਦੇ ਤੇਜ਼ਾਬ ਹਮਲਿਆਂ ਬਾਰੇ, ਜਿਸ ਕਾਰਨ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਦੀਆਂ ਜ਼ਿੰਦਗੀਆਂ ਬਰਬਾਦ ਹੋ ਚੁੱਕੀਆਂ ਹਨ। ਜੀ ਹਾਂ, ਇਸ ਚੁਣੌਤੀ ਨੂੰ ਪਾਰ ਕੀਤਾ ਹੈ ਲੰਡਨ 'ਚ ਰਹਿਣ ਵਾਲੀ ਮਾਡਲ ਰੇਸ਼ਮ ਖਾਨ ਨੇ। ਰੇਸ਼ਮ ਖਾਨ 'ਤੇ ਤਕਰੀਬਨ ਤਿੰਨ ਮਹੀਨੇ ਪਹਿਲਾਂ 21 ਜੂਨ ਨੂੰ ਤੇਜ਼ਾਬ ਹਮਲਾ ਹੋਇਆ ਸੀ। ਉਸ 'ਤੇ ਅਜਿਹਾ ਭਿਆਨਕ ਹਮਲਾ ਉਸ ਸਮੇਂ ਹੋਇਆ, ਜਦੋਂ ਉਸ ਨੇ ਆਪਣੀ ਜਵਾਨੀ 'ਚ ਪੈਰ ਧਰਿਆ ਯਾਨੀ ਕਿ ਉਸ ਦਿਨ ਉਸ ਦਾ 21ਵਾਂ ਜਨਮਦਿਨ ਸੀ, ਜੋ ਉਸ ਲਈ ਇਕ ਵੱਡਾ ਅਤੇ ਕਦੇ ਨਾਲ ਭੁੱਲਣ ਵਾਲਾ ਦੁੱਖ ਲੈ ਕੇ ਆਇਆ।
ਰੇਸ਼ਮ ਦਾ ਹੌਂਸਲਾ ਹੀ ਉਸ ਦੀ ਜ਼ਿੰਦਗੀ ਨੂੰ ਸੰਵਾਰਣ ਦਾ ਜ਼ਰੀਆ ਬਣਿਆ। ਇੰਨਾ ਦਰਦਨਾਕ ਹਮਲਾ ਹੋਣ ਦੇ ਬਾਵਜੂਦ ਉਸ ਨੇ ਹਾਰ ਨਹੀਂ ਮੰਨੀ ਅਤੇ ਅੱਜ ਇਕ ਖੂਬਸੂਰਤ ਰੇਸ਼ਮ ਪੂਰੀ ਦੁਨੀਆ ਦੇ ਸਾਹਮਣੇ ਹੈ। ਰੇਸ਼ਮ ਦੀ ਚਿਹਰੇ ਦੀ ਸਰਜਰੀ ਕੀਤੀ ਗਈ ਅਤੇ ਉਸ ਨੇ ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਟਵਿੱਟਰ 'ਤੇ ਸ਼ੇਅਰ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਲੱਖਾਂ ਲੋਕਾਂ ਦਾ ਧੰਨਵਾਦ ਵੀ ਕੀਤਾ ਹੈ। ਉਸ ਨੇ ਲਿਖਿਆ, ''ਮੈਂ ਖੁਦ ਨੂੰ ਬਹੁਤ ਕਿਸਮਤ ਵਾਲੀ ਮਹਿਸੂਸ ਕਰ ਰਹੀ ਹੈ, ਇਹ ਬਸ ਤੁਹਾਡੀਆਂ ਦੁਆਵਾਂ ਸਦਕਾ ਹੀ ਹੋਇਆ। ਮੈਨੂੰ ਇਕ ਵਾਰ ਫਿਰ ਤੋਂ ਨਵੀਂ ਜ਼ਿੰਦਗੀ ਮਿਲੀ।'' ਇਸ ਵੱਡੇ ਹਾਦਸੇ ਤੋਂ ਬਾਅਦ ਤਸਵੀਰਾਂ 'ਚ ਰੇਸ਼ਮ ਕਾਫੀ ਵੱਖਰੀ ਨਜ਼ਰ ਆ ਰਹੀ ਹੈ। ਉਸ ਦਾ ਕਹਿਣਾ ਸੀ ਕਿ ਇਸ ਤਰ੍ਹਾਂ ਦੇ ਹਾਦਸੇ ਤੋਂ ਬਾਅਦ ਜਿੱਥੇ ਲੋਕ ਜਿਉਣ ਦੀ ਉਮੀਦ ਤੱਕ ਛੱਡ ਦਿੰਦੇ ਹਨ, ਮੈਂ ਇਸ ਨਾਲ ਲੜੀ ਅਤੇ ਤਿੰਨ ਮਹੀਨੇ ਬਾਅਦ ਮੈਨੂੰ ਇਕ ਨਵੀਂ ਜ਼ਿੰਦਗੀ ਮਿਲੀ। ਰੇਸ਼ਮ ਦੀਆਂ ਤਸਵੀਰਾਂ ਨੂੰ ਦੇਖ ਕੇ ਲੋਕ ਹੈਰਾਨ ਹਨ ਅਤੇ ਉਸ ਦੇ ਹੌਂਸਲੇ ਨੂੰ ਸਲਾਮ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੀ 21 ਜੂਨ ਰੇਸ਼ਮ ਆਪਣ ਜਨਮਦਿਨ ਮਨਾਉਣ ਲਈ ਆਪਣੇ ਚਚੇਰੇ ਭਰਾ ਨਾਲ ਕਾਰ 'ਚ ਸਵਾਰ ਹੋ ਕੇ ਜਾ ਰਹੀ ਸੀ ਤਾਂ ਟ੍ਰੈਫਿਕ ਸਿੰਗਨਲ ਹੋਣ 'ਤੇ ਰੇਸ਼ਮ ਅਤੇ ਉਸ ਦੇ ਚਚੇਰੇ ਭਰਾ 'ਤੇ ਇਕ ਵਿਅਕਤੀ ਨੇ ਤੇਜ਼ਾਬ ਸੁੱਟ ਦਿੱਤਾ ਸੀ। ਇਸ ਹਮਲੇ ਕਾਰਨ ਰੇਸ਼ਮ ਦਾ ਚਿਹਰਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਸੀ ਅਤੇ ਉਸ ਦਾ ਚਚੇਰਾ ਭਰਾ ਜਮੀਲ ਮੁਖਤਾਰ ਵੀ ਬੁਰੀ ਤਰ੍ਹਾਂ ਝੁਲਸ ਗਿਆ। ਪੁਲਸ ਨੇ 25 ਸਾਲਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਕੋਰਟ 'ਚ ਇਸ ਮਾਮਲੇ ਦਾ ਮੁਕੱਦਮਾ ਚੱਲ ਰਿਹਾ ਹੈ।
81 ਸਾਲਾ ਬਜ਼ੁਰਗ ਨੇ ਨਾਬਾਲਗ ਲੜਕੀ ਨਾਲ ਕੀਤੀ ਛੇੜਛਾੜ, ਹੁਣ ਮਿਲੇਗੀ ਸਜ਼ਾ
NEXT STORY