ਬੀਜਿੰਗ— ਕਿਸਾਨ ਅੰਨ ਪੈਦਾ ਕਰਦਾ ਹੈ ਅਤੇ ਮਿੱਟੀ 'ਚ ਸੋਨਾ ਉਗਾਉਂਦਾ ਹੈ। ਕਿਸਾਨ ਧਰਤੀ 'ਤੇ ਅੰਨ ਹੀ ਨਹੀਂ ਉਗਾਉਂਦਾ, ਸਗੋਂ ਉਸ ਦਾ ਸ਼ਿੰਗਾਰ ਵੀ ਕਰ ਕੇ ਰੱਖਦਾ ਹੈ। ਇਸ ਗੱਲ ਨੂੰ ਸੱਚ ਕਰ ਦਿਖਾਇਆ ਹੈ ਚੀਨ ਦੇ ਕਿਸਾਨਾਂ ਨੇ। ਜੀ ਹਾਂ, ਚੀਨ ਦੇ ਉੱਤਰੀ-ਪੂਰਬੀ ਨਿਓਨਿੰਗ ਸੂਬੇ ਦੀ ਰਾਜਧਾਨੀ ਸ਼ੇਨਯਾਂਗ 'ਚ ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨ ਕਲਾਕਾਰ ਬਣ ਗਏ ਅਤੇ ਉਨ੍ਹਾਂ ਨੇ ਧਰਤੀ ਨੂੰ ਬਾਖੂਬੀ ਸ਼ਿੰਗਾਰਿਆਂ। ਇੱਥੇ ਕਿਸਾਨਾਂ ਵਲੋਂ ਝੋਨੇ ਦੀ ਫਸਲ 'ਤੇ ਡਿਜ਼ਾਈਨ ਬਣਾਉਣ ਲਈ ਵੱਖ-ਵੱਖ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸੈਲਾਨੀ ਆਉਂਦੇ ਹਨ।
ਧਰਤੀ ਦਾ ਅਜਿਹਾ ਸ਼ਿੰਗਾਰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਝੋਨੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਆਪਣੇ ਖੇਤ ਬਹੁਤ ਹੀ ਸ਼ਾਨਦਾਰ 3ਡੀ ਪ੍ਰਿਟਿੰਗ ਨਾਲ ਤਿਆਰ ਕੀਤੇ ਹਨ। ਕਿਸਾਨ ਝੋਨੇ ਦੀ ਫਸਲ ਨੂੰ ਵੱਖ-ਵੱਖ ਰੰਗਾਂ ਅਤੇ ਲੰਬਾਈ 'ਚ ਵਿਕਸਿਤ ਕਰਦੇ ਹਨ। ਜਦੋਂ ਉਨ੍ਹਾਂ ਦੀ ਫਸਲ ਕੱਟਣ ਨੂੰ ਤਿਆਰ ਹੁੰਦੀ ਹੈ ਤਾਂ ਇਹ ਸ਼ਾਨਦਾਰ ਚਿੱਤਰ ਖੇਤਾਂ 'ਚ ਦਿਖਾਈ ਦਿੰਦੇ ਹਨ।
ਝੋਨੇ ਦੇ ਖੇਤਾਂ 'ਚ ਚੀਨ ਦੇ ਕਿਸਾਨਾਂ ਵਲੋਂ ਅਜਿਹੀ ਚਿੱਤਰਕਾਰੀ ਕਰਨਾ ਇਕ ਪਰੰਪਰਾ ਹੈ। ਕਿਸਾਨ ਅਜਿਹਾ ਚੰਗੀ ਫਸਲ ਹੋਣ 'ਤੇ ਭਗਵਾਨ ਨੂੰ ਖੁਸ਼ ਕਰਨ ਲਈ ਕਰਦੇ ਹਨ, ਤਾਂ ਕਿ ਭਗਵਾਨ ਦਾ ਆਸ਼ੀਰਵਾਦ ਉਨ੍ਹਾਂ 'ਤੇ ਬਣਿਆ ਰਹੇ। ਕਿਸਾਨ ਤਕਨੀਕੀ ਪ੍ਰਯੋਗ ਨਾਲ ਝੋਨੇ ਦੀ ਫਸਲ ਨੂੰ ਵੱਖ-ਵੱਖ ਰੰਗ ਦੇਣ ਦੇ ਨਾਲ ਇਨ੍ਹਾਂ ਦੀ ਲੰਬਾਈ ਨੂੰ ਕੰਟਰੋਲ ਕਰਦੇ ਹਨ।
ਸਰੀ 'ਚ ਸਜਾਈ ਗਈ 'ਸੁਰਾਂ ਦੀ ਸ਼ਾਮ'
NEXT STORY