ਮਾਸਕੋ (ਏਜੰਸੀ): ਰੂਸ ਦੇ ਦੱਖਣੀ ਗਣਰਾਜ ਦਾਗੇਸਤਾਨ ਵਿਚ ਇਕ ਗੈਸ ਸਟੇਸ਼ਨ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ 35 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦਾਗੇਸਤਾਨ ਦੇ ਗਵਰਨਰ ਸਰਗੇਈ ਮੇਲੀਕੋਵ ਨੇ ਕਿਹਾ ਕਿ ਮਰਨ ਵਾਲਿਆਂ ਵਿੱਚੋਂ ਤਿੰਨ ਬੱਚੇ ਵੀ ਸਨ। ਰੂਸ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਧਮਾਕੇ ਅਤੇ ਉਸ ਤੋਂ ਬਾਅਦ ਲੱਗੀ ਭਿਆਨਕ ਅੱਗ ਕਾਰਨ 115 ਲੋਕ ਜ਼ਖਮੀ ਹੋ ਗਏ ਅਤੇ ਉਨ੍ਹਾਂ 'ਚੋਂ 35 ਦੀ ਮੌਤ ਹੋ ਗਈ। ਮੰਤਰਾਲੇ ਨੇ ਕਿਹਾ ਕਿ 65 ਜ਼ਖਮੀਆਂ 'ਚ 16 ਬੱਚੇ ਸ਼ਾਮਲ ਹਨ। ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੋ ਬੱਚਿਆਂ ਸਮੇਤ 11 ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੜ੍ਹੋ ਇਹ ਅਹਿਮ ਖ਼ਬਰ-ਯੂਕੇ : ਭਾਰਤੀ ਦੂਤਘਰ 'ਚ 'ਵੰਡ' ਦੀਆਂ ਦਰਦਨਾਕ ਤਸਵੀਰਾਂ ਦੀ ਪ੍ਰਦਰਸ਼ਨੀ ਆਯੋਜਿਤ
ਇਹ ਧਮਾਕਾ ਖੇਤਰ ਦੀ ਰਾਜਧਾਨੀ ਮਖਚਕਲਾ ਦੇ ਬਾਹਰਵਾਰ ਸੋਮਵਾਰ ਰਾਤ ਨੂੰ ਹੋਇਆ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਨੋਵੋਸਤੀ ਨੇ ਦੇਸ਼ ਦੇ ਐਮਰਜੈਂਸੀ ਮੰਤਰਾਲੇ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇੱਕ ਕਾਰ ਮੁਰੰਮਤ ਦੀ ਦੁਕਾਨ ਤੋਂ ਅੱਗ ਸ਼ੁਰੂ ਹੋਈ ਅਤੇ ਇੱਕ ਨੇੜਲੇ ਗੈਸ ਸਟੇਸ਼ਨ ਤੱਕ ਫੈਲ ਗਈ, ਜਿਸ ਨਾਲ ਇੱਕ ਧਮਾਕਾ ਹੋਇਆ। ਰਿਪੋਰਟ ਵਿੱਚ ਕਿਹਾ ਗਿਆ ਕਿ ਬਾਅਦ ਵਿੱਚ ਅੱਗ 600 ਵਰਗ ਮੀਟਰ (ਗਜ਼) ਦੇ ਖੇਤਰ ਵਿੱਚ ਫੈਲ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2-4 ਲੱਖ ਰੁਪਏ ਦਿੱਤੇ ਜਾਣਗੇ। ਰਿਪੋਰਟ ਅਨੁਸਾਰ ਜ਼ਖਮੀਆਂ ਵਿੱਚੋਂ ਕੁਝ ਨੂੰ ਇਲਾਜ ਲਈ ਮਾਸਕੋ ਭੇਜਿਆ ਜਾਵੇਗਾ। ਉੱਧਰ ਰੂਸੀ ਅਧਿਕਾਰੀਆਂ ਨੇ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ ਦਾਗੇਸਤਾਨ 'ਚ ਸੋਗ ਦਾ ਦਿਨ ਐਲਾਨਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ: ਚੋਣਾਂ ਨਾਲ ਛੇੜਛਾੜ ਦੀ ਸਾਜ਼ਿਸ਼ ਰਚਣ ਦੇ ਦੋਸ਼ 'ਚ ਟਰੰਪ ਖ਼ਿਲਾਫ਼ ਜਾਰਜੀਆ 'ਚ ਮਾਮਲਾ ਦਰਜ
NEXT STORY