ਸ਼ਿਮਲਾ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਸਦਰ ਉਪਮੰਡਲ ਦੇ ਤਰਨੋਹ ਪਿੰਡ 'ਚ ਸ਼ੁੱਕਰਵਾਰ ਸ਼ਾਮ ਇਕ ਦੁਖ਼ਦ ਘਟਨਾ ਵਾਪਰੀ। ਜਿਸ 'ਚ ਟਾਇਰ-ਟਿਊਬ ਨਾਲ ਬਣੀ ਕਿਸ਼ਤੀ ਪਲਟਣ ਨਾਲ ਪਤੀ-ਪਤਨੀ ਨਦੀ 'ਚ ਡਿੱਗ ਗਏ ਅਤੇ ਹਾਦਸੇ 'ਚ ਪਤੀ ਦੀ ਮੌਤ ਹੋ ਗਈ, ਜਦੋਂ ਕਿ ਪਤਨੀ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਡੀ ਸ਼ਹਿਰ ਦੇ ਭਊਲੀ 'ਚ ਰਹਿਣ ਵਾਲੇ ਅਤੇ ਇੱਥੇ ਮਠਿਆਈਆਂ ਦਾ ਕਾਰੋਬਾਰ ਕਰਨ ਵਾਲੇ ਰੂਪਲਾਲ ਪਤਨੀ ਵੀਨਾ ਦੇਵੀ ਨਾਲ ਤਰਨੋਹ ਪੰਚਾਇਤ ਦੇ ਚਰੋਗੀ ਪਿੰਡ 'ਚ ਵਿਆਹ ਸਮਾਰੋਹ ਜਾ ਰਹੇ ਸਨ। ਉਹ ਘੇਰੂ ਬਲਹ ਪਿੰਡ ਤੋਂ ਟਿਊਬ ਨਾਲ ਬਣੀ ਇਕ ਕਿਸ਼ਤੀ 'ਚ ਬੈਠੇ।
ਇੱਥੇ ਪੁਲ ਨਹੀਂ ਹੈ, ਇਸ ਲਈ ਇਹ ਕਿਸ਼ਤੀ ਇਸਤੇਮਾਲ ਕੀਤੀ ਜਾਂਦੀ ਹੈ। ਬਿਆਸ ਨਦੀ ਨੂੰ ਪਾਰ ਕਰ ਰਹੇ ਪਤੀ-ਪਤਨੀ ਦੀ ਕਿਸ਼ਤੀ ਦਾ ਅਚਾਨਕ ਸੰਤੁਲਨ ਵਿਗੜਨ ਨਾਲ ਉਹ ਨਦੀ 'ਚ ਡਿੱਗ ਗਏ। ਇਸ ਹਾਦਸੇ 'ਚ ਪਤਨੀ ਵੀਨਾ ਦੇਵੀ ਨੇ ਕਿਸੇ ਤਰ੍ਹਾਂ ਰਸੀਆਂ ਦਾ ਸਹਾਰਾ ਲੈ ਕੇ ਅਤੇ ਉੱਥੇ ਮੌਜੂਦ ਲੋਕਾਂ ਨੇ ਵੀ ਰੈਸਕਿਊ ਕਰ ਕੇ ਉਸ ਨੂੰ ਬਚਾ ਲਿਆ ਪਰ ਰੂਪਲਾਲ ਨਦੀ 'ਚ ਡੁੱਬ ਗਏ ਅਤੇ ਉਸ ਦੀ ਮੌਤ ਹੋ ਗਈ। ਵੀਨਾ ਦੀ ਹਾਲਤ ਸਥਿਰ ਹੈ। ਸਥਾਨਕ ਲੋਕਾਂ ਨੇ ਗੋਤੇ ਲਗਾ ਕੇ ਰੂਪਲਾਲ ਦੀ ਲਾਸ਼ ਬਰਾਮਦ ਕਰ ਲਈ। ਉਦੋਂ ਤੱਕ ਪੁਲਸ ਵੀ ਮੌਕੇ 'ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਆਹ ਤੋਂ ਪਰਤ ਰਹੇ ਤਿੰਨ ਦੋਸਤਾਂ ਦੀ ਸੜਕ ਹਾਦਸੇ 'ਚ ਮੌਤ, ਇਕ ਦੀ ਹਾਲਤ ਗੰਭੀਰ
NEXT STORY