ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਮੰਗਲਵਾਰ, 4 ਮਾਰਚ 2025 ਨੂੰ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਕੀਤੇ ਜਾਣ ਵਾਲੇ ਸਮਾਨ 'ਤੇ 25 ਫੀਸਦੀ ਟੈਰਿਫ ਲਗਾਇਆ ਹੈ। ਟਰੰਪ ਦੇ ਇਸ ਫੈਸਲੇ ਦੇ ਜਵਾਬ ਵਿਚ ਕੈਨੇਡੀਅਨ ਸੂਬਿਆਂ ਓਨਟਾਰੀਓ ਅਤੇ ਕਿਊਬਿਕ ਸਮੇਤ ਕਈ ਖੇਤਰਾਂ ਵੱਲੋਂ ਵੀ ਕਦਮ ਚੁੱਕਿਆ ਗਿਆ ਹੈ। ਦਰਅਸਲ ਬ੍ਰਿਟਿਸ਼ ਕੋਲੰਬੀਆ, ਨੋਵਾ ਸਕੋਸ਼ੀਆ, ਕਿਊਬਿਕ ਅਤੇ ਓਨਟਾਰੀਓ ਸਮੇਤ ਕਈ ਵੱਡੇ ਸੂਬਿਆਂ ਨੇ ਆਪਣੇ ਸਰਕਾਰੀ ਸ਼ਰਾਬ ਸਟੋਰਾਂ ਤੋਂ ਅਮਰੀਕਾ ਦੀ ਬਣੀ ਸ਼ਰਾਬ ਨੂੰ ਹਟਾਉਣ ਦੇ ਹੁਕਮ ਦਿੱਤੇ ਹਨ। ਇਸ ਫੈਸਲੇ ਦਾ ਐਲਾਨ ਕਰਦੇ ਹੋਏ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਇਹ ਅਮਰੀਕੀ ਉਤਪਾਦਾਂ ਲਈ ਇੱਕ ਵੱਡਾ ਝਟਕਾ ਹੈ। ਤੁਹਾਨੂੰ ਦੱਸ ਦੇਈਏ ਕਿ ਅਮਰੀਕਾ ਦਾ ਜਨਤਕ ਤੌਰ 'ਤੇ ਚਲਾਇਆ ਜਾਣ ਵਾਲਾ ਸ਼ਰਾਬ ਕੰਟਰੋਲ ਬੋਰਡ (LCBO) ਹਰ ਸਾਲ ਲਗਭਗ 1 ਅਰਬ ਕੈਨੇਡੀਅਨ ਡਾਲਰ ਦੀ ਅਮਰੀਕੀ ਸ਼ਰਾਬ ਵੇਚਦਾ ਹੈ।
ਇਹ ਵੀ ਪੜ੍ਹੋ: ਕੈਨੇਡਾ ਵਪਾਰ ਯੁੱਧ ਖਿਲਾਫ 'ਲੜਾਈ ਤੋਂ ਪਿੱਛੇ ਨਹੀਂ ਹਟੇਗਾ', ਟਰੂਡੋ ਦਾ ਟਰੰਪ 'ਤੇ ਪਲਟਵਾਰ
ਮੰਗਲਵਾਰ, 4 ਮਾਰਚ 2025 ਨੂੰ LCBO ਵੈੱਬਸਾਈਟ 'ਤੇ ਪੋਸਟ ਕੀਤੇ ਗਏ ਇੱਕ ਨੋਟਿਸ ਵਿੱਚ ਕਿਹਾ ਗਿਆ ਹੈ: 'ਅਮਰੀਕੀ ਟੈਰਿਫਾਂ ਦੇ ਜਵਾਬ ਵਿੱਚ ਅਮਰੀਕੀ ਉਤਪਾਦਾਂ ਨੂੰ ਹਟਾ ਦਿੱਤਾ ਗਿਆ ਹੈ।' ਇਸ ਦੇ ਨਾਲ ਹੀ ਕਿਊਬਿਕ ਸਰਕਾਰ ਨੇ ਆਪਣੇ ਖੇਤਰ ਦੇ ਸ਼ਰਾਬ ਡਿਸਟ੍ਰੀਬਿਊਟਰਾਂ ਨੂੰ ਦੁਕਾਨਾਂ, ਰੈਸਟੋਰੈਂਟਾਂ ਅਤੇ ਬਾਰਾਂ ਨੂੰ ਅਮਰੀਕੀ ਸ਼ਰਾਬ ਦੀ ਸਪਲਾਈ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਦੌਰਾਨ ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੀਨਿਊ ਨੇ ਵੀ ਆਪਣੇ ਸਟੋਰਾਂ ਤੋਂ ਅਮਰੀਕੀ ਸ਼ਰਾਬ ਹਟਾਉਣ ਬਾਰੇ ਗੱਲ ਕਹੀ। ਇਸ ਤੋਂ ਇਲਾਵਾ, ਬ੍ਰਿਟਿਸ਼ ਕੋਲੰਬੀਆ ਨੇ ਸਿਰਫ਼ ਰਿਪਬਲਿਕਨ ਅਗਵਾਈ ਵਾਲੇ ਅਮਰੀਕੀ ਰਾਜਾਂ ਤੋਂ ਆਉਣ ਵਾਲੀ ਸ਼ਰਾਬ 'ਤੇ ਪਾਬੰਦੀ ਲਗਾਈ ਹੈ।
ਇਹ ਵੀ ਪੜ੍ਹੋ: 'ਜੋ ਅਸੀਂ 43 ਦਿਨਾਂ 'ਚ ਕੀਤਾ, ਉਹ ਦੂਜੀਆਂ ਸਰਕਾਰਾਂ 43 ਸਾਲਾਂ 'ਚ ਨਹੀਂ ਕਰ ਸਕੀਆਂ': ਡੋਨਾਲਡ ਟਰੰਪ
ਉਥੇ ਹੀ ਇਸ ਘਟਨਾਕ੍ਰਮ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੇ ਗਏ ਵਪਾਰ ਯੁੱਧ ਵਿਰੁੱਧ ਲੜਾਈ ਤੋਂ ਪਿੱਛੇ ਨਹੀਂ ਹਟੇਗਾ। ਜਵਾਬੀ ਹਮਲਾ ਕਰਦੇ ਹੋਏ ਕੈਨੇਡੀਅਨ ਸਰਕਾਰ ਨੇ ਅਮਰੀਕੀ ਸਾਮਾਨਾਂ 'ਤੇ ਸ਼ੁਰੂਆਤੀ 30 ਬਿਲੀਅਨ ਕੈਨੇਡੀਅਨ ਡਾਲਰ ($21 ਬਿਲੀਅਨ) ਟੈਰਿਫ ਲਗਾ ਦਿੱਤਾ, ਜਿਸ ਵਿੱਚ 21 ਦਿਨਾਂ ਦੇ ਸਮੇਂ ਵਿੱਚ ਹੋਰ 125 ਬਿਲੀਅਨ ਕੈਨੇਡੀਅਨ ਡਾਲਰ ਜੋੜਨ ਦਾ ਵਾਅਦਾ ਕੀਤਾ ਗਿਆ।
ਇਹ ਵੀ ਪੜ੍ਹੋ: US ਨੂੰ ਰਵਾਉਣ ਵਾਲੇ ਦੀ ਜਲਦ ਹੋਵੇਗੀ ਵਾਪਸੀ, ਟਰੰਪ ਨੇ ਪਾਕਿਸਤਾਨ ਨੂੰ ਕਿਹਾ Thanks, ਜਾਣੋ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Trump ਨੇ 13 ਸਾਲ ਦੇ ਬੱਚੇ ਨੂੰ ਬਣਾਇਆ ਸੀਕ੍ਰੇਟ ਸਰਵਿਸ ਏਜੰਟ, ਵਜ੍ਹਾ ਕਰ ਦੇਵੇਗੀ ਭਾਵੁਕ
NEXT STORY