ਕਾਬੁਲ: ਅਫਗਾਨਿਸਤਾਨ ਦੇ ਦੱਖਣੀ ਖੇਤਰ ਵਿਚ ਸ਼ੁੱਕਰਵਾਰ ਨੂੰ ਸੜਕ ਕਿਨਾਰੇ ਹੋਏ ਬੰਬ ਧਮਾਕਿਆਂ ਵਿਚ ਤਿੰਨ ਬੱਚਿਆਂ ਸਣੇ 14 ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖਮੀ ਹੋ ਗਏ। ਇਸ ਤੋਂ ਇਵਾਲਾ ਇਕ ਹੋਰ ਧਮਾਕੇ ਵਿਚ ਇਕ ਵਿਅਕਤੀ ਦੀ ਮੋਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਕੰਧਾਰ ਸੂਬੇ ਦੇ ਗਵਰਨਰ ਦੇ ਬੁਲਾਰੇ ਬਾਹਿਰ ਅਹਿਮਦੀ ਨੇ ਦੱਸਿਆ ਕਿ ਸਪਿਨ ਬੋਲਡਕ ਜ਼ਿਲੇ ਵਿਚ ਹੋਏ ਪਹਿਲੇ ਧਮਾਕੇ ਵਿਚ 13 ਲੋਕਾਂ ਦੀ ਮੌਤ ਹੋ ਗਈ ਤੇ ਇਹ ਧਮਾਕਾ ਇੰਨਾ ਸ਼ਕਤੀਸ਼ਾਲੀ ਸੀ ਕਿ ਅਧਿਕਾਰੀਆਂ ਨੂੰ ਕੁਝ ਪੀੜਤਾਂ ਦੀ ਪਛਾਣ ਕਰਨ ਵਿਚ ਪ੍ਰੇਸ਼ਾਨੀ ਹੋ ਰਹੀ ਹੈ। ਅਹਿਮਦੀ ਨੇ ਦੱਸਿਆ ਕਿ ਦੂਜਾ ਧਮਾਕਾ ਸ਼ੁੱਕਰਵਾਰ ਦੀ ਦੁਪਹਿਰੇ ਉਸੇ ਸੜਕ 'ਤੇ ਹੋਇਆ ਤੇ ਇਸ ਵਿਚ ਇਕ ਟਰੱਕ ਹਮਲੇ ਦੀ ਚਪੇਟ ਵਿਚ ਆ ਗਿਆ। ਇਸ ਘਟਨਾ ਵਿਚ ਚਾਲਕ ਦੀ ਮੌਤ ਹੋ ਗਈ ਤੇ ਤਿੰਨ ਬੱਚੇ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਪੀੜਤ ਲੋਕ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਜਾ ਰਹੇ ਸਨ। ਹਾਲਾਂਕਿ ਸੂਬਾਈ ਪ੍ਰੀਸ਼ਦ ਦੇ ਮੈਂਬਰ ਯੂਸੁਫ ਯੂਨੋਸੀ ਨੇ ਦੱਸਿਆ ਕਿ ਸੜਕ ਕਿਨਾਰੇ ਹੋਏ ਦੋ ਧਮਾਕਿਆਂ ਵਿਚ 19 ਨਾਗਰਿਕਾਂ ਦੀ ਮੌਤ ਹੋਈ ਹੈ।
ਇਨ੍ਹਾਂ ਹਮਲਿਆਂ ਦੀ ਤੁਰੰਤ ਕਿਸੇ ਸੰਗਠਨ ਨੇ ਜ਼ਿੰਮੇਦਾਰੀ ਨਹੀਂ ਲਈ ਹੈ ਪਰ ਖੇਤਰ ਵਿਚ ਤਾਲਿਬਾਨ ਤੇ ਇਸਲਾਮਿਕ ਸਟੇਟ ਸਮੂਹ ਨਾਲ ਸਬੰਧਿਤ ਸੰਗਠਨ ਸਰਗਰਮ ਹਨ। ਅਹਿਮਦੀ ਨੇ ਦੋਸ਼ ਲਗਾਇਆ ਹੈ ਕਿ ਤਾਲਿਬਾਨ ਦੇ ਅੱਤਵਾਦੀਆਂ ਨੇ ਬੰਬਾਂ ਨੂੰ ਲਗਾਇਆ ਹੈ। ਤਾਲਿਬਾਨ ਦੇ ਬੁਲਾਰੇ ਉਬੀਉੱਲਾ ਮੁਜਾਹਿਦ ਨੇ ਹਾਲਾਂਕਿ ਹਮਲਿਆਂ ਦੇ ਲਈ ਸੰਗਠਨ ਦੇ ਜ਼ਿੰਮੇਦਾਰ ਹੋਣ ਤੋਂ ਇਨਕਾਰ ਕੀਤਾ।
ਸ਼ੇਰ ਨੂੰ ਬਚਾਉਣ 'ਚ ਲੱਗੇ 'ਵੈਸਟ ਅੰਕਲ' ਨੂੰ ਸਫੈਦ ਸ਼ੇਰਨੀ ਨੇ ਉਤਾਰਿਆ ਮੌਤ ਦੇ ਘਾਟ
NEXT STORY