ਇਸਲਾਮਾਬਾਦ, (ਅਨਸ)– ਇਕ ਸੇਵਾ-ਮੁਕਤ ਪਾਕਿਸਤਾਨੀ ਫੌਜੀ ਅਧਿਕਾਰੀ ਤੇ ਯੂਟਿਊਬਰ ਨੇ ਦੋਸ਼ ਲਗਾਇਆ ਹੈ ਕਿ ਦੇਸ਼ ਦੇ ਸ਼ਕਤੀਸ਼ਾਲੀ ਸੰਸਥਾਨ ਵਲੋਂ ਕੁਝ ਅਦਾਕਾਰਾਂ ਦੀ ਵਰਤੋਂ ਹਨੀ ਟਰੈਪ ਲਈ ਕੀਤੀ ਜਾਂਦੀ ਹੈ।
ਸਮਾਂ ਟੀ. ਵੀ. ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਅਦਾਕਾਰਾ ਸਜਲ ਏਲੀ ਨੇ ਸਾਬਕਾ ਫੌਜੀ ਵਲੋਂ ਉਨ੍ਹਾਂ ਤੇ ਕੁਝ ਹੋਰ ਅਦਾਕਾਰਾਂ ਖ਼ਿਲਾਫ਼ ਸਪੱਸ਼ਟ ਤੌਰ ’ਤੇ ਘਿਣਾਉਣਾ ਦੋਸ਼ ਲਗਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਕਿਰਦਾਰ ਦਾ ਸ਼ੋਸ਼ਣ ਕਰਨ ਵਾਲੇ ਸੋਸ਼ਲ ਮੀਡੀਆ ਪੋਸਟ ਦਾ ਜਵਾਬ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਚੀਨ ਨੇ ਤੁਰਕੀ ਦੇ ਰਾਜਦੂਤ ਨੂੰ ਉਇਗਰ ਖੇਤਰ 'ਚ ਜਾਣ ਦੀ ਨਹੀਂ ਦਿੱਤੀ ਇਜਾਜ਼ਤ
ਸੇਵਾ-ਮੁਕਤ ਫੌਜੀ ਅਧਿਕਾਰੀ ਮੇਜਰ ਆਦਿਲ ਰਾਜਾ ‘ਸੋਲਜਰ ਸਪੀਕਸ’ ਨਾਂ ਨਾਲ ਇਕ ਯੂਟਿਊਬ ਚੈਨਲ ਚਲਾਉਂਦੇ ਹਨ, ਜਿਸ ਦੇ 2,90,000 ਤੋਂ ਜ਼ਿਆਦਾ ਸਬਸਕ੍ਰਾਈਬਰਜ਼ ਹਨ। ਉਨ੍ਹਾਂ ਨੇ ਇਕ ਬਲਾਗ ਜਾਰੀ ਕੀਤਾ ਸੀ, ਜਿਸ ਤੋਂ ਬਾਅਦ ਸਜਲ ਏਲੀ ਗੁੱਸੇ ’ਚ ਹਨ।
ਸੇਵਾ-ਮੁਕਤ ਫੌਜੀ ਅਧਿਕਾਰੀ ਨੇ ਹਨੀ ਟਰੈਪ ਦੀ ਗੱਲ ਆਖੀ ਸੀ। ਹਾਲਾਂਕਿ ਉਨ੍ਹਾਂ ਨੇ ਕਿਸੇ ਅਦਾਕਾਰਾ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਦੇ ਨਾਂ ਦੇ ਪਹਿਲੇ ਅੱਖਰ ਦੀ ਵਰਤੋਂ ਕੀਤੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਚੀਨ ਨੇ ਤੁਰਕੀ ਦੇ ਰਾਜਦੂਤ ਨੂੰ ਉਇਗਰ ਖੇਤਰ 'ਚ ਜਾਣ ਦੀ ਨਹੀਂ ਦਿੱਤੀ ਇਜਾਜ਼ਤ
NEXT STORY