ਰਬਾਤ— ਅੱਜ-ਕੱਲ ਹਰ ਕੋਈ ਹਫਤੇ ਦੇ ਅੰਤ ਵਿਚ ਆਪਣੇ ਪਰਿਵਾਰ ਨਾਲ, ਦੋਸਤਾਂ ਨਾਲ ਜਾਂ ਫਿਰ ਇਕੱਲੇ ਰੈਸਟੋਰੈਂਟ ਵਿਚ ਖਾਣਾ ਖਾਣ ਲਈ ਜਾਂਦਾ ਹੈ। ਕਈ ਵਾਰ ਤਾਂ ਰੈਸਟੋਰੈਂਟ ਵਿਚ ਖਾਣਾ ਖਾਣ ਲਈ ਪਹਿਲਾਂ ਹੀ ਬੁਕਿੰਗ ਕਰਵਾ ਦਿੱਤੀ ਜਾਂਦੀ ਹੈ, ਤਾਂ ਕਿ ਉਨ੍ਹਾਂ ਨੂੰ ਉਥੇ ਜਾ ਕੇ ਇੰਤਜ਼ਾਰ ਨਾ ਕਰਨਾ ਪਏ। ਕੁੱਝ ਅਜਿਹੀ ਹੀ ਪਰੇਸ਼ਨੀ ਮੋਰੱਕੋ ਵਿਚ ਰਹਿੰਦੇ ਇਕ ਸ਼ਖਸ ਨੂੰ ਵੀ ਹੋਈ, ਜਿਸ ਨੂੰ ਰੈਸਟੋਰੈਂਟ ਵਿਚ ਡਿਨਰ ਕਰਨਾ ਸੀ ਪਰ ਸਟਾਫ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਫਿਲਹਾਲ ਰੈਸਟੋਰੈਂਟ ਵਿਚ ਬੁਕਿੰਗ ਫੁੱਲ ਹੋ ਚੁੱਕੀ ਹੈ ਅਤੇ ਨਵੇਂ ਕਸਟਮਰਜ਼ ਲਈ ਜਗ੍ਹਾ ਨਹੀਂ ਹੈ। ਬੱਸ ਫਿਰ ਕੀ ਸੀ ਆਪਣੇ ਪਸੰਦੀਦਾ ਰੈਸਟੋਰੈਂਟ ਵਿਚ ਟੇਬਲ ਨਾ ਮਿਲਣ 'ਤੇ ਇਹ ਸ਼ਖਸ ਕਾਫੀ ਪਰੇਸ਼ਾਨ ਹੋ ਗਿਆ। ਇਸ ਤੋਂ ਬਾਅਦ ਉਸ ਨੇ ਮਜ਼ਾਕੀਆ ਅੰਦਾਜ਼ ਵਿਚ ਦੁਬਾਰਾ ਰੈਸਟੋਰੈਂਟ ਵਿਚ ਫੋਨ ਕੀਤਾ ਅਤੇ ਸੀਟ ਬੁੱਕ ਕਰਨ ਲਈ ਖੁਦ ਨੂੰ ਮੋਰੱਕੋ ਦਾ ਸਾਬਕਾ ਪ੍ਰਧਾਨ ਮੰਤਰੀ ਦੱਸਿਆ। ਇਸ ਵਿਚ ਹੈਰਾਨੀ ਵਾਲੀ ਗੱਲ ਇਹ ਹੈ ਕਿ ਰੈਸਟੋਰੈਂਟ ਦੇ ਸਟਾਫ ਨੇ ਵੀ ਉਸ ਸ਼ਖਸ ਨੂੰ ਪ੍ਰਧਾਨ ਮੰਤਰੀ ਸਮਝ ਕੇ ਤੁਰੰਤ ਬੁਕਿੰਗ ਦੇ ਦਿੱਤੀ।
ਇਸ ਸ਼ਖਸ ਦੀ ਅਨੋਖੀ ਕਹਾਣੀ ਖੁਦ ਉਸ ਸ਼ਖਸ ਦੇ ਨਿਊਯਾਰਕ ਵਿਚ ਰਹਿੰਦੇ ਬੇਟੇ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤੀ। ਉਸ ਨੇ ਲਿਖਿਆ, 'ਮੇਰੇ ਪਿਤਾ ਰੈਸਟੋਰੈਂਟ ਵਿਚ ਟੇਬਲ ਬੁੱਕ ਕਰਨਾ ਚਾਹੁੰਦੇ ਸਨ ਪਰ ਹੋਟਲ ਦੇ ਸਟਾਫ ਨੇ ਰੈਸਟੋਰੈਂਟ ਨੂੰ ਕਸਟਮਰਜ਼ ਨਾਲ ਫੁੱਲ ਦੱਸ ਕੇ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਮੇਰੇ ਪਿਤਾ ਨੇ ਉਸ ਰੈਸਟੋਰੈਂਟ ਵਿਚ ਦੁਬਾਰਾ ਫੋਨ ਕੀਤਾ ਅਤੇ ਖੁਦ ਨੂੰ ਮੋਰੱਕੋ ਦਾ ਸਾਬਕਾ ਪ੍ਰਧਾਨ ਮੰਤਰੀ ਹੋਣ ਦਾ ਦਾਅਵਾ ਕੀਤਾ। ਮੁੰਡੇ ਵੱਲੋਂ ਜੋ ਵੀਡੀਓ ਸ਼ੇਅਰ ਕੀਤੀ ਗਈ ਹੈ, ਉਸ ਵਿਚ ਤੁਸੀਂ ਦੇਖ ਸਕਦੇ ਹੋ ਕਿ ਸਟਾਫ ਦੇ ਲੋਕ ਉਸ ਸ਼ਖਸ ਦੇ ਅੱਗੇ-ਪਿੱਛੇ ਘੁੰਮਦੇ ਨਜ਼ਰ ਆ ਰਹੇ ਹਨ। ਉਥੋਂ ਦੇ ਸ਼ੈਫ ਵੀ ਇਸ ਸ਼ਖ਼ਸ ਨੂੰ ਪ੍ਰਧਾਨ ਮੰਤਰੀ ਸਮਝ ਕੇ ਉਸ ਦਾ ਆਟੋਗ੍ਰਾਫ ਵੀ ਲੈਂਦੇ ਦਿਖਾਈ ਦੇ ਰਹੇ ਹਨ। ਇਹੀ ਨਹੀਂ ਸਟਾਫ ਦੇ ਲੋਕਾਂ ਨੇ ਇਸ ਸ਼ਖਸ ਨਾਲ ਆਪਣੀਆਂ ਤਸਵੀਰਾਂ ਵੀ ਖਿੱਚਵਾਈਆਂ। ਵੀਡੀਓ ਸ਼ੇਅਰ ਹੋਣ ਤੋਂ ਕੁੱਝ ਦੇਰ ਬਾਅਦ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਤੋਂ ਬਾਅਦ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ। ਤੁਹਾਨੂੰ ਦੱਸ ਦੇਈਏ ਕਿ ਮੋਰੱਕੋ ਦੇ ਸਾਬਕਾ ਪ੍ਰਧਾਨ ਮੰਤਰੀ ਅਬਦੇਲਿਲਾਹ ਬੇਨਕਿਰਾਨੇ ਨਾਲ ਇਸ ਸ਼ਖਸ ਦੀ ਸ਼ਕਲ ਕਾਫੀ ਮਿਲਦੀ-ਜੁਲਦੀ ਹੈ।

ਬੰਗਲਾਦੇਸ਼ 'ਚ ਵੱਖ-ਵੱਖ ਸੜਕ ਹਾਦਸਿਆਂ 'ਚ 24 ਲੋਕਾਂ ਦੀ ਮੌਤ
NEXT STORY