ਇੰਟਰਨੈਸ਼ਨਲ ਡੈਸਕ : ਕੁਝ ਅਨੋਖਾ ਤੇ ਅਲੱਗ ਦਿਸਣ ਲਈ ਕਈ ਵਾਰ ਰੈਸਟੋਰੈਂਟ ਅਜਿਹੇ ਕੰਮ ਕਰ ਜਾਂਦੇ ਹਨ ਕਿ ਲੋਕ ਹੈਰਾਨ ਰਹਿ ਜਾਂਦੇ ਹਨ। ਕਈ ਵਾਰ ਦੇਖਿਆ ਜਾਂਦਾ ਹੈ ਕਿ ਰੈਸਟੋਰੈਂਟ ਦੇ ਕਰਮਚਾਰੀ ਛੋਟੀਆਂ-ਛੋਟੀਆਂ ਗੱਲਾਂ 'ਤੇ ਗਾਹਕਾਂ 'ਤੇ ਗੁੱਸੇ ਹੋ ਜਾਂਦੇ ਹਨ ਪਰ ਇਨ੍ਹੀਂ ਦਿਨੀਂ ਇਕ ਰੈਸਟੋਰੈਂਟ ਨਾਲ ਜੁੜੀ ਇਕ ਅਜੀਬ ਘਟਨਾ ਸਾਹਮਣੇ ਆਈ ਹੈ, ਜਿਸ ਨੇ ਲੋਕ ਹੈਰਾਨ ਕਰ ਦਿੱਤੇ ਹਨ। ਦਰਅਸਲ, ਇਕ ਰੈਸਟੋਰੈਂਟ ਨੇ ਗਾਹਕ ਦੇ ਬਿੱਲ 'ਤੇ 'ਗਾਲ੍ਹ' ਲਿਖ ਦਿੱਤੀ ਤੇ ਬਦਲੇ 'ਚ ਉਸ ਤੋਂ ਪੈਸੇ ਵੀ ਲੈ ਲਏ।
ਇਹ ਵੀ ਪੜ੍ਹੋ : ਪਹਿਲਾਂ ਇਨਸਾਨ ਤੋਂ ਕੁੱਤਾ ਬਣਨ ਲਈ ਖਰਚ ਦਿੱਤੇ 12 ਲੱਖ, ਹੁਣ ਇਸ ਸ਼ਖ਼ਸ ਨੇ ਕੀਤਾ ਅਜੀਬੋ-ਗਰੀਬ ਦਾਅਵਾ
ਸੋਸ਼ਲ ਮੀਡੀਆ ਸਾਈਟ Reddit 'ਤੇ ਇਕ ਵਿਅਕਤੀ ਨੇ ਆਪਣੀ ਪੂਰੀ ਕਹਾਣੀ ਦੱਸੀ ਹੈ। ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਰੈਸਟੋਰੈਂਟ ਵਾਲਿਆਂ ਨੇ ਨਾ ਸਿਰਫ਼ ਉਸ ਨਾਲ ਦੁਰਵਿਵਹਾਰ ਕੀਤਾ ਸਗੋਂ ਉਸ ਨਾਲ ਦੁਰਵਿਵਹਾਰ ਲਈ ਪੈਸੇ ਵੀ ਵਸੂਲ ਕੀਤੇ। ਨਿਊਯਾਰਕ ਪੋਸਟ ਦੀ ਰਿਪੋਰਟ ਮੁਤਾਬਕ ਬਿੱਲ ਦੀ ਕਾਪੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਉਸ ਦੇ ਜਨਮਦਿਨ ਮੌਕੇ ਇਕ ਰੈਸਟੋਰੈਂਟ 'ਚ ਲੈ ਗਿਆ ਸੀ, ਜਿੱਥੇ ਉਸ ਨੇ ਕਾਕਟੇਲ ਸਮੇਤ ਕਈ ਚੀਜ਼ਾਂ ਦਾ ਆਰਡਰ ਕੀਤਾ ਸੀ। ਉਸ ਨੇ ਖੁਸ਼ੀ ਨਾਲ ਆਪਣੀ ਪਤਨੀ ਨਾਲ ਕਾਕਟੇਲ ਪੀਤੀ ਅਤੇ ਚਿਕਨ, ਆਈਸਕ੍ਰੀਮ ਅਤੇ ਕੇਕ ਖਾਧਾ। ਇਸ ਤੋਂ ਬਾਅਦ ਵਾਰੀ ਆਈ ਬਿੱਲ ਦੀ ਪਰ ਜਿਵੇਂ ਹੀ ਬਿੱਲ ਉਸ ਕੋਲ ਪਹੁੰਚਿਆ ਤਾਂ ਉਸ ਵਿੱਚ ਲਿਖੀ ਗੱਲ ਦੇਖ ਕੇ ਉਹ ਭੜਕ ਗਿਆ।
ਇਹ ਵੀ ਪੜ੍ਹੋ : ਅਜਬ-ਗਜ਼ਬ: Girlfriend ਨੂੰ 10 ਮਿੰਟ ਤੱਕ ਕੀਤਾ Kiss ਤਾਂ ਬੋਲ਼ਾ ਹੋ ਗਿਆ ਸ਼ਖ਼ਸ, ਡਾਕਟਰਾਂ ਨੇ ਦੱਸੀ ਇਹ ਵਜ੍ਹਾ
'ਗਾਲ੍ਹ' ਦੇ ਨਾਂ 'ਤੇ ਸੀ ਕਾਕਟੇਲ ਦਾ ਨਾਂ
ਖ਼ਬਰਾਂ ਮੁਤਾਬਕ ਬਿੱਲ ਦੇ ਹੇਠਾਂ ਲਿਖਿਆ ਹੋਇਆ ਸੀ, 'ਯੂ ਆਰ ਏ-ਹੋਲ' (you're an a-hole)। ਇਹ ਸ਼ਬਦ ਆਮ ਤੌਰ 'ਤੇ ਗਾਲ੍ਹ ਵਜੋਂ ਵਰਤਿਆ ਜਾਂਦਾ ਹੈ ਪਰ ਮਜ਼ੇਦਾਰ ਗੱਲ ਇਹ ਸੀ ਕਿ ਜਿਸ ਸ਼ਖ਼ਸ ਨੇ ਆਪਣੀ ਪਤਨੀ ਨਾਲ ਮਿਲ ਕੇ ਕਾਕਟੇਲ ਪੀਤੀ ਸੀ, ਇਹ ਉਸੇ ਕਾਕਟੇਲ ਦਾ ਨਾਂ ਸੀ ਪਰ ਆਦਮੀ ਨੂੰ ਇਹ ਯਾਦ ਹੀ ਨਹੀਂ ਸੀ। ਅਜਿਹੇ 'ਚ ਬਿੱਲ 'ਤੇ 'ਗਾਲ੍ਹ' ਲਿਖੀ ਦੇਖ ਕੇ ਉਸ ਨੂੰ ਬਹੁਤ ਗੁੱਸਾ ਆਇਆ।
ਫਿਰ ਉਸ ਨੇ ਰੈਸਟੋਰੈਂਟ ਦੇ ਸਟਾਫ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਉਸ ਕਾਕਟੇਲ ਦਾ ਨਾਂ ਹੈ, ਜੋ ਤੁਸੀਂ ਆਰਡਰ ਕੀਤੀ ਹੈ। ਇਹ ਇਕ ਅਜੀਬ ਨਾਂ ਸੀ। ਦਿਲਚਸਪ ਗੱਲ ਇਹ ਹੈ ਕਿ ਇਸ ਅਜੀਬ-ਗਰੀਬ ਨਾਂ ਵਾਲੀ ਕਾਕਟੇਲ ਦੀ ਕੀਮਤ 15 ਡਾਲਰ ਯਾਨੀ ਕਰੀਬ 1200 ਰੁਪਏ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਗ੍ਰਾਂਟ ਸ਼ੈਪਸ ਨੂੰ ਨਵਾਂ ਰੱਖਿਆ ਮੰਤਰੀ ਕੀਤਾ ਨਿਯੁਕਤ
NEXT STORY