ਵਾਸ਼ਿੰਗਟਨ (ਬਿਊਰੋ) - ਇਕ ਅਮਰੀਕੀ ਖੁਫੀਆ ਰਿਪੋਰਟ ਇਜ਼ਰਾਈਲ ਨੂੰ ਥੋੜਾ ਪ੍ਰੇਸ਼ਾਨ ਕਰ ਸਕਦੀ ਹੈ। ਅਮਰੀਕੀ ਖੁਫੀਆ ਅਧਿਕਾਰੀਆਂ ਮੁਤਾਬਕ ਰੂਸ ਦਾ ਨਿੱਜੀ ਫੌਜੀ ਗਰੁੱਪ ਵੈਗਨਰ ਲਿਬਨਾਨੀ ਅੱਤਵਾਦੀ ਸੰਗਠਨ ਹਿਜ਼ਬੁੱਲਾ ਨਾਲ ਹੱਥ ਮਿਲਾ ਸਕਦਾ ਹੈ। ਖੁਫੀਆ ਜਾਣਕਾਰੀ ਅਨੁਸਾਰ, ਇਹ ਰੂਸੀ ਕਿਰਾਏ ਦੇ ਫੌਜੀ ਹਿਜ਼ਬੁੱਲਾ ਨੂੰ ਹਮਾਸ ਖਿਲਾਫ ਇਜ਼ਰਾਈਲ ਦੀ ਜੰਗ ਵਿਚ ਦੂਜਾ ਮੋਰਚਾ ਖੋਲ੍ਹਣ ਵਿਚ ਮਦਦ ਕਰ ਸਕਦੇ ਹਨ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਵੈਗਨਰ ਇਸ ਲਿਬਨਾਨੀ ਅੱਤਵਾਦੀ ਸੰਗਠਨ ਨੂੰ ਇਕ ਹਵਾਈ ਰੱਖਿਆ ਪ੍ਰਣਾਲੀ ਮੁਹੱਈਆ ਕਰਵਾਉਣ ਦੀ ਯੋਜਨਾ ਬਣਾ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਚੰਗੀ ਖ਼ਬਰ : ਅੰਮ੍ਰਿਤਸਰ ਤੋਂ ਆਸਟ੍ਰੇਲੀਆ, ਨਿਉਜ਼ੀਲੈਂਡ ਸਣੇ ਦੱਖਣ-ਪੂਰਬੀ ਮੁਲਕਾਂ ਲਈ ਹੁਣ 4 ਏਅਰਲਾਈਨਾਂ ਰਾਹੀਂ ਸਿੱਧੀ ਉਡਾਣ ਸ਼ੁਰੂ
ਅਮਰੀਕੀ ਖੁਫੀਆ ਵਿਭਾਗ ਦਾ ਹਵਾਲਾ ਦਿੰਦੇ ਹੋਏ ਅਖਬਾਰ ਵਾਲ ਸਟਰੀਟ ਜਨਰਲ ਨੇ ਲਿਖਿਆ ਹੈ ਕਿ ਵੈਗਨਰ ਗਰੁੱਪ ਹਿਜ਼ਬੁੱਲਾ ਨੂੰ ਰੂਸ ਦਾ ਖਤਰਨਾਕ ਐੱਸ-22 ਸਿਸਟਮ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਹ ਸਿਸਟਮ ਏਅਰਕ੍ਰਾਫਟ ਨੂੰ ਰੋਕਣ ਲਈ ਐਂਟੀ-ਏਅਰਕ੍ਰਾਫਟ ਮਿਜ਼ਾਈਲਾਂ ਅਤੇ ਏਅਰ-ਡਿਫੈਂਸ ਗੰਨ ਦੀ ਵਰਤੋਂ ਕਰਦਾ ਹੈ। ਇਕ ਬੇਨਾਮ ਅਮਰੀਕੀ ਅਧਿਕਾਰੀ ਮੁਤਾਬਕ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਸਿਸਟਮ ਭੇਜਿਆ ਗਿਆ ਹੈ ਜਾਂ ਨਹੀਂ।
ਅਧਿਕਾਰੀ ਵੈਗਨਰ ਫੌਜੀਆਂ ਅਤੇ ਹਿਜ਼ਬੁੱਲਾ ਵਿਚਕਾਰ ਗੱਲਬਾਤ ’ਤੇ ਨਜ਼ਰ ਰੱਖ ਰਹੇ ਹਨ। ਇਸ ਸਿਸਟਮ ਦੀ ਡਲਿਵਰੀ ਉਨ੍ਹਾਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ। ਵੈਗਨਰ ਦੇ ਫੌਜੀਆਂ ਨੇ ਸੀਰੀਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਇਥੇ ਉਨ੍ਹਾਂ ਨੇ ਦੇਸ਼ ਦੇ ਨੇਤਾ ਰਾਸ਼ਟਰਪਤੀ ਬਸ਼ਰ ਅਲ ਅਸਦ ਨੂੰ ਮਜ਼ਬੂਤ ਕਰਨ ਵਿਚ ਬਹੁਤ ਮਦਦ ਕੀਤੀ ਸੀ। ਅਸਦ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਅਹਿਮ ਸਹਿਯੋਗੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਰਿਸ਼ੀ ਸੁਨਕ ਦਾ ਅਹਿਮ ਬਿਆਨ, ਕਿਹਾ-AI ਦਾ ਖ਼ਤਰਾ ਪ੍ਰਮਾਣੂ ਹਥਿਆਰਾਂ ਜਿੰਨਾ ਵੱਡਾ
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈ.ਡੀ.ਐੱਫ.) ਨੇ ਕਿਹਾ ਕਿ ਉਸ ਨੇ ਰਾਤ ਭਰ ਦੀਆਂ ਜੰਗੀ ਮੁਹਿੰਮਾਂ ਦੌਰਾਨ ਹਮਾਸ ਬਟਾਲੀਅਨ ਦੇ ਕਮਾਂਡਰ ਮੁਸਤਫਾ ਦਲੁਲ ਨੂੰ ਮਾਰ ਦਿੱਤਾ ਹੈ। ਐਕਸ ’ਤੇ ਸ਼ੇਅਰ ਕੀਤੀ ਇਕ ਪੋਸਟ ’ਚ ਆਈ.ਡੀ.ਐੱਫ. ਨੇ ਕਿਹਾ ਕਿ ਇਜ਼ਰਾਈਲ ਦੀ ਜ਼ਮੀਨੀ, ਹਵਾਈ ਅਤੇ ਜਲ ਸੈਨਾ ਹਮਾਸ ਦੀਆਂ ਅੱਤਵਾਦੀ ਸਮਰੱਥਾਵਾਂ ਨੂੰ ਤਬਾਹ ਕਰਨ ਲਈ ਕੰਮ ਕਰ ਰਹੀਆਂ ਹਨ। ਮੁਸਤਫਾ ਦਲੁਲ ਨੇ ਆਈ.ਡੀ.ਐੱਫ. ਬਲਾਂ ਖਿਲਾਫ ਲੜਾਈ ਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ ਅਤੇ ਉਹ ਹਮਾਸ ਦੀ ਗਾਜ਼ਾ ਸਿਟੀ ਬ੍ਰਿਗੇਡ ਵਿਚ ਮੁੱਖ ਅਹੁਦਿਆਂ ’ਤੇ ਕਾਬਜ਼ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੇਲ ’ਚ ਇਮਰਾਨ ਨੂੰ ਮਿੱਠਾ ਜ਼ਹਿਰ ਦੇਣ ਦਾ ਕੋਈ ਸਬੂਤ ਨਹੀਂ
NEXT STORY