ਲੰਡਨ : ਬ੍ਰਿਟੇਨ ਵਿੱਚ ਪ੍ਰਚੂਨ ਮਹਿੰਗਾਈ ਫਰਵਰੀ ਵਿੱਚ ਅਨੁਮਾਨ ਤੋਂ ਘੱਟ 3.4 ਫ਼ੀਸਦੀ ਰਹੀ ਹੈ, ਜੋ ਸਤੰਬਰ 2021 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਰਾਸ਼ਟਰੀ ਅੰਕੜਾ ਦਫ਼ਤਰ ਨੇ ਬੁੱਧਵਾਰ ਨੂੰ ਫਰਵਰੀ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਖਪਤਕਾਰ ਮੁੱਲ ਸੂਚਕ ਅੰਕ 'ਤੇ ਆਧਾਰਿਤ ਮਹਿੰਗਾਈ ਦਰ 3.4 ਫ਼ੀਸਦੀ ਰਹੀ ਹੈ। ਜਨਵਰੀ 'ਚ ਇਹ ਚਾਰ ਫ਼ੀਸਦੀ ਸੀ। ਫਰਵਰੀ ਵਿੱਚ ਪ੍ਰਚੂਨ ਮਹਿੰਗਾਈ ਸਤੰਬਰ, 2021 ਤੋਂ ਬਾਅਦ ਸਭ ਤੋਂ ਘੱਟ ਹੈ।
ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿੱਚ ਨਰਮੀ ਨੇ ਪ੍ਰਚੂਨ ਮਹਿੰਗਾਈ ਵਿੱਚ ਗਿਰਾਵਟ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਫਰਵਰੀ 'ਚ ਮਹਿੰਗਾਈ ਦਾ ਅੰਕੜਾ ਵਿਸ਼ਲੇਸ਼ਕਾਂ ਦੇ ਅੰਦਾਜ਼ੇ ਤੋਂ ਕਿਤੇ ਜ਼ਿਆਦਾ ਸੀ। ਵਿਸ਼ਲੇਸ਼ਕਾਂ ਨੇ ਮਹਿੰਗਾਈ ਦਰ 3.6 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ। ਹਾਲਾਂਕਿ ਇਹ ਅੰਕੜਾ ਅਜੇ ਵੀ ਬੈਂਕ ਆਫ ਇੰਗਲੈਂਡ ਦੇ ਦੋ ਫ਼ੀਸਦੀ ਦੇ ਟੀਚੇ ਤੋਂ ਵੱਧ ਹੈ।
ਰੂਸ-ਯੂਕਰੇਨ ਸੰਘਰਸ਼ ਦੇ ਕਾਰਨ ਸਾਲ 2022 ਵਿਚ ਮਹਿੰਗਾਈ ਦੇ 11 ਫ਼ੀਸਦੀ 'ਤੇ ਪਹੁੰਚ ਜਾਣ ਤੋਂ ਬਾਅਦ ਇਸ ਨੂੰ ਹੇਠਾਂ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪ੍ਰਚੂਨ ਮਹਿੰਗਾਈ ਵਿਚ ਆਈ ਇਸ ਗਿਰਾਵਟ ਨਾਲ ਬ੍ਰਿਟਿਸ਼ ਕੇਂਦਰੀ ਬੈਂਤ ਵਲੋਂ ਨੀਤੀਗਤ ਵਿਆਜ਼ ਦਰ ਦੇ ਮੋਰਚੇ 'ਤੇ ਰਾਹਤ ਦੇਣ ਦੀਆਂ ਉਮੀਦਾਂ ਵੱਧ ਗਈਆਂ ਹਨ। ਹਾਲਾਂਕਿ ਮਾਹਿਰਾਂ ਦਾ ਮੰਨਣਾ ਹੈ ਕਿ ਬੈਂਕ ਆਫ ਇੰਗਲੈਂਡ ਵਿਆਜ ਦਰ ਨੂੰ 5.25 ਫ਼ੀਸਦੀ ਦੇ ਬਰਕਰਾਰ ਰੱਖ ਸਕਦਾ ਹੈ।
ਨਾਬਾਲਗਾਂ ਨੂੰ ਸਿਗਰਟਨੋਸ਼ੀ ਤੋਂ ਰੋਕਣ ਲਈ ਨਿਊਜ਼ੀਲੈਂਡ ਚੁੱਕਣ ਜਾ ਰਿਹੈ ਸਖ਼ਤ ਕਦਮ
NEXT STORY