ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨੀ ਸੂਬੇ ਪੰਜਾਬ ਦੇ ਹਾਫ਼ਿਜ਼ਾਬਾਦ ਜ਼ਿਲ੍ਹੇ ਤੋਂ ਇਕ ਬੇਹੱਦ ਸ਼ਰਮਨਾਕ ਘਟਨਾ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿੱਥੇ ਲੁਟੇਰਿਆਂ ਵੱਲੋਂ ਇਕ ਔਰਤ ਨਾਲ ਉਸ ਦੇ ਪਤੀ ਅਤੇ ਤਿੰਨ ਸਾਲਾ ਧੀ ਦੇ ਸਾਹਮਣੇ ਬੰਦੂਕ ਦੀ ਨੋਕ ’ਤੇ ਸਮੂਹਿਕ ਜਬਰ ਜ਼ਨਾਹ ਕੀਤਾ। ਦੋਸ਼ੀ ਔਰਤ ਨੂੰ ਨੇੜਲੇ ਖੇਤਾਂ ਵਿਚ ਲੈ ਗਏ ਅਤੇ ਉਸ ਦੇ ਪਤੀ ਅਤੇ ਧੀ ਦੇ ਸਾਹਮਣੇ ਉਸ ਨਾਲ ਸਮੂਹਿਕ ਜਬਰ ਜ਼ਨਾਹ ਕੀਤਾ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ ਇਹ ਪਰਿਵਾਰ ਮੋਟਰਸਾਈਕਲ ’ਤੇ ਚਨਿਓਟ ਜਾ ਰਿਹਾ ਸੀ ਤਾਂ ਸੁੱਖੇਕੇ ਨੇੜੇ ਤਿੰਨ ਲੁਟੇਰਿਆਂ ਵੱਲੋਂ ਉਨ੍ਹਾਂ ਨੂੰ ਰੋਕ ਲਿਆ ਗਿਆ। ਪੀੜਤ ਪਰਿਵਾਰ ਦੀ ਮਦਦ ਕਰਨ ਦੀ ਬਜਾਏ ਹਾਫਿਜ਼ਾਬਾਦ ਅਤੇ ਨਨਕਾਣਾ ਸਾਹਿਬ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀ ਅਧਿਕਾਰ ਖੇਤਰ ਦੇ ਵਿਵਾਦ ਨੂੰ ਲੈ ਕੇ ਆਪਸ ’ਚ ਭਿੜ ਗਏ ਜਿਸ ਕਾਰਨ ਹਾਫਿਜ਼ਾਬਾਦ ਅਤੇ ਨਨਕਾਣਾ ਪੁਲਸ ਵਿਚਾਲੇ ਅਪਰਾਧ ਸੀਨ ਦੇ ਅਧਿਕਾਰ ਖੇਤਰ ਨੂੰ ਲੈ ਕੇ ਅਜੇ ਵੀ ਮਤਭੇਦ ਹਨ। ਪੀੜਤਾ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- 'ਜਗ ਬਾਣੀ' 'ਚ ਲੱਗੀ ਖ਼ਬਰ ਦਾ ਅਸਰ- ਤਸਵੀਰ ਹੋਈ ਵਾਇਰਲ ਤਾਂ ਚੋਰ ਨੇ ਚੋਰੀ ਕੀਤੀ ਐਕਟਿਵਾ ਖ਼ੁਦ ਛੱਡੀ ਵਾਪਸ
ਘਟਨਾ ਦੀ ਸੂਚਨਾ ਮਿਲਣ ’ਤੇ ਨਨਕਾਣਾ ਪੁਲਸ ਨੇ ਹਾਫਿਜ਼ਾਬਾਦ ਜ਼ਿਲ੍ਹਾ ਪੁਲਸ ਨੂੰ ਇਹ ਦਾਅਵਾ ਕਰਦੇ ਹੋਏ ਕਾਲ ਮੋੜ ਦਿੱਤੀ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹੈ। ਹਾਫਿਜ਼ਾਬਾਦ ਪੁਲਸ ਨੇ ਇਕ ਟੀਮ ਨੂੰ ਕ੍ਰਾਈਮ ਸੀਨ ਭੇਜਿਆ ਅਤੇ ਇਕ ਸੰਖੇਪ ਜਾਂਚ ਤੋਂ ਬਾਅਦ ਨਨਕਾਣਾ ਪੁਲਸ ਦੇ ਅਧਿਕਾਰ ਖੇਤਰ ਵਿਚ ਅਪਰਾਧ ਸੀਨ ਐਲਾਨ ਕਰ ਦਿੱਤਾ। ਅਧਿਕਾਰ ਖੇਤਰ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਪੀੜਤ ਪਰਿਵਾਰ ਨੂੰ ਇਕ ਘੰਟੇ ਤੋਂ ਵੀ ਵੱਧ ਸਮੇਂ ਲਈ ਬੇਸਹਾਰਾ ਛੱਡ ਦਿੱਤਾ ਗਿਆ।
ਜਦੋਂ ਇਹ ਮਾਮਲਾ ਡੀ.ਪੀ.ਓ. ਹਾਫਿਜ਼ਾਬਾਦ ਦੇ ਧਿਆਨ ਵਿਚ ਲਿਆਂਦਾ ਗਿਆ ਤਾਂ ਉਨ੍ਹਾਂ ਪੁਲਸ ਨੂੰ ਮੌਕੇ ’ਤੇ ਪੁੱਜ ਕੇ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ, ਜਿਸ ਤੋਂ ਬਾਅਦ ਥਾਣਾ ਸੁੱਖੇਕੇ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਕੇ ਇਕ ਸ਼ੱਕੀ ਲੁਟੇਰੇ ਨੂੰ ਹਿਰਾਸਤ ਵਿਚ ਲੈ ਲਿਆ ਹੈ, ਜਿਸ ਕੋਲੋਂ ਦੋ ਪਿਸਤੌਲ ਬਰਾਮਦ ਕਰ ਲਏ ਗਏ ਹਨ।
ਇਹ ਵੀ ਪੜ੍ਹੋ- ਹੁਣ ਸੋਸ਼ਲ ਮੀਡੀਆ 'ਤੇ ਹਥਿਆਰ ਦਿਖਾਉਣ ਵਾਲਿਆਂ ਦੀ ਖ਼ੈਰ ਨਹੀਂ ! ਜਾਰੀ ਹੋ ਗਈਆਂ ਸਖ਼ਤ ਹਦਾਇਤਾਂ
ਇਸ ਤੋਂ ਬਾਅਦ ਦੋਵੇਂ ਜ਼ਿਲ੍ਹਿਆਂ ਦੀ ਪੁਲਸ ਅਧਿਕਾਰ ਖੇਤਰ ਨੂੰ ਲੈ ਕੇ ਫਿਰ ਆਹਮੋ-ਸਾਹਮਣੇ ਹੋ ਗਈ। ਜਦੋਂ ਨਨਕਾਣਾ ਸਾਹਿਬ ਪੁਲਸ ਨੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ ਕਿ ਇਹ ਉਨ੍ਹਾਂ ਦੇ ਖੇਤਰ ਵਿਚ ਹੋਇਆ ਸੀ, ਹਾਫਿਜ਼ਾਬਾਦ ਪੁਲਸ ਨੇ ਅਧਿਕਾਰ ਖੇਤਰ ਸਥਾਪਤ ਕਰਨ ਲਈ ਤਹਿਸੀਲਦਾਰ ਅਤੇ ਹੋਰ ਸਬੰਧਤ ਮਾਲ ਬੋਰਡ ਦੇ ਸਟਾਫ ਨੂੰ ਅਪਰਾਧ ਵਾਲੀ ਥਾਂ ’ਤੇ ਲੈ ਗਿਆ। ਇਹ ਮਾਮਲਾ ਦਿਨ ਭਰ ਪੁਲਸ ਵਿਚ ਚਰਚਾ ਵਿਚ ਰਿਹਾ। ਔਰਤ ਨੂੰ ਲੁੱਟਣ ਅਤੇ ਜਬਰ-ਜ਼ਨਾਹ ਕਰਨ ਵਾਲੇ ਤਿੰਨ ਦੋਸ਼ੀਆਂ ’ਚੋਂ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨੇ ਪੁੱਛਗਿੱਛ ਕਰਨ ’ਤੇ ਦੱਸਿਆ ਕਿ ਉਸ ਦੇ ਸਾਥੀ ਰਾਵਲਪਿੰਡੀ ਭੱਜ ਗਏ ਸਨ।
ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ ਸਮੇਂ ਸੀਰੀ ਦੀ ਕਰੰਟ ਲੱਗਣ ਕਾਰਨ ਹੋ ਗਈ ਮੌਤ, 3 ਬੱਚਿਆਂ ਸਿਰੋਂ ਉੱਠਿਆ ਪਿਓ ਦਾ ਹੱਥ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦੇਸ਼ੀ ਮੁਦਰਾ ਭੰਡਾਰ ਚਾਰ ਅਰਬ ਡਾਲਰ ਵਧ ਕੇ 670.86 ਅਰਬ ਡਾਲਰ ਦੇ ਨਵੇਂ ਉੱਚੇ ਪੱਧਰ 'ਤੇ ਪਹੁੰਚਿਆ
NEXT STORY