ਮਿਲਾਨ/ਇਟਲੀ (ਸਾਬੀ ਚੀਨੀਆ): ਸੰਗਰੂਰ ਜਿਲ੍ਹੇ ਦੇ ਪ੍ਰਸਿੱਧ ਪਿੰਡ ਬਡਰੁੱਖਾਂ ਨਾਲ਼ ਸਬੰਧਿਤ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਰੋਮਰਾਜ ਕੌਰ ਨੇ ਇਟਲੀ ਵਿਚ ਮੈਡੀਕਲ ਖੇਤਰ ਵਿੱਚ ਮਾਸਟਰ ਡਿਗਰੀ ਹਾਸਿਲ ਕਰਕੇ ਡਾਕਟਰ ਬਣਨ ਦਾ ਮਾਣ ਹਾਸਿਲ ਕੀਤਾ ਹੈ।ਪਿਛਲੇ ਦਿਨੀ ਰੋਮਰਾਜ ਕੌਰ ਨਾਂ ਦੀ ਇਸ ਕੁੜੀ ਨੇ ਇਟਲੀ ਦੀ ਲਾ ਸਪੀਐਨਸਾ ਯੁਨੀਵਰਸਿਟੀ ਤੋਂ ਡਾਕਟਰੀ ਦੀ ਉੱਚ ਪੱਧਰੀ ਪੜ੍ਹਾਈ ਵਿੱਚ 6 ਸਾਲ ਦੀ ਡਿਗਰੀ ਸਪੂੰਰਨ ਕਰਦਿਆਂ ਆਪਣੇ ਸੁਪਨੇ ਨੂੰ ਸਾਕਾਰ ਕੀਤਾ।ਅਤੇ ਹੁਣ ਉਹ ਔਰਤਾਂ ਦੇ ਰੋਗਾਂ ਦੇ ਇਲਾਜ ਲਈ ਆਪਣਾ ਕਰੀਅਰ ਸ਼ੁਰੂ ਕਰੇਗੀ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ 38 ਲੱਖ ਵਿਦਿਆਰਥੀ ਭੁੱਖੇ ਰਹਿਣ ਲਈ ਮਜਬੂਰ, ਪੜ੍ਹਾਈ ਤੇ ਕਰੀਅਰ ’ਤੇ ਮਾੜਾ ਅਸਰ

ਰੋਮਰਾਜ ਕੌਰ ਦੇ ਪਿਤਾ ਰਾਜਿੰਦਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਨੇ ਪ੍ਰੈੱਸ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਨਾਂ ਦੀ ਬੇਟੀ ਰੋਮਰਾਜ ਕੌਰ ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ।ਰੋਮਰਾਜ ਦੀ ਇਸ ਪ੍ਰਾਪਤੀ ਦੇ ਨਾਲ ਇਟਲੀ ਦੀ ਧਰਤੀ 'ਤੇ ਪੂਰੇ ਭਾਰਤੀ ਭਾਈਚਾਰੇ ਦਾ ਮਾਣ ਵਧਿਆ ਹੈ।ਦੱਸਣਯੋਗ ਹੈ ਕਿ ਇਹ ਪਰਿਵਾਰ ਪਿਛਲੇ ਲੰਬੇ ਅਰਸੇ ਤੋਂ ਇਟਲੀ ਦੀ ਰਾਜਧਾਨੀ ਰੋਮ ਵਿਖੇ ਰਹਿ ਰਿਹਾ ਹੈ। ਪੰਜਾਬੀਆਂ ਦੁਆਰਾ ਕਰਵਾਏ ਜਾਂਦੇ ਧਾਰਮਿਕ ਤੇ ਸੱਭਿਆਚਾਰਿਕ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਭੂਮਿਕਾ ਵੀ ਨਿਭਾਉਂਦਾ ਆ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਰਾਚੀ ’ਚ 3 ਹੋਰ Mpox ਦੇ ਕੇਸ ਆਏ ਸਾਹਮਣੇ
NEXT STORY