ਰੋਮ (ਬਿਊਰੋ)— ਬੀਤੇ ਸੋਮਵਾਰ ਨੂੰ ਉੱਤਰੀ-ਪੱਛਮੀ ਇਟਲੀ ਦੇ ਖੇਤਰ ਵਿਚ ਬਰਫ ਖਿਸਕਣ ਦੇ ਖਤਰੇ ਨੂੰ ਦੇਖਦੇ ਹੋਏ ਸਰਵੀਨੀਆ ਅਤੇ ਕੋਗਨ ਦੇ ਪ੍ਰਸਿੱਧ ਓਸਟਾ ਸਕੀ ਰਿਜ਼ੋਰਟ ਵਿਚਕਾਰ ਸੰਪਰਕ ਤੋੜ ਦਿੱਤਾ ਗਿਆ। ਜ਼ਮੀਨ ਖਿਸਕਣ ਦੇ ਡਰ ਕਾਰਨ ਸਰਵੀਨੀਆ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ। ਪ੍ਰਸਿੱਧ ਰਿਜ਼ੋਰਟ ਤੱਕ ਪਹੁੰਚਣ ਦਾ ਇਕੋ-ਇਕ ਰਸਤਾ ਵਾਲਟੋਰਨੈਂਚੇ ਤੋਂ ਸਰਵੀਨੀਆ ਤੱਕ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਲੱਗਭਗ 5000 ਦੇ ਕਰੀਬ ਲੋਕ ਇਸ ਰਿਜ਼ੋਰਟ ਵਿਚ ਰੁੱਕੇ ਹੋਏ ਹਨ। ਇਹ 5 ਦਿਨਾਂ ਵਿਚ ਦੂਜੀ ਵਾਰ ਹੋਇਆ ਹੈ, ਜਦੋਂ ਭਾਰੀ ਬਰਫਬਾਰੀ ਅਤੇ ਜ਼ਮੀਨ ਖਿਸਕਣ ਦੇ ਖਤਰੇ ਕਾਰਨ ਇਸ ਸਰਵੀਨੀਆ ਸੜਕ ਨੂੰ ਬੰਦ ਕੀਤਾ ਗਿਆ ਹੈ।
ਸ਼ਿੰਜੋ ਆਬੇ ਯੂਰਪ ਦੌਰੇ ਲਈ ਹੋਏ ਰਵਾਨਾ
NEXT STORY