ਕਾਕਸ,(ਭਾਸ਼ਾ)— ਬੱਚਿਆਂ ਸਮੇਤ ਵੱਡੀ ਗਿਣਤੀ 'ਚ ਸ਼ਰਣਾਰਥੀਆਂ ਨੂੰ ਲੈ ਕੇ ਆ ਰਹੀ ਇਕ ਕਿਸ਼ਤੀ ਦੇ ਡੁੱਬ ਜਾਣ ਨਾਲ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ 'ਚ ਲੋਕ ਲਾਪਤਾ ਹਨ। ਮਿਆਂਮਾਰ ਦੇ ਰਖਾਇਨ ਸੂਬੇ ਤੋਂ ਭੱਜ ਰਹੇ ਰੋਹਿੰਗਿਆ ਸਮੁਦਾਏ ਦੇ ਲੋਕਾਂ ਨਾਲ ਇਹ ਤਾਜ਼ਾ ਹਾਦਸਾ ਹੈ। ਕੋਸਟ ਗਾਰਡ ਅਤੇ ਸੀਮਾ ਰੱਖਿਅਕ ਬਲਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਦਸਾ ਐਤਵਾਰ ਰਾਤ ਕਰੀਬ 10 ਵਜ਼ੇ ਮਿਆਂਮਾਰ ਅਤੇ ਬੰਗਲਾਦੇਸ਼ ਦੀ ਸੀਮਾ ਨੂੰ ਵੱਖ ਕਰਨ ਵਾਲੀ ਨਾਫ ਨਦੀ 'ਚ ਹੋਇਆ। ਕਿਸ਼ਤੀ 'ਚ ਕਰੀਬ 100 ਲੋਕ ਸਵਾਰ ਸਨ। ਬਾਰਡਰ ਗਾਰਡ ਬੰਗਲਾਦੇਸ਼ ਦੇ ਅਧਿਕਾਰੀ ਅਬਦੁੱਲ ਜਲੀਲ ਨੇ ਦੱਸਿਆ ਕਿ ਪੂਰੀ ਰਾਤ ਚੱਲੇ ਅਭਿਆਨ ਤੋਂ ਬਾਅਦ 12 ਲਾਸ਼ਾਂ ਕੱਢੀਆਂ ਗਈਆਂ ਹਨ। ਇਨ੍ਹਾਂ 'ਚ 10 ਬੱਚੇ, ਇੱਕ ਬਜ਼ੁਰਗ ਮਹਿਲਾ ਅਤੇ ਇਕ ਆਦਮੀ ਦੀ ਲਾਸ਼ ਹੈ। ਖੇਤਰ ਦੇ ਕੋਸਟ ਗਾਰਡ ਕਮਾਂਡਰ ਅਲਾਉਦੀਨ ਨਇਨ ਨੇ ਕਿਹਾ ਕਿ ਤੱਟੀ ਪਿੰਡ ਗਾਲਚਰ ਦੇ ਕੋਲ ਡੁੱਬੀ ਇਸ ਕਿਸ਼ਤੀ 'ਚ ਕਰੀਬ 100 ਲੋਕ ਸਵਾਰ ਸਨ। ਇਸ 'ਚ 40 ਬਾਲਗ ਬਾਕੀ ਸਾਰੇ ਬੱਚੇ ਸਨ। ਜਲੀਲ ਨੇ ਦੱਸਿਆ ਕਿ ਕੋਸਟ ਗਾਰਡਾਂ ਨੇ 3 ਔਰਤਾਂ ਅਤੇ ਦੋ ਬੱਚਿਆਂ ਸਮੇਤ 13 ਡਕੈਤੀਆਂ ਨੂੰ ਸੁਰੱਖਿਅਤ ਬਚਾ ਲਿਆ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕਿਸ਼ਤੀ ਮਿਆਮਾਂ ਦੀ ਸੀਮਾ ਕੋਲ ਡੁੱਬੀ, ਇਸ ਲਈ ਅਜਿਹਾ ਲੱਗਦਾ ਹੈ ਕਿ ਕੁਝ ਲੋਕ ਤੈਰ ਕੇ ਉਸ ਪਾਰ ਚਲੇ ਗਏ ਹੋਣਗੇ।
ਪੰਜਾਬ ਭਵਨ ਸਰੀ 'ਚ ਉੱਤਰੀ ਅਮਰੀਕਾ ਸਾਹਿਤ ਤੇ ਸੱਭਿਆਚਾਰ ਸੰਮੇਲਨ ਸ਼ੁਰੂ
NEXT STORY